ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸਜਿਦ ’ਚ ਸਪਾ ਆਗੂ ਉਤੇ ਚਾਕੂ ਨਾਲ ਜਾਨਲੇਵਾ ਹਮਲਾ

ਮਸਜਿਦ ’ਚ ਸਪਾ ਆਗੂ ਉਤੇ ਚਾਕੂ ਨਾਲ ਜਾਨਲੇਵਾ ਹਮਲਾ

ਖੀਰੋਂ ਕਸਬਾ ਸਥਿਤ ਪੁਰਾਣੀ ਮਸਜਿਦ ਵਿਚ ਨਮਾਜ ਅਦਾ ਕਰਨ ਗਏ ਸਪਾ ਆਗੂ ਉਤੇ ਪੁਰਾਣੀ ਰੰਜਿਸ਼ ਵਿਚ ਇਕ ਨੌਜਵਾਨ ਨੇ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਵਿਚ ਸਪਾ ਆਗੂ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਘਟਨਾ ਬਾਅਦ ਨੌਜਵਾਨ ਮੌਕੇ ਤੋਂ ਭੱਜ ਗਿਆ। ਜ਼ਖਮੀ ਨੂੰ ਸੀਐਚਸੀ ਪਹੁੰਚਾਇਆ ਗਿਆ ਜਿਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਰੇਫਰ ਕਰ ਦਿੱਤਾ ਗਿਆ। ਪੁਲਿਸ ਨੌਜਵਾਨ ਦੀ ਭਾਲ ਕਰ ਰਹੀ ਹੈ।

 

ਕਸਬਾ ਖੀਰੋਂ ਵਾਸੀ ਸਪਾ ਆਗੂ ਮੁਨਾ ਖਾਂ ਉਰਫ ਮੁੰਨਾ ਆਗੂ (50) ਪੁੱਤਰ ਅਬਦੁਲ ਰਫੀਕ ਮੰਗਲਵਾਰ ਦੁਪਹਿਰ ਪੁਰਾਣੀ ਮਸਜਿਦ ਵਿਚ ਨਮਾਜ਼ ਅਦਾ ਕਰਨ ਗਏ ਸਨ। ਨਮਾਜ ਤੋਂ ਪਹਿਲਾਂ ਉਹ ਮਸਜਿਦ ਵਿਚ ਕੁਰਆਨ ਸ਼ਰੀਫ ਦੀ ਤਿਲਾਵਤ ਕਰ ਨਵਾਜ਼ ਦੇ ਸਮੇਂ ਦੀ ਉਡੀਕ ਕਰਦੇ ਹੋਏ ਵਾਪਸ ਆਏ ਸਨ। ਤਾਂ ਮਸਜਿਦ ਕੋਲ ਹੀ ਰਹਿਣ ਵਾਲੇ ਨੌਜਵਾਨ ਆਫਾਕ ਪੁੱਤਰ ਤਾਹਿਰ ਅਲੀ ਨੇ ਮਸਜਿਦ ਵਿਚ ਦਾਖਲ ਹੋ ਕੇ ਮੁਨਾ ਉਤੇ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।

 

ਪਿੰਡ ਵਾਸੀਆਂ ਅਨੁਸਾਰ ਜ਼ਖਮੀ ਮੁਨਾ ਆਗੂ ਅਤੇ ਹਮਲਾਵਰ ਆਫਾਕ ਵਿਚ ਕਿਸੇ ਗੱਲ ਨੂੰ ਲੈ ਕੇ ਆਪਸੀ ਰੰਜਿਸ਼ ਚਲ ਰਹੀ ਸੀ।  ਮੁੰਨਾ ਆਗੂ ਇਸ ਤੋਂ ਪਹਿਲਾਂ ਸਪਾ ਦੇ ਜ਼ਿਲ੍ਹਾ ਕਾਰਜਕਾਰਨੀ ਦੇ ਮੈਂਬਰ ਰਹਿ ਚੁੱਕੇ ਹਨ। ਉਹ ਸਾਬਕਾ ਰਾਜ ਮੰਤਰੀ ਤੇ ਸਾਬਕਾ ਸਪਾ ਦੇ ਖੇਤਰੀ ਵਿਧਾਇਕ ਸੁਰਿੰਦਰ ਵਿਕਰਮ ਸਿੰਘ ਉਰਫ ਪੰਜਾਬੀ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sp leader injured in Knife attack