ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਾਜ ਲਈ ਵਿਧਾਇਕ ਦੀ ਭੈਣ ਦਾ ਕਤਲ

ਦਾਜ ਲਈ ਵਿਧਾਇਕ ਦੀ ਭੈਣ ਦਾ ਕਤਲ

ਉਤਰ ਪ੍ਰਦੇਸ਼ ਦੇ ਮੈਨਪੁਰੀ ਦੇ ਸਮਾਜਵਾਦੀ ਪਾਰਟੀ ਦੇ ਵਿਧਾਇਕ ਦੀ ਭੈਣ ਦਾ ਦਾਜ ਲਈ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਸਹੁਰੇ ਪਰਿਵਾਰ ਨੇ ਫਾਹੇ ਲਗਾ ਦਿੱਤੀ ਸੀ। ਤਿੰਨ ਦਿਨ ਤੋਂ ਹਸਪਤਾਲ ਵਿਚ ਵਿਅਹੁਤਾ ਦੀ ਸੋਮਵਾਰ ਸਵੇਰੇ ਯਸ਼ੋਦਾ ਹਸਪਤਾਲ ਵਿਚ ਮੌਤ ਹੋ ਗਈ। ਪਤੀ, ਸਹੁਰਾ ਅਤੇ ਸੱਸ ਖਿਲਾਫ ਕਵਿਨਗਰ ਥਾਣੇ ਵਿਚ ਦਾਜ ਲਈ ਕਤਲ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ।

 

ਜਾਗ੍ਰਤੀ ਵਿਹਾਰ ਨਿਵਾਸੀ ਸੋਨੀ (32) ਮੈਨਪੁਰੀ ਜ਼ਿਲ੍ਹੇ ਦੇ ਕਿਸ਼ਨੀ ਵਿਧਾਨ ਸਭਾ ਖੇਤਰ ਦੇ ਸਪਾ ਵਿਧਾਇਕ ਬ੍ਰਿਜੇਸ਼ ਕਠੇਰੀਆ ਦੀ ਛੋਟੀ ਭੈਣ ਸੀ। ਵਿਧਾਇਕ ਕਠੇਰੀਆ ਨੇ ਦੱਸਿਆ ਕਿ ਉਨ੍ਹਾਂ ਆਪਣੀ ਭੈਣ ਦਾ ਵਿਆਹ 22 ਨਵੰਬਰ 2017 ਨੂੰ ਅਰੁਣ ਵਰਮਾ ਨਾਲ ਕੀਤੀ ਸੀ। ਮੂਲ ਤੌਰ ਉਤੇ ਜਾਲੋਨ ਦੇ ਰਹਿਣ ਵਾਲੇ ਅਰੁਣ ਵਰਮਾ ਦੇ ਪਿਤਾ ਆਰ ਐਸ ਵਰਮਾ ਜਾਗ੍ਰਤੀ ਵਿਹਾਰ ਕਾਲੋਨੀ ਵਿਚ ਪਰਿਵਾਰ ਨਾਲ ਰਹਿੰਦੇ ਹਨ।

 

ਉਨ੍ਹਾਂ ਦੱਸਿਆ ਕਿ ਵਿਆਹ ਵਿਚ ਲੜਕੇ ਨੂੰ ਇਕ ਕਾਰ ਅਤੇ ਅੱਠ ਲੱਖ ਰੁਪਏ ਨਕਦ ਘਰੇਲੂ ਸਾਮਾਨ ਦੀ ਖਰੀਦਦਾਰੀ ਲਈ ਦਿੱਤਾ ਸੀ। ਵਿਧਾਇਕ ਦੇ ਭਾਈ ਸੰਜੀਵ ਨੇ ਦੱਸਿਆ ਕਿ ਸਹੁਰੇ ਵਾਲੇ ਸੋਨੀ ਨੂੰ ਘੱਟ ਦਾਜ ਲਿਆਉਣ ਦੀ ਗੱਲ ਕਹਿਕੇ ਲਗਾਤਾਰ ਪੀੜਤ ਕਰਦੇ ਰਹੇ। ਵਿਧਾਇਕ ਨੇ ਦੱਸਿਆ ਕਿ ਭੈਣ ਵੱਲੋਂ ਦਾਜ ਦੀ ਮੰਗ ਸਬੰਧੀ ਫੋਨ ਉਤੇ ਦੱਸਿਆ ਸੀ।

 

ਦੋਸ਼ ਲਗਾਇਆ ਕਿ ਦਾਜ ਦੀ ਮੰਗ ਪੂਰੀ ਨਾ ਹੋਣ ਉਤੇ 16 ਅਗਸਤ ਦੀ ਸਵੇਰੇ ਪਤੀ, ਸੱਸ, ਸਹੁਰਾ ਲੜਕੀ ਦੇ ਕਮਰੇ ਵਿਚ ਗਏ ਅਤੇ ਸੋਨੀ ਦੀ ਮਾਰਕੁੱਟ ਕਰਕੇ ਉਸ ਨੂੰ ਫਾਂਸੀ ਲਗਾ ਦਿੱਤਾ।  ਗੰਭੀਰ ਹਾਲਤ ਵਿਚ ਉਸ ਨੂੰ ਯਸ਼ੋਦਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਤਿੰਨ ਦਿਨ ਇਲਾਜ ਬਾਅਦ ਸੋਮਵਾਰ ਸਵੇਰੇ ਉਸਦੀ ਮੌਤ ਹੋ ਗਈ।

 

ਵਿਧਾਇਕ ਦੇ ਭਾਈ ਸੰਜੀਵ ਨੇ ਕਵਿਨਗਰ ਥਾਣੇ ਵਿਚ ਦਾਜ ਕਤਲ ਦੇ ਦੋਸ਼ ਵਿਚ ਪਤੀ ਅਰੁਣ ਵਰਮਾ, ਸਹੁਰਾ ਆਰ ਐਸ ਵਰਮਾ ਅਤੇ ਸੱਸ ਖਿਲਾਫ ਮੁਕਦਮਾ ਦਰਜ ਕਰਵਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SP MLA Brijesh Katheria sister murdered for dowry in Ghaziabad