ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਪੁਰ ਬੰਬ ਧਮਾਕਿਆਂ ਦੇ ਚਾਰ ਦੋਸ਼ੀਆਂ ਦੀ ਸਜ਼ਾ ਦਾ ਐਲਾਨ ਅੱਜ

ਸਾਲ 2008 ਦੇ ਜੈਪੁਰ ਲੜੀਵਾਰ ਬੰਬ ਧਮਾਕਿਆਂ ਦੇ 4 ਦੋਸ਼ੀਆਂ ਦੀ ਸਜ਼ਾ ਦਾ ਐਲਾਨ ਅੱਜ ਵਿਸ਼ੇਸ਼ ਅਦਾਲਤ ਕਰੇਗੀ। ਇਨ੍ਹਾਂ ਧਮਾਕਿਆਂ 'ਚ 71 ਲੋਕ ਮਾਰੇ ਗਏ ਸਨ ਅਤੇ 185 ਲੋਕ ਜ਼ਖਮੀ ਹੋਏ ਸਨ। ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਦੋਸ਼ੀਆਂ ਦੀ ਸਜ਼ਾ 'ਤੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਸਨ। ਸਰਕਾਰੀ ਵਕੀਲ ਸ੍ਰੀਚੰਦ ਨੇ ਦੱਸਿਆ ਕਿ ਅਦਾਲਤ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਸਜ਼ਾ ਸੁਣਾਏਗੀ। ਦੋਸ਼ੀਆਂ ਨੂੰ ਵੱਧ ਤੋਂ ਵੱਧ ਫਾਂਸੀ ਦੀ ਸਜ਼ਾ ਸੁਣਾਈ ਜਾ ਸਕਦੀ ਹੈ।
 

ਇਸ ਮਾਮਲੇ 'ਚ ਵਿਸ਼ੇਸ਼ ਅਦਾਲਤ ਨੇ ਬੀਤੇ ਬੁੱਧਵਾਰ 4 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਚੇਤੇ ਰਹੇ ਕਿ ਸਾਲ 2008 ਦੇ ਇਨ੍ਹਾਂ ਬੰਬ ਧਮਾਕਿਆਂ ’ਚ 71 ਵਿਅਕਤੀ ਮਾਰੇ ਗਏ ਸਨ।  11 ਵਰ੍ਹੇ ਪਹਿਲਾਂ 13 ਮਈ ਨੂੰ ਜੈਪੁਰ ’ਚ ਮੰਗਲਵਾਰ ਸ਼ਾਮੀਂ ਲਗਭਗ 7:05 ਵਜੇ ਪਹਿਲਾ ਬੰਬ ਧਮਾਕਾ ਮਾਣਕ ਚੌਕ ਪੁਲਿਸ ਥਾਣੇ ਦੇ ਸਾਹਮਣੇ ਹੋਇਆ ਸੀ।


 

ਇਸ ਤੋਂ ਬਾਅਦ ਜੈਪੁਰ ’ਚ ਲਗਾਤਾਰ 7 ਲੜੀਵਾਰ ਬੰਬ ਧਮਾਕੇ ਹੋਏ ਸਨ; ਜਿਨ੍ਹਾਂ ਵਿੱਚ 71 ਵਿਅਕਤੀ ਮਾਰੇ ਗਏ ਸਨ ਤੇ 185 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਸਨ। 13 ਮਈ ਨੂੰ ਦੂਜਾ ਬੰਬ ਧਮਾਕਾ ਚਾਂਦਪੋਲ ਸਥਿਤ ਹਨੂਮਾਨ ਮੰਦਰ ਦੇ ਸਾਹਮਣੇ ਹੋਇਆ ਸੀ। ਤੀਜਾ ਸਾਂਗਾਨੇਰ ਦੇ ਹਨੂਮਾਨ ਮੰਦਰ ਕੋਲ, ਚੌਥਾ ਜੌਹਰੀ ਬਾਜ਼ਾਰ ਸਥਿਤ ਨੈਸ਼ਨਲ ਹੈਂਡਲੂਮ ’ਚ, ਪੰਜਵਾਂ ਬੜੀ ਚੌਪੜ ਸਥਿਤ ਫੂਲ ਵਾਲੋਂ ਕਾ ਖੰਦਾ, 6ਵਾਂ ਤ੍ਰਿਪੋਲੀਆ ਬਾਜ਼ਾਰ ’ਚ ਸਰਗਾਸੂਲੀ ਕੋਲ, 7ਵਾਂ ਧਮਾਕਾ ਛੋਟੀ ਚੌਪੜ ’ਚ ਫੂਲ ਵਾਲੋਂ ਕਾ ਖੰਦਾ ਅਤੇ 8ਵਾਂ ਧਮਾਕਾ ਛੋਟੀ ਚੌਪੜ ’ਚ ਕੋਤਵਾਲੀ ਥਾਣੇ ਦੇ ਸਾਹਮਣੇ ਹੋਇਆ ਸੀ।
 

ਜਿਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ, ਉਨ੍ਹਾਂ ਦੇ ਨਾਂ ਮੁਹੰਮਦ ਸੈਫ, ਮੁਹੰਮਦ ਸਰਵਰ ਆਜਮੀ, ਸੈਫੁਰਹਿਮਾਨ ਅਤੇ ਮੁਹੰਮਦ ਸਲਮਾਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Special court to sentence four convicted in Jaipur blasts today