ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ੇਸ਼ ਉਡਾਣਾਂ ਭਾਰਤ ਦੇ ਹਰ ਕੋਣੇ ਪਹੁੰਚਾ ਰਹੀਆਂ ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ

ਵਿਸ਼ੇਸ਼ ਉਡਾਣਾਂ ਭਾਰਤ ਦੇ ਹਰ ਕੋਣੇ ਪਹੁੰਚਾ ਰਹੀਆਂ ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ

ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨਾਂ ਦੇ ਤਹਿਤ 411 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ ਇਨ੍ਹਾਂ ਵਿੱਚੋਂ 237 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ ਲਾਈਫ਼ਲਾਈਨ ਉਡਾਨ ਸੇਵਾ ਨੇ ਅੱਜ ਤੱਕ ਕੁੱਲ 4,04,224 ਕਿਲੋਮੀਟਰ ਦਾ ਹਵਾਈ ਸਫ਼ਰ ਤੈਅ ਕਰਕੇ ਪੂਰੇ ਦੇਸ਼ ਵਿੱਚ ਲਗਭਗ 776.73 ਟਨ ਦੀ ਜ਼ਰੂਰੀ ਅਤੇ ਮੈਡੀਕਲ ਖੇਪ ਵੰਡੀ ਹੈ

 

 

28 ਅਪ੍ਰੈਲ 2020 ਨੂੰ ਕੁੱਲ 28.05 ਟਨ ਦੀ ਖੇਪ ਢੋਈ ਗਈ ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਦੇਣ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜ਼ਰੂਰੀ ਮੈਡੀਕਲ ਖੇਪ ਪਹੁੰਚਾਉਣ ਲਈ ਲਾਈਫ਼ਲਾਈਨ ਉਡਾਨਸੇਵਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਚਲਾਇਆ ਜਾ ਰਿਹਾ ਹੈ

 

 

ਅਹਿਮ ਮੈਡੀਕਲ ਸਮੱਗਰੀ ਅਤੇ ਮਰੀਜ਼ਾਂ ਨੂੰ ਲਿਜਾਣ ਲਈ ਪਵਨ ਹੰਸ ਲਿਮਿਟਿਡ ਸਮੇਤ ਹੈਲੀਕਾਪਟਰ ਸੇਵਾਵਾਂ ਜੰਮੂ-ਕਸ਼ਮੀਰ, ਲੱਦਾਖ, ਆਈਲੈਂਡਜ਼ (ਟਾਪੂਆਂ) ਅਤੇ ਉੱਤਰ - ਪੂਰਬੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ 28 ਅਪ੍ਰੈਲ 2020 ਤੱਕ ਪਵਨ ਹੰਸ ਨੇ 7,257 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 2.0 ਟਨ ਸਮੱਗਰੀ ਢੋਈ ਹੈ ਉੱਤਰ-ਪੂਰਬੀ ਖੇਤਰ, ਟਾਪੂ ਖੇਤਰਾਂ ਅਤੇ ਪਹਾੜੀ ਰਾਜਾਂ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ ਏਅਰ ਇੰਡੀਆ ਅਤੇ ਭਾਰਤੀ ਵਾਯੂ ਸੈਨਾ ਨੇ ਮੁੱਖ ਤੌਰ ਤੇ ਜੰਮੂ-ਕਸ਼ਮੀਰ, ਲੱਦਾਖ, ਉੱਤਰ-ਪੂਰਬ ਅਤੇ ਹੋਰ ਟਾਪੂ ਖੇਤਰਾਂ ਲਈ ਇਹ ਸਹਿਯੋਗ ਕੀਤਾ ਹੈ

 

 

ਪ੍ਰਾਈਵੇਟ ਓਪਰੇਟਰ ਸਪਾਈਸਜੈੱਟ, ਬਲੂ ਡਾਰਟ, ਇੰਡੀਗੋ ਅਤੇ ਵਿਸਤਾਰਾ ਵਪਾਰਕ ਅਧਾਰ ਤੇ ਕਾਰਗੋ ਉਡਾਨਾਂ ਚਲਾ ਰਹੇ ਹਨ ਸਪਾਈਸਜੈੱਟ ਨੇ 24 ਮਾਰਚ ਤੋਂ 28 ਅਪ੍ਰੈਲ 2020 ਤੱਕ 651 ਖੇਪ ਉਡਾਨਾਂ ਸੰਚਾਲਿਤ ਕੀਤੀਆਂ ਜਿਸ ਵਿੱਚ 11,34,204 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ 4741 ਟਨ ਖੇਪ ਢੋਈ ਗਈ ਇਨ੍ਹਾਂ ਵਿੱਚੋਂ 233 ਅੰਤਰਰਾਸ਼ਟਰੀ ਖੇਪ ਉਡਾਨਾਂ ਸਨ ਬਲੂ ਡਾਰਟ ਨੇ 25 ਮਾਰਚ ਤੋਂ 28 ਅਪ੍ਰੈਲ 2020 ਤੱਕ 2,44,643 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰਦੇ ਹੋਏ 224 ਖੇਪ ਉਡਾਨਾਂ ਦਾ ਸੰਚਾਲਨ ਕੀਤਾ ਅਤੇ 3742 ਟਨ ਮਾਲ ਢੋਇਆ

 

 

ਇਹਨਾਂ ਵਿੱਚੋਂ 10 ਅੰਤਰਰਾਸ਼ਟਰੀ ਖੇਪ ਉਡਾਨਾਂ ਸਨ ਇੰਡੀਗੋ ਨੇ 3 ਮਾਰਚ ਤੋਂ 28 ਅਪ੍ਰੈਲ 2020 ਤੱਕ 59 ਖੇਪ ਉਡਾਨਾਂ ਦਾ ਸੰਚਾਲਨ ਕੀਤਾ ਜਿਸ ਵਿੱਚ 96,742 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਲਗਭਗ 246 ਟਨ ਦੀ ਖੇਪ ਢੋਈ, ਇਸ ਵਿੱਚ 18 ਅੰਤਰਰਾਸ਼ਟਰੀ ਉਡਾਨਾਂ ਸ਼ਾਮਲ ਸਨ ਇਸ ਵਿੱਚ ਸਰਕਾਰ ਲਈ ਮੁਫ਼ਤ ਵਿੱਚ ਢੋਈ ਜਾਣ ਵਾਲੀ ਮੈਡੀਕਲ ਸਪਲਾਈ ਵੀ ਸ਼ਾਮਲ ਹੈ ਵਿਸਤਾਰਾ ਨੇ 19 ਅਪ੍ਰੈਲ ਤੋਂ 28 ਅਪ੍ਰੈਲ 2020 ਤੱਕ 14 ਖੇਪ ਉਡਾਨਾਂ ਦਾ ਸੰਚਾਲਨ ਕੀਤਾ ਜਿਸ ਵਿੱਚ 20,466 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਲਗਭਗ 113 ਟਨ ਮਾਲ ਢੋਇਆ

 

 

ਅੰਤਰ ਰਾਸ਼ਟਰੀ ਖੇਤਰ ਵਿੱਚ, ਫਾਰਮਾਸਿਊਟੀਕਲ, ਮੈਡੀਕਲ ਉਪਕਰਣਾਂ ਅਤੇ ਕੋਵਿਡ - 19 ਰਾਹਤ ਖੇਪ ਦੀ ਢੋਆਈ ਲਈ ਪੂਰਬੀ ਏਸ਼ੀਆ ਦੇ ਨਾਲ ਇੱਕ ਕਾਰਗੋ ਏਅਰ-ਬ੍ਰਿੱਜ ਦੀ ਸਥਾਪਨਾ ਕੀਤੀ ਗਈ ਹੈ ਏਅਰ ਇੰਡੀਆ ਦੁਆਰਾ ਲਿਆਂਦੇ ਗਈ ਮੈਡੀਕਲ ਖੇਪ ਦੀ ਕੁੱਲ ਮਾਤਰਾ 668 ਟਨ ਹੈ

 

 

ਉਪਰੋਕਤ ਤੋਂ ਇਲਾਵਾ, ਬਲੂ ਡਾਰਟ ਨੇ 14 ਅਪ੍ਰੈਲ ਤੋਂ 28 ਅਪ੍ਰੈਲ 2020 ਤੱਕ ਗੁਆਂਗਜ਼ੂ ਤੋਂ 109 ਟਨ ਮੈਡੀਕਲ ਸਪਲਾਈ ਢੋਈ ਹੈ ਬਲੂ ਡਾਰਟ ਨੇ 25 ਅਪ੍ਰੈਲ 2020 ਨੂੰ ਸ਼ੰਘਾਈ ਤੋਂ 5 ਟਨ ਮੈਡੀਕਲ ਖੇਪ ਵੀ ਢੋਈ ਹੈ ਸਪਾਈਸਜੈੱਟ ਨੇ 28 ਅਪ੍ਰੈਲ 2020 ਤੱਕ ਸ਼ੰਘਾਈ ਤੋਂ 140 ਟਨ ਦੀ ਮੈਡੀਕਲ ਖੇਪ ਢੋਈ ਹੈ ਅਤੇ 25 ਅਪ੍ਰੈਲ 2020 ਤੱਕ ਹੌਂਗ ਕੌਂਗ ਅਤੇ ਸਿੰਗਾਪੁਰ ਤੋਂ 13 ਟਨ ਮੈਡੀਕਲ ਸਪਲਾਈ ਢੋਈ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Special Flights Supplying Medicines and other Essential Goods in India s every corner