ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਦੀ ਬਰਿਆਨੀ 'ਚੋਂ ਮਿਲੀ ਮੱਕੜੀ, ਟਵਿੱਟਰ 'ਤੇ ਕੀਤੀ ਸ਼ਿਕਾਇਤ

ਰੇਲ ਯਾਤਰਾ ਦੌਰਾਨ ਆਈਆਰਸੀਟੀਸੀ ਦੁਆਰਾ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ 'ਤੇ ਅਕਸਰ ਸਵਾਲ ਖੜੇ ਕੀਤੇ ਜਾਂਦੇ ਹਨ। ਸ਼ੁੱਕਰਵਾਰ ਨੂੰ ਸ਼ੇਸ਼੍ਰਾਦਰੀ ਐਕਸਪ੍ਰੈੱਸ 'ਚ ਦਿੱਤੇ ਗਏ ਖਾਣੇ 'ਚ ਮੱਕੜੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਤੇਸ਼ ਸੁਰਾਣਾ ਨਾਂਅ ਦੇ ਯਾਤਰੀ ਨੇ ਇਸ ਦੀ ਤਸਵੀਰ ਟਵੀਟ ਕਰਕੇ ਰੇਲਵੇ ਮੰਤਰਾਲੇ ਨੂੰ ਸ਼ਿਕਾਇਤ ਕੀਤੀ।
 

 

ਸ਼ਿਕਾਇਤ ਤੋਂ ਲਗਭਗ 10 ਮਿੰਟ ਬਾਅਦ ਹੀ ਰੇਲਵੇ ਮੰਤਰਾਲੇ ਨੇ ਇਸ 'ਤੇ ਅਫਸੋਸ ਜਤਾਇਆ। ਰੇਲਵੇ ਸੇਵਾ ਵੱਲੋਂ ਕੀਤੇ ਗਏ ਜਵਾਬੀ ਟਵੀਟ ਵਿੱਚ ਮੰਤਰਾਲੇ ਨੇ ਕਾਰਵਾਈ ਲਈ ਮਿਤੇਸ਼ ਤੋਂ ਪੀਐਨਆਰ ਨੰਬਰ ਸਮੇਤ ਲੋੜੀਂਦੀ ਜਾਣਕਾਰੀ ਵੀ ਮੰਗੀ।
 

ਮੁਸਾਫ਼ਰ ਮਿਤੇਸ਼ ਨੇ ਆਪਣੇ ਟਵੀਟ 'ਚ ਕਿਹਾ ਸੀ ਕਿ ਜਦੋਂ ਉਸ ਨੇ ਆਈਆਰਸੀਟੀਸੀ ਵੱਲੋਂ ਦਿੱਤੀ ਗਈ ਬਰਿਆਨੀ 'ਚ ਮੱਕੜੀ ਮਿਲਣ ਦੀ ਸ਼ਿਕਾਇਤ ਪੈਂਟਰੀ ਕਾਰ ਦੇ ਪ੍ਰਬੰਧਕ ਨੂੰ ਕੀਤੀ ਤਾਂ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਉਸ ਨੇ ਤਸਵੀਰ ਦੇ ਨਾਲ ਰੇਲ ਮੰਤਰੀ, ਰੇਲ ਮੰਤਰਾਲਾ ਅਤੇ ਆਈਆਰਸੀਟੀਸੀ ਨੂੰ ਟੈਗ ਕਰਦਿਆਂ ਸ਼ਿਕਾਇਤ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Spider found in Biryani of railway complaint on twitter