ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਸੰਕਟ : ਸਪੀਕਰ ਵਿਧਾਇਕਾਂ ਦੇ ਅਸਤੀਫੇ ’ਤੇ ਕਰੇਗਾ ਫੈਸਲਾ : ਸੁਪਰੀਮ ਕੋਰਟ

ਵਿਧਾਨ ਸਭਾ ਸਪੀਕਰ ਵਿਧਾਇਕਾਂ ਦੇ ਅਸਤੀਫੇ ’ਤੇ ਕਰੇਗਾ ਫੈਸਲਾ : ਸੁਪਰੀਮ ਕੋਰਟ

ਕਰਨਾਟਕ ਵਿਧਾਨ ਸਭਾ ਸਪੀਕਰ ਨੂੰ ਕਾਂਗਰਸ–ਜਦ (ਐਸ) ਦੇ 15 ਬਾਗੀ ਵਿਧਾਇਕਾਂ ਦੇ ਅਸਤੀਫੇ ਸਵੀਕਾਰ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ ਉਤੇ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਸਪੀਕਰ ਵਿਧਾਇਕਾਂ ਦੇ ਅਸਤੀਫੇ ਉਤੇ ਫੈਸਲਾ ਕਰੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਵਿਚ ਸਮਾਂ ਕੋਈ ਸੀਮਾ ਨਹੀਂ ਹੈ।  ਵਿਧਾਇਕ ਵਿਧਾਨ ਸਭਾ ਵਿਚ ਆਉਣ ਲਈ ਮਜ਼ਬੂਰ ਨਹੀਂ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਵਿਧਾਇਕਾਂ ਨੂੰ ਬਹੁਮਤ ਸਿੱਧ ਕਰਨ ਮੌਕੇ ਹਿੱਸਾ ਲੈਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ।

 

ਇਸ ਪਟੀਸ਼ਨ ਉਤੇ ਸਰਵ ਉਚ ਅਦਾਲਤ ਨੇ ਮੰਗਲਵਾਰ ਨੂੰ ਸਾਰੇ ਪੱਖਾਂ ਤੋਂ ਦਲੀਲਾਂ ਸੁਣਨ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਕੁਮਾਰ ਸਵਾਮੀ ਅਤੇ ਵਿਧਾਨ ਸਭਾ ਸਪੀਕਰ ਨੇ ਬਾਗੀ ਵਿਧਾਇਕਾਂ ਦੀ ਪਟੀਸ਼ਨ ਉਤੇ ਵਿਚਾਰ ਕਰਨ ਦੇ ਅਦਾਲਤ ਦੇ ਅਧਿਕਰ ਖੇਤਰ ਉਤੇ ਸਵਾਲ ਚੁੱਕਿਆ ਸੀ।

 

ਉਥੇ, ਬਾਗੀ ਵਿਧਾਇਕਾਂ ਨੇ ਦੋਸ਼ ਲਗਾਇਆ ਸੀ ਕਿ ਵਿਧਾਨ ਸਭਾ ਸਪੀਕਰ ਕੇ ਆਰ ਰਮੇਸ਼ ਕੁਮਾਰ ਬਹੁਮਤ ਗੁਆ ਚੁੱਕੀ ਗਠਜੋੜ ਸਰਕਾਰ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਸੰਵਿਧਾਨਕ ਅਹੁਦੇ ਉਤੇ ਹੋਣ ਦੇ ਨਾਂ ਉਤੇ ਉਨ੍ਹਾਂ ਇਨ੍ਹਾਂ ਵਿਧਾਇਕਾਂ ਦੇ ਅਸਤੀਫੇ ਉਤੇ ਫੈਸਲਾ ਕਰਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਅਯੋਗ ਠਹਿਰਾਉਣ ਦੀ ਕੰਮ ਉਤੇ ਫੈਸਲਾ ਕਰਨ ਦਾ ਨਿਰਦੇਸ਼ ਦਿੱਤਾ ਜਾ ਸਕਦਾ ਹੈ। ਮੁੱਖ ਮੰਤਰੀ ਕੁਮਾਰਸਵਾਮੀ ਵੀਰਵਾਰ ਨੂੰ ਵਿਧਾਨ ਸਭਾ ਵਿਚ ਵਿਸ਼ਵਾਸਮਤ ਦਾ ਪ੍ਰਸਤਾਵ ਪੇਸ਼ ਕਰਨਗੇ ਅਤੇ ਜੇਕਰ ਵਿਧਾਨ ਸਭਾ ਸਪੀਕਰ ਇਨ੍ਹਾਂ ਬਾਗੀ ਵਿਧਾਇਕਾਂ ਦਾ ਅਸਤੀਫਾ ਸਵੀਕਾਰ ਕਰ ਲੈਂਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਉਸ ਤੋਂ ਪਹਿਲਾਂ ਹੀ ਡਿਗ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Speaker free to decide on resignation of rebel MLAs says SC