ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਦੇਸੀ ਤੇ ਵਿਦੇਸ਼ੀ ਨਿਵੇਸ਼ ਖਿੱਚਣ ਲਈ ਮੋਦੀ ਸਰਕਾਰ ਦੇ ਖਾਸ ਜਤਨ

ਭਾਰਤ ’ਚ ਦੇਸੀ ਤੇ ਵਿਦੇਸ਼ੀ ਨਿਵੇਸ਼ ਖਿੱਚਣ ਲਈ ਮੋਦੀ ਸਰਕਾਰ ਦੇ ਖਾਸ ਜਤਨ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਹੋਰ ਜ਼ਿਆਦਾ ਵਿਦੇਸ਼ੀ ਨਿਵੇਸ਼ ਖਿੱਚਣ ਦੇ ਨਾਲ–ਨਾਲ ਘਰੇਲੂ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਲਈ ਵਿਭਿੰਨ ਰਣਨੀਤੀਆਂ ਉੱਤੇ ਚਰਚਾ ਕਰਨ ਵਾਸਤੇ ਇੱਕ ਵਿਆਪਕ ਮੀਟਿੰਗ ਕੀਤੀ, ਤਾਂ ਜੋ ਕੋਵਿਡ–19 ਮਹਾਮਾਰੀ ਦੇ ਮੱਦੇਨਜ਼ਰ ਦੇਸ਼ ਦੀ ਅਰਥ–ਵਿਵਸਥਾ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਪ੍ਰਦਾਨ ਕੀਤੀ ਜਾ ਸਕੇ।

 

 

ਇਸ ਦੌਰਾਨ ਇਹ ਚਰਚਾ ਕੀਤੀ ਗਈ ਕਿ ਦੇਸ਼ ’ਚ ਮੌਜੂਦਾ ਉਦਯੋਗਿਕ ਭੂਮੀ / ਪਲਾਟ / ਐਸਟੇਟ ਵਿੱਚ ਕਈ ਹੋਰ ‘ਸਮੁੱਚੀ ਮਨਜ਼ੂਰੀ–ਪ੍ਰਾਪਤ ਤੁਰੰਤ ਲਾਗੂ ਹੋਣ ਵਾਲੇ ਬੁਨਿਆਦੀ ਢਾਂਚੇ’ ਨੂੰ ਹੱਲਾਸ਼ੇਰੀ ਦੇਣ ਤੇ ਜ਼ਰੂਰੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਯੋਜਨਾ ਵਿਕਸਤ ਕੀਤੀ ਜਾਣੀ ਚਾਹੀਦੀ ਹੈ।

 

 

ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਕਿ ਨਿਵੇਸ਼ਕਾਂ ਦਾ ਮਾਰਗ–ਦਰਸ਼ਨ ਕਰਨ, ਉਨ੍ਹਾਂ ਦੀਆਂ ਸਮੱਸਿਆਵਾਂ ਉੱਤੇ ਗ਼ੌਰ ਕਰਨ ਤੇ ਸਮਾਂ–ਬੱਧ ਤਰੀਕੇ ਨਾਲ ਸਾਰੀਆਂ ਜ਼ਰੂਰੀ ਕੇਂਦਰੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਉੱਤੇ ਗ਼ੌਰ ਕਰਨ ਤੇ ਸਮਾਂ–ਬੱਧ ਤਰੀਕੇ ਨਾਲ ਸਾਰੀਆਂ ਜ਼ਰੂਰੀ ਕੇਂਦਰੀ ਤੇ ਰਾਜ ਮਨਜ਼ੂਰੀ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਹੋਰ ਵੀ ਵੱਧ ਸਰਗਰਮ ਦ੍ਰਿਸ਼ਟੀਕੋਣ ਅਪਨਾਉਣ ਹਿਤ ਠੋਸ ਕਦਮ ਚੁੱਕਣਾ ਚਾਹੀਦਾ ਹੈ।

 

 

ਭਾਰਤ ’ਚ ਤੇਜ਼–ਰਫ਼ਤਾਰ ਤਰੀਕਿਆਂ (ਫ਼ਾਸਟ–ਟ੍ਰੈਕ ਮੋਡ) ਨਾਲ ਨਿਵੇਸ਼ ਲਿਆਉਣ ਤੇ ਭਾਰਤ ਦੇ ਘਰੇਲੂ ਖੇਤਰਾਂ ਨੂੰ ਹੱਲਾਸ਼ੇਰੀ ਦੇਣ ਲਈ ਵਿਭਿੰਨ ਰਣਨੀਤੀਆਂ ਉੱਤੇ ਚਰਚਾ ਕੀਤੀ ਗਈ। ਆਪੋ–ਆਪਣੀਆਂ ਰਣਨੀਤੀਆਂ ਨੂੰ ਵਿਕਸਤ ਕਰਨ ਤੇ ਨਿਵੇਸ਼ ਖਿੱਚਣ ਲਈ ਹੋਰ ਵੀ ਵੱਧ ਸਰਗਰਮ ਹੋਣ ਹਿਤ ਰਾਜਾਂ ਦਾ ਮਾਰਗ–ਦਰਸ਼ਨ ਕਰਨ ਬਾਰੇ ਵਿਸਤ੍ਰਿਤ ਵਿਚਾਰ–ਵਟਾਂਦਰੇ ਕੀਤੇ ਗਏ ਹਨ।

 

 

ਇਸ ਦੌਰਾਨ ਇਹ ਚਰਚਾ ਵੀ ਕੀਤੀ ਗਈ ਹੈ ਕਿ ਵਿਭਿੰਨ ਮੰਤਰਾਲਿਆਂ ਵੱਲੋਂ ਸੁਧਾਰ ਲਾਗੂ ਕਰਨ ਦੀ ਪਹਿਲ ਨਿਰੰਤਰ ਜਾਰੀ ਰੱਖਣੀ ਚਾਹੀਦੀ ਹੈ ਤੇ ਨਿਵੇਸ਼ ਤੇ ਉਦਯੋਗਿਕ ਵਿਕਾਸ ਨੂੰ ਹੱਲਾਸ਼ੇਰੀ ਦੇਣ ਦੇ ਰਾਹ ਵਿੱਚ ਮੌਜੂਦ ਕਿਸੇ ਵੀ ਅੜਿੱਕੇ ਨੂੰ ਦੂਰ ਕਰਨ ਲਈ ਸਮਾਂ–ਬੱਧ ਤਰੀਕੇ ਨਾਲ ਠੋਸ ਕਦਮ ਚੁੱਕਣੇ ਚਾਹੀਦੇ ਹਨ।

 

 

ਇਸ ਮੀਟਿੰਗ ਵਿੱਚ ਵਿੱਤ ਮੰਤਰੀ, ਗ੍ਰਹਿ ਮੰਤਰੀ, ਵਣਜ ਤੇ ਉਦਯੋਗ ਮੰਤਰੀ, ਰਾਜ ਮੰਤਰੀ (ਵਿੱਤ) ਅਤੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Special Effofts of Modi Government to attract Domestic and Foreign Investment