ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਵਾਸੀ ਮਜ਼ਦੂਰਾਂ ਨੂੰ ਘਰੋਂ–ਘਰੀਂ ਪਹੁੰਚਾਉਣ ਲਈ ਚੱਲਣਗੀਆਂ ਖਾਸ ਰੇਲਾਂ

ਪ੍ਰਵਾਸੀ ਮਜ਼ਦੂਰਾਂ ਨੂੰ ਘਰੋਂ–ਘਰੀਂ ਪਹੁੰਚਾਉਣ ਲਈ ਚੱਲਣਗੀਆਂ ਖਾਸ ਰੇਲਾਂ

ਲੌਕਡਾਊਨ ਦੀ ਮਿਆਦ ਹੋਰ ਅੱਗੇ ਵਧਣ ਦੇ ਖ਼ਦਸ਼ਿਆਂ ’ਚ ਪ੍ਰਮੁੱਖ ਰੇਲ–ਰੂਟਾਂ ’ਤੇ ਲੰਮੀ ਦੂਰੀ ਦੀਆਂ ਚੋਣਵੀਆਂ ਮੇਲ–ਐਕਸਪ੍ਰੈੱਸ ਰੇਲ–ਗੱਡੀਆਂ ਚਲਾਈਆਂ ਜਾ ਸਕਦੀਆਂ ਹਨ। ਸਰਕਾਰ ਦਾ ਮੰਨਣਾ ਹੈ ਕਿ ਦਿੱਲੀ ਸਮੇਤ ਦੇਸ਼ ਦੇ ਵੱਡੇ ਸ਼ਹਿਰਾਂ ’ਚ ਫਸੇ ਲੱਖਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰੋਂ–ਘਰੀਂ ਪਹੁੰਚਾਉਣਾ ਜ਼ਰੂਰੀ ਹੋ ਗਿਆ ਹੈ।

 

 

ਸਾਰੇ ਡਿਵੀਜ਼ਨ ਤੇ ਜ਼ੋਨਲ ਹੈੱਡਕੁਆਰਟਰਜ਼ ਨੇ 15 ਅਪ੍ਰੈਲ ਤੋਂ ਰੇਲ–ਗੱਡੀਆਂ ਚਲਾਉਣ ਸਬੰਧੀ ਕਾਰਜ–ਯੋਜਨਾ ਰੇਲਵੇ ਬੋਡਰ ਨੂੰ ਸੌਂਪ ਦਿੱਤੀ ਹੈ। ਬੋਰਡ ਕੇਂਦਰ ਸਰਕਾਰ ਦੀ ਹਰੀ ਝੰਡੀ ਦੀ ਉਡੀਕ ਕਰ ਰਿਹਾ ਹੈ।

 

 

ਰੇਲਵੇ ਬੋਰਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਬਾਰੇ ਗਠਤ ਮੰਤਰੀਆਂ ਦੇ ਸਮੂਹ ਨੇ ਮੰਗਲਵਾਰ ਨੂੰ ਲੌਕਡਾਊਨ ਬਾਰੇ ਚਰਚਾ ਕੀਤੀ। ਜ਼ਿਆਦਾਤਰ ਮੰਤਰਾਲਿਆਂ ਤੇ ਰਾਜਾਂ ਨੇ ਲੌਕਡਾਊਨ ਦੀ ਮਿਆਦ ਹੋਰ ਅੱਗੇ ਵਧਾਉਣ ਦੀ ਮੰਗ ਕੀਤੀ ਹੈ। ਅਜਿਹੇ ਹਾਲਾਤ ’ਚ ਦੇਸ਼ ਦੇ ਵੱਖੋ–ਵੱਖਰੇ ਰਾਜਾਂ ’ਚ ਫਸੇ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਪੜਾਅਵਾਰ ਤਰੀਕੇ ਨਾਲ ਰੇਲਾਂ ਚਲਾਉਣ ਬਾਰੇ ਵਿਚਾਰ–ਵਟਾਂਦਰਾ ਕੀਤਾ ਗਿਆ ਹੈ।

 

 

ਸਾਰੇ 68 ਡਿਵੀਜ਼ਨਲ ਤੇ 17 ਜ਼ੋਨਲ ਮੁੱਖ ਦਫ਼ਤਰਾਂ ਨੇ ਰੇਲਵੇ ਬੋਰਡ ਨੂੰ 15 ਅਪ੍ਰੈਲ ਤੋਂ ਰੇਲ–ਗੱਡੀਆਂ ਚਲਾਉਣ ਦੀ ਕਾਰਜ–ਯੋਜਨਾ ਭੇਜ ਦਿੱਤਾ ਹੈ।

 

 

ਰੇਲਵੇ ਨੇ ਰੋਜ਼ਾਨਾ ਆਪਣੀਆਂ 17 ਵਰਕਸ਼ਾਪਸ ਵਿੱਚ ਹੁਣ ਲਗਭਗ ਇੱਕ ਹਜ਼ਾਰ ਵਿਅਕਤੀਗਤ ਸੁਰੱਖਿਆ ਉਪਕਰਨ (ਪੀਪੀਈ) ਬਣਾਉਣ ਦਾ ਟੀਚਾ ਤੈਅ ਕੀਤਾ ਹੈ। ਰੇਲਵੇ ਨੂੰ ਰੱਖਿਆ ਖੋਜ ਤੇ ਵਿਕਾਸ ਸੰਗਠਨ ਤੋਂ ਪੀਪੀਈ ਬਣਾਉਣ ਦੀ ਮਨਜ਼ੂਰੀ ਮਿਲੀ ਹੈ। ਪੀਪੀਈ ਰੇਲਵੇ ਦੇ ਹਸਪਤਾਲਾਂ ’ਚ ਕੋਰੋਨਾ ਵਾਇਰਸ ਦੇ ਇਲਾਜ ’ਚ ਲੱਗੇ ਰੇਲਵੇ ਡਾਕਟਰਾਂ ਤੇ ਪੈਰਾ–ਮੈਡੀਕਲ ਸਟਾਫ਼ ਨੂੰ ਜ਼ਰੂਰੀ ਸੁਰੱਖਿਆ ਉਪਲਬਧ ਕਰਵਾਏਗਾ।

 

 

ਲੌਕਡਾਊਨ ’ਚ ਜ਼ਰੂਰੀ ਸਾਮਾਨ ਲਿਆਉਣ–ਲਿਜਾਣ ਲਈ ਖਾਸ ਪਾਰਸਲ ਰੇਲ–ਗੱਡੀ ਮੰਗਲਵਾਰ ਨੂੰ ਸ਼ੁਰੂ ਕਰ ਦਿੱਤੀ ਗਈ। ਉੱਤਰ–ਪੱਛਮੀ ਰੇਲਵੇ ਦੇ ਮੁੱਖਾ ਪੀਆਰਓ ਨੇ ਦੱਸਿਆ ਕਿ ਇਸ ਦਾ ਉਦੇਸ਼ ਜ਼ਰੂਰੀ ਸਮੱਗਰੀ ਦੀ ਢੋਆ–ਢੁਆਈ ਕਰਨਾ ਹੈ। ਰੇਲ–ਗੱਡੀ 7 ਤੋਂ 14 ਅਪ੍ਰੈਲ ਤੱਕ ਚੱਲੇਗੀ। ਇਹ ਜੈਪੁਰ ਤੋਂ ਚੱਲ ਕੇ ਅਲਵਰ, ਹਿਸਾਰ, ਸਿਰਸਾ, ਹਨੂਮਾਨਗੜ੍ਹ, ਸੂਰਤਗੜ੍ਹ, ਬੀਕਾਨੇਰ, ਨਾਗੌਰ, ਜੋਧਪੁਰ, ਪਾਲੀ ਤੇ ਅਜਮੇਰ ਹੁੰਦੀ ਹੋਈ ਪਰਤੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Special Trains to be run for home destinations of Immigrants labourers