ਲੋਕ ਸਭਾ ਤੇ ਰਾਜ ਸਭਾ ’ਚ ਕੱਲ੍ਹ ਸਾਰਾ ਦਿਨ ਹੰਗਾਮਾ ਹੁੰਦਾ ਰਿਹਾ; ਜਿਸ ਕਾਰਨ ਸੰਸਦ ਦੇ ਦੋਵੇਂ ਹੀ ਸਦਨ ਅੱਜ ਮੰਗਲਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰਨੇ ਪਏ ਸਨ। ਦਰਅਸਲ, ਵਿਰੋਧੀ ਧਿਰ ਦੇ ਸੰਸਦ ਮੈਂਬਰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।
ਉਸੇ ਹੰਗਾਮੇ ਤੋਂ ਬਾਅਦ ਅੱਜ ਮੰਗਲਵਾਰ ਨੂੰ ਲੋਕ ਸਭਾ ਸਪੀਕਰ ਸ੍ਰੀ ਓਮ ਬਿਰਲਾ ਨੇ ਆਪਣੇ ਚੈਂਬਰ ’ਚ ਸਰਬ–ਪਾਰਟੀ ਮੀਟਿੰਗ ਸੱਦ ਲਈ ਸੀ; ਜੋ ਇਹ ਖ਼ਬਰ ਲਿਖੇ ਜਾਣ ਵੇਲੇ ਤੱਕ ਚੱਲ ਰਹੀ ਸੀ।
ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਵੀ ਮੌਜੂਦ ਹਨ।
ਇਸ ਮੀਟਿੰਗ ਵਿੱਚ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਸਦਨ ਦੀ ਮਰਿਆਦਾ ਨੂੰ ਭੰਗ ਨਾ ਕਰਨ। ਪਰ ਇਸ ਦੇ ਬਾਵਜੂਦ ਅੱਜ ਵੀ ਦਿੱਲੀ ਹਿੰਸਾ ਕਾਰਨ ਦੋਵੇਂ ਸਦਨਾਂ ’ਚ ਹੰਗਾਮਾ ਹੋ ਸਕਦਾ ਹੈ।
ਬਜਟ ਸੈਸ਼ਨ ਦਾ ਪਹਿਲਾ ਗੇੜ 31 ਜਨਵਰੀ ਨੂੰ ਸ਼ੁਰੂ ਹੋਇਆ ਸੀ ਤੇ 11 ਫ਼ਰਵਰੀ ਤੱਕ ਚੱਲਿਆ ਸੀ। ਦੂਜਾ ਗੇੜ ਅੱਜ 2 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ।
ਸੰਸਦ ਭਵਨ ਦੇ ਗੇਟ ’ਚ ਦਾਖ਼ਲ ਹੁੰਦੇ ਸਮੇਂ ਇੱਕ ਐੱਮਪੀ ਦੀ ਇੱਕ ਗੱਡੀ ਨੇ ਸੁਰੱਖਿਆ ਉਪਕਰਨ ਦੇ ਬੂਮ ਬੈਰੀਅਰ ਨੂੰ ਹਿੱਟ ਕਰ ਦਿੱਤਾ, ਜਿਸ ਕਾਰਨ ਸੁਰੱਖਿਆ ਉਪਕਰਣ ਐਕਟੀਵੇਟ ਹੋ ਗਏ ਤੇ ਫਿਰ ਸੜਕ ਉੱਤੇ ਲੱਗੇ ਸਪਾਈਕ ਵੀ ਐਕਟੀਵੇਟ ਹੋ ਗਏ; ਜਿਸ ਦੀ ਲਪੇਟ ਵਿੱਚ ਸੋਨਕਰ ਦੀ ਗੱਡੀ ਆ ਗਈ ਤੇ ਉਸ ਦਾ ਟਾਇਰ ਪੰਕਚਰ ਹੋ ਗਿਆ।
ਇਸ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਸਤੀਸ਼ ਚੰਦਰ ਮਿਸ਼ਰਾ ਨੇ ਦਿੱਲੀ ’ਚ ਹਿੰਸਾ ਨੂੰ ਲੈ ਕੇ ਰਾਜ ਸਭਾ ’ਚ ਨਿਸਮ 267 ਅਧੀਨ ਕੰਮ–ਰੋਕੂ ਮਤੇ ਦਾ ਨੋਟਿਸ ਦਿੱਤਾ ਹੈ।