ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਦੇ ਸਾਰੇ ਟੋਲ–ਪਲਾਜ਼ਾ ਤੋਂ ਹਟਣਗੇ ਸਪੀਡ–ਬ੍ਰੇਕਰ

ਦੇਸ਼ ਦੇ ਸਾਰੇ ਟੋਲ–ਪਲਾਜ਼ਾ ਤੋਂ ਹਟਣਗੇ ਸਪੀਡ–ਬ੍ਰੇਕਰ

ਹੁਣ ਜਦੋਂ 15 ਜਨਵਰੀ ਤੋਂ ਫ਼ਾਸਟੈਗ ਪੂਰੀ ਤਰ੍ਹਾਂ ਸਮੁੱਚੇ ਦੇਸ਼ ਵਿੱਚ ਲਾਗੂ ਹੋਣ ਜਾ ਰਿਹਾ ਹੈ, ਇਸੇ ਲਈ ਹੁਣ ਭਾਰਤ ਸਰਕਾਰ ਨੇ ਸਾਰੇ ਟੋਲ–ਪਲਾਜ਼ਾ ਉੱਤੇ ਬਣਾਏ ਸਪੀਡ–ਬ੍ਰੇਕਰ ਤੇ ਰੰਬਲ–ਸਟ੍ਰਿਪਸ ਖ਼ਤਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਜਾਣਕਾਰੀ ਖ਼ਬਰ ਏਜੰਸੀ ਏਐੱਨਆਈ ਨੇ ਦਿੱਤੀ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਤਾਂ ਜੋ ਟੋਲ–ਪਲਾਜ਼ਾ ਤੋਂ ਵਾਹਨ ਛੇਤੀ ਤੋਂ ਛੇਤੀ ਲੰਘ ਸਕਣ।

 

 

ਚੇਤੇ ਰਹੇ ਕਿ ਹਾਈਵੇਅ ਉੱਤੇ ਮੌਜੂਦ ਟੋਲ ਪਲਾਜ਼ਾਤੇ ਲੱਗਣ ਵਾਲੀਆਂ ਲੰਮੀਆਂ ਕਤਾਰਾਂ ਤੋਂ ਰਾਹਤ ਪਾਉਣ ਲਈ ਸਰਕਾਰ ਨੇ ਇੱਕ ਨਵਾਂ ਨਿਯਮਫ਼ਾਸਟੈਗਲਾਗੂ ਕੀਤਾ ਸੀ।

 

 

ਸਰਕਾਰ ਨੇ ਪਹਿਲਾਂ 1 ਦਸੰਬਰ, 2019 ਤੋਂ FASTag ਰੇਡੀਓ ਫ਼੍ਰੀਕੁਐਂਸੀ ਆਈਡੈਂਟੀਫ਼ਿਕੇਸ਼ਨ (RFID) ਨੂੰ ਲਾਜ਼ਮੀ ਕਰ ਦਿੱਤਾ ਸੀ। ਪਰ ਬਾਅਦ ’ਚ ਇਹ ਮਿਤੀ ਦੋ ਵਾਰ ਅੱਗੇ ਵਧਾਈ ਜਾ ਚੁੱਕੀ ਹੈ। ਹੁਣ ਚਰੇਕ ਚੁਪਹੀਆ ਵਾਹਨ ਉੱਤੇ ਇਹ FASTag ਲੱਗਣਾ ਜ਼ਰੂਰੀ ਹੋਵੇਗਾ

 

 

FASTag ਦਰਅਸਲ ਇੱਕ ਇਲੈਕਟ੍ਰੌਨਿਕ ਟੋਲਕੁਨੈਕਸ਼ਨ ਪ੍ਰੋਗਰਾਮ ਹੈ, ਜਿਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਆੱਫ਼ ਇੰਡੀਆ (NHAI) ਨੇ ਤਿਆਰ ਕੀਤਾ ਹੈ। ਇਹ ਰੇਡੀਓ ਫ਼੍ਰੀਕੁਐਂਸੀ ਦੇ ਆਧਾਰਤੇ ਕੰਮ ਕਰਦਾ ਹੈ। ਇਹ ਟੈਗ ਤੁਸੀਂ ਆਪਣੇ ਵਾਹਨ ਦੀ ਵਿੰਡਸਕ੍ਰੀਨ ਉੱਤੇ ਲਾਉਣਾ ਹੁੰਦਾ ਹੈ; ਤਾਂ ਜੋ ਜਦੋਂ ਵਾਹਨ FASTag ਲੇਨ ਵਿੱਚੋਂ ਦੀ ਲੰਘ ਰਿਹਾ ਹੋਵੇ, ਤਾਂ ਸੈਂਸਰ ਟੋਲਪਲਾਜ਼ਾ ਉੱਤੇ ਲੱਗਾ ਸੈਂਸਰ ਉਸ ਨੂੰ ਪੜ੍ਹ ਕੇ ਟੋਲਵੈਲਿਯੂ ਨੂੰ ਆਪਣੇਆਪ ਹੀ ਪ੍ਰੀਪੇਡ ਖਾਤੇ ਵਿੱਚੋਂ ਕੱਟ ਲੈਂਦਾ ਹੈ

 

 

ਇਸ ਇਲੈਕਟ੍ਰੌਨਿਕ ਡਿਵਾਈਸ ਨੂੰ ਲੈਣਾ ਬਹੁਤ ਸੌਖਾ ਹੈ। ਜੇ ਤੁਸੀਂ ਨਵੀਂ ਕਾਰ ਖ਼ਰੀਦਦੇ ਹੋ, ਤਾਂ ਤੁਹਾਡੇ ਵਾਹਨ ਦੇ ਨਾਲ ਹੀ FASTag ਲੱਗਾ ਹੋਇਆ ਮਿਲੇਗਾ। ਇਸ ਤੋਂ ਇਲਾਵਾ ਜੇ ਤੁਹਾਡੀ ਕਾਰ ਪੁਰਾਣੀ ਹੈ, ਤਾਂ ਤੁਸੀਂ ਕਿਸੇ ਵੀ NHAI ਟੋਲਪਲਾਜ਼ਾ ਉੱਤੇ ਮੌਜੂਦ ਪੁਆਇੰਟ ਆਫ਼ ਸੇਲਜ਼ ਤੋਂ ਇਸ ਨੂੰ ਲੈ ਸਕਦੇ ਹੋ

 

 

ਇਸ ਤੋਂ ਇਲਾਵਾ ਤੁਸੀਂ ਸਟੇਟ ਬੈਂਕ ਆੱਫ਼ ਇੰਡੀਆ, ਸਿੰਡੀਕੇਟ ਬੈਂਕ, ਐਕਸਿਸ ਬੈਂਕ, IDFC ਬੈਂਕ, HDFC ਬੈਂਕ ਤੇ ICICI ਬੈਂਕ ਤੋਂ ਵੀ ਇਸ ਨੂੰ ਲੈ ਸਕਦੇ ਹੋ। ਇਹ ਬੈਂਕ ਸਰਕਾਰ ਦੀ ਇਸ ਯੋਜਨਾ ਵਿੱਚ ਭਾਈਵਾਲ ਹਨ। FASTag ਸਿਰਫ 5 ਸਾਲ ਵਰਤਿਆ ਜਾ ਸਕਦਾ ਹੈ। ਇਸ ਲਈ ਪਹਿਲਾਂ ਇੱਕ ਫ਼ਾਰਮ ਭਰਨਾ ਹੋਵੇਗਾ। ਫਿਰ ਉਹ ਫ਼ਾਰਮ ਆਪਣੇ ਵਾਹਨ ਦੇ ਰਜਿਸਟ੍ਰੇਸ਼ਨ ਸਰਟੀਫ਼ਿਕੇਟ, ਵਾਹਨ ਮਾਲਕ ਦੀ ਪਾਸਪੋਰਟ ਫ਼ੋਟੋ ਤੇ ਕੇਵਾਈਸੀ ਦਾ ਕੋਈ ਵੀ ਦਸਤਾਵੇਜ਼ਜਿਵੇਂ ਡਰਾਇਵਿੰਗ ਲਾਇਸੈਂਸ, PAN ਕਾਰਡ, ਵੋਟਰ ਆਈਡੀ ਕਾਰਡ, ਆਧਾਰ ਕਾਰਡ ਤੇ ਪਾਸਪੋਰਟ ਆਦਿ ਵਿੱਚੋਂ ਇੱਕ ਦੇਣਾ ਹੋਵੇਗਾ

 

 

ਇਹ FASTag ਆਪਣੇ ਵਾਹਨ ਦੀ ਵਿੰਡਸ਼ੀਲਡ ਦੇ ਅੱਧ ਵਿਚਕਾਰ ਲਾਉਣਾ ਚਾਹੀਦਾ ਹੈ, ਜਿੱਥੋਂ ਸੈਂਸਰ ਉਸ ਨੂੰ ਸਹਿਜੇ ਫੜ ਸਕੇ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Speed Breaker to be removed from all Toll Plazas of the Country