ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰਨਾਥ ਯਾਤਰੀਆਂ ਦੀ ਕਸ਼ਮੀਰ ਵਾਦੀ ’ਚੋਂ ਛੇਤੀ ਵਾਪਸੀ ਲਈ ਖ਼ਾਸ ਉਡਾਣਾਂ

ਅਮਰਨਾਥ ਯਾਤਰੀਆਂ ਦੀ ਵਾਦੀ ’ਚੋਂ ਛੇਤੀ ਵਾਪਸੀ ਲਈ ਖ਼ਾਸ ਉਡਾਣਾਂ

ਕਸ਼ਮੀਰ ਵਾਦੀ ’ਚ ਕਿਸੇ ਵੱਡੀ ਕਾਰਵਾਈ ਦੇ ਖ਼ਦਸ਼ੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਅਮਰਨਾਥ ਯਾਤਰੀਆਂ ਨੂੰ ਛੇਤੀ ਤੋਂ ਛੇਤੀ ਵਾਪਸ ਭੇਜਣ ਲਈ ਸਾਰੀਆਂ ਏਅਰਲਾਈਨਜ਼ ਨੂੰ ਸ੍ਰੀਨਗਰ ਤੋਂ ਖ਼ਾਸ ਉਡਾਣਾਂ ਦੇ ਇੰਤਜ਼ਾਮ ਕਰਨ ਲਈ ਆਖਿਆ ਹੈ।

 

 

ਸਰਕਾਰ ਨੇ ਬੀਤੇ ਕੁਝ ਦਿਨਾਂ ਦੌਰਾਨ ਹੀ ਨੀਮ ਫ਼ੌਜੀ ਬਲਾਂ ਦੇ 28,000 ਜਵਾਨ ਕਸ਼ਮੀਰ ਵਾਦੀ ‘ਚ ਭੇਜੇ ਹਨ। ਇਸੇ ਲਈ ਜੰਮੂ–ਕਸ਼ਮੀਰ ਸੂਬੇ ਦੇ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਦੇ ਹੀ ਨਾਗਰਿਕਾਂ ਨੂੰ ਚਿੰਤਾ ਲੱਗ ਗਈ ਹੈ ਕਿ ਵਾਦੀ ’ਚ ਅਜਿਹਾ ਕੀ ਵਾਪਰਨ ਵਾਲਾ ਹੈ ਕਿ ਅਮਰਨਾਥ ਯਾਤਰਾ ’ਤੇ ਗਏ ਸ਼ਰਧਾਲੂਆਂ ਨੂੰ ਵੀ ਇੰਝ ਐਮਰਜੈਂਸੀ ਵਿੱਚ ਵਾਪਸ ਸੱਦਣਾ ਪੈ ਗਿਆ ਹੈ।

 

 

ਉਂਝ ਕੱਲ੍ਹ ਭਾਰਤੀ ਫ਼ੌਜੀ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਪਾਕਿਸਤਾਨ ’ਚ ਰਹਿ ਰਹੇ ਅੱਤਵਾਦੀ ਹੁਣ ਅਮਰਨਾਥ ਯਾਤਰੀਆਂ ਉੱਤੇ ਕੋਈ ਵੱਡਾ ਹਮਲਾ ਕਰਨ ਦੀ ਯੋਜਨਾ ਉਲੀਕ ਰਹੇ ਹਨ। ਇਸੇ ਲਈ ਅਹਿਤਿਆਤ ਵਜੋਂ ਅਜਿਹੇ ਕਦਮ ਚੁੱਕੇ ਜਾ ਰਹੇ ਹਨ।

 

 

ਸ਼ਹਿਰੀ ਹਵਾਬਾਜ਼ੀ ਨਾਲ ਸਬੰਧਤ ਮਾਮਲਿਆਂ ਬਾਰੇ ਡਾਇਰੈਕਟੋਰੇਟ ਜਨਰਲ (DGCA) ਨੇ ਸਾਰੀਆਂ ਏਅਰਲਾਈਨਜ਼ ਨੂੰ ਸ੍ਰੀਨਗਰ ਹਵਾਈ ਅੱਡੇ ਤੋਂ ਵਾਧੂ ਉਡਾਣਾਂ ਦੇ ਇੰਤਜ਼ਾਮ ਕਰਨ ਲਈ ਆਖ ਦਿੱਤਾ ਹੈ।

 

 

ਇੰਝ ਅਗਲੇ ਕੁਝ ਦਿਨ ਸਭ ਦੀਆਂ ਨਜ਼ਰਾਂ ਕਸ਼ਮੀਰ ਵਾਦੀ ਉੱਤੇ ਲੱਗੀਆਂ ਰਹਿਣਗੀਆਂ। ਅਗਲੇ ਕੁਝ ਦਿਨਾਂ ਦੌਰਾਨ ਵਾਦੀ ’ਚ ਲੁਕੇ ਅੱਤਵਾਦੀਆਂ ਵਿਰੁੱਧ ਵੱਡੀਆਂ ਕਾਰਵਾਈਆਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Special return Flights for Amarnath Pilgrims from Kashmir Valley