ਜੌਹਰ ਯੂਨੀਵਰਸਿਟੀ ਲਈ ਸੀਂਗਨਖੇੜਾ ਦੇ ਕਿਸਾਨ ਦੀ ਜ਼ਮੀਨ ਉਤੇ ਕਬਜ਼ਾ ਕਰਨ ਦੇ ਇਕ ਮਾਮਲੇ ਵਿਚ ਸੈਸ਼ਨ ਅਦਾਲਤ ਵਿਚ ਸਮਾਜਵਾਦੀ ਪਾਰਟੀ ਦੇ ਲੋਕ ਸਭਾ ਮੈਂਬਰ ਆਜਮ ਖਾਨ ਨੂੰ ਇਕ ਵਾਰ ਫਿਰ ਝਟਕਾ ਦਿੱਤਾ ਹੈ। ਅਦਾਲਤ ਨੇ ਉਨ੍ਹਾਂ ਦੀ ਅਗਾਊ ਜਮਾਨਤ ਪਟੀਸਨ ਖਾਰਜ ਕਰ ਦਿੱਤੀ। ਅਦਾਲਤ ਇਸ ਤਰ੍ਹਾਂ ਦੇ 29 ਮਾਮਲਿਆਂ ਵਿਚ ਪਹਿਲਾਂ ਹੀ ਆਜ਼ਮ ਖਾਨ ਦੀ ਅਰਜੀ ਖਾਰਜ ਕਰ ਚੁੱਕੀ ਹੈ।
ਅਜੀਮ ਨਗਰ ਥਾਣੇ ਵਿਚ ਕਿਸਾਨ ਦੀ ਜ਼ਮੀਨ ਉਤੇ ਕਬਜ਼ਾ ਕਰਨ ਦੇ ਮਾਮਲੇ ਵਿਚ ਸੈਸ਼ਨ ਅਦਾਲਤ ਵਿਚ ਸਮਾਜਵਾਦੀ ਪਾਰਟੀ ਦੇ ਲੋਕ ਸਭਾ ਮੈਂਬਰ ਆਜਮ ਖਾਨ ਅਤੇ ਸਾਬਕਾ ਸੀਓ ਆਲੇ ਹਸਨ ਖਿਲਾਫ ਮੁਕਦਮੇ ਦਰਜ ਕੀਤੇ ਗਏ ਸਨ। 29 ਮਾਮਲਿਆਂ ਵਿਚ ਅਗਾਊ ਜਮਾਨਤ ਪਟੀਸ਼ਨ ਪਹਿਲਾਂ ਹੀ ਅਦਾਲਤ ਵਲੋਂ ਖਾਰਜ ਕੀਤੀ ਜਾ ਚੁੱਕੀ ਹੈ। ਕੁਝ ਦਿਨ ਪਹਿਲਾਂ ਛੇ ਮਾਮਲਿਆਂ ਵਿਚ ਸਮਾਜਵਾਦੀ ਪਾਰਟੀ ਦੇ ਲੋਕ ਸਭਾ ਮੈਂਬਰ ਜਦੋਂ ਇਕ ਮਾਮਲੇ ਵਿਚ ਆਲੇ ਹਸਨ ਵੱਲੋਂ ਵੀ ਅਗਾਊ ਜਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਉਤੇ ਵੀਰਵਾਰ ਨੂੰ ਸੁਣਵਾਈ ਹੋਈ ਸੀ।
ਪੰਜ ਮਾਮਲਿਆਂ ਵਿਚ ਅਗਾਊ ਜਮਾਨ ਉਤੇ ਚਾਰ ਸਤੰਬਰ ਨੂੰ ਸੁਣਵਾਈ ਦੀ ਤਾਰੀਖ ਹੈ, ਜਦੋਂ ਕਿ ਆਜ਼ ਖਾਨ ਦੇ ਇਕ ਮਾਮਲੇ ਵਿਚ ਸ਼ੁੱਕਰਵਾਰ ਨੂੰ ਸੁਣਵਾਈ ਹੋਈ ਸੀ। ਸ਼ੁੱਕਰਵਾਰ ਨੂੰ ਅਦਾਲਤ ਨੇ ਫੈਸਲਾ ਸੁਰੱਖਿਅਤ ਕਰ ਲਿਆ ਸੀ। ਸੈਸ਼ਨ ਅਦਾਲਤ ਨੇ ਸ਼ਨੀਵਾਰ ਨੂੰ ਫੈਸਲਾ ਸੁਣਾ ਦਿੱਤਾ। ਜ਼ਿਲ੍ਹਾ ਪ੍ਰਸ਼ਾਨ ਵੱਲੋਂ ਵਕੀਲ ਦਲਵਿੰਦਰ ਸਿੰਘ ਡੰਪੀ ਨੇ ਦੱਸਿਆ ਕਿ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਬਾਅਦ ਆਜਮ ਖਾਨ ਦੀ ਅਗਾਊ ਜਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ।