ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਤੇ ਸੋਨੀਆ ਗਾਂਧੀ ਨਾਲ ਹੁਣ SPG ਜਵਾਨ ਵੀ ਜਾਇਆ ਕਰਨਗੇ ਵਿਦੇਸ਼

ਰਾਹੁਲ ਤੇ ਸੋਨੀਆ ਗਾਂਧੀ ਨਾਲ ਹੁਣ SPG ਜਵਾਨ ਵੀ ਜਾਇਆ ਕਰਨਗੇ ਵਿਦੇਸ਼

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਸੁਰੱਖਿਆ ਨੂੰ ਲੈ ਕੇ ਨਵੀਂਆਂ ਤਬਦੀਲੀਆਂ ਹੋ ਰਹੀਆਂ ਹਨ। ਭਾਰਤ ’ਚ ਜਿਨ੍ਹਾਂ ਨੂੰ ਵੀ ਇਹ ਸੁਰੱਖਿਆ ਹਾਸਲ ਹੈ, ਹੁਣ ਉਨ੍ਹਾਂ ਨਾਲ ਉਨ੍ਹਾਂ ਦੇ ਵਿਦੇਸ਼ ਦੌਰਿਆਂ ਮੌਕੇ ਵੀ SPG ਦੇ ਜਵਾਨ ਤਾਇਨਾਤ ਰਹਿਣਗੇ। ਹੁਣ ਜਿਸ ਵੀਆਈਪੀ ਸ਼ਖ਼ਸੀਅਤ ਨੂੰ ਇਹ ਸੁਰੱਖਿਆ ਸਹੂਲਤ ਹਾਸਲ ਹੈ, ਉਸ ਦੇ ਨਾਲ ਜਵਾਨ ਵੀ ਵਿਦੇਸ਼ ਦੌਰਾ ਕਰਿਆ ਕਰਨਗੇ।

 

 

ਪਹਿਲਾਂ ਇੰਝ ਨਹੀਂ ਹੁੰਦਾ ਸੀ ਪਰ ਹੁਣ ਸਰਕਾਰ ਨਿਯਮ ਵਿੱਚ ਤਬਦੀਲੀਆਂ ਕਰ ਰਹੀ ਹੈ। ਸਰਕਾਰ ਦੇ ਇਸ ਫ਼ੈਸਲੇ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਗਾਂਧੀ ਪਰਿਵਾਰ ਦੇ ਹੋਰ ਮੈਂਬਰਾਂ ਦੇ ਵਿਦੇਸ਼ ਦੌਰਿਆਂ ਨਾਲ ਜੋੜਿਆ ਜਾ ਰਿਹਾ ਹੈ।

 

 

ਇੱਥੇ ਵਰਨਣਯੋਗ ਹੈ ਕਿ SPG ਸੁਰੱਖਿਆ ਦੇਸ਼ ਵਿੱਚ ਪ੍ਰਧਾਨ ਮੰਤਰੀ ਤੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਦਿੱਤੀ ਜਾਂਦੀ ਹੈ। ਹਾਲੇ ਇਹ ਸਹੂਲਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਗਾਂਧੀ ਪਰਿਵਾਰ ਨੂੰ ਮਿਲਦੀ ਹੈ। ਇਨ੍ਹਾਂ ਵਿੱਚ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਸ਼ਾਮਲ ਹਨ।

 

 

ਪਹਿਲਾਂ ਇਹ ਸੁਰੱਖਿਆ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਦਿੱਤੀ ਜਾਂਦੀ ਸੀ ਪਰ ਪਿੱਛੇ ਜਿਹੇ ਉਨ੍ਹਾਂ ਤੋਂ SPG ਸੁਰੱਖਿਆ ਵਾਪਸ ਲੈ ਲਈ ਗਈ ਹੈ ਤੇ ਉਨ੍ਹਾਂ ਨੂੰ ਹੁਣ ਸਿਰਫ਼ ਜ਼ੈੱਡ+ ਕਵਰ ਹਾਸਲ ਹੈ।

 

 

ਮਹਾਰਾਸ਼ਟਰ ਦੀਆਂ ਚੋਣਾਂ ਤੋਂ ਪਹਿਲਾਂ ਸ੍ਰੀ ਰਾਹੁਲ ਗਾਂਧੀ ਵਿਦੇਸ਼ ਦੌਰੇ ਲਈ ਰਵਾਨਾ ਹੋ ਗਏ ਹਨ। ਅਜਿਹੀਆਂ ਖ਼ਬਰਾਂ ਹਨ ਉਹ ਜਾਂ ਤਾਂ ਬੈਂਕਾਕ ਗਏ ਹਲ ਜਾਂ ਕੰਬੋਡੀਆ ਪਰ ਉਨ੍ਹਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ।

 

 

ਭਾਰਤੀ ਜਨਤਾ ਪਾਰਟੀ ਇਸ ਉੱਤੇ ਅਕਸਰ ਇਤਰਾਜ਼ ਕਰਦੀ ਰਹਿੰਦੀ ਹੈ ਕਿ ਸ੍ਰੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਵੱਡੇ ਆਗੂ ਹਨ ਤੇ ਉਹ ਪਹਿਲਾਂ ਕਈ ਵਾਰ 50–50 ਦਿਨਾਂ ਲਈ ਵੀ ਵਿਦੇਸ਼ ’ਚ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SPG Jawans will also go abroad with Rahul and Sonia Gandhi