ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NCP ’ਚ ਫੁੱਟ, ਸ਼ਰਦ ਪਵਾਰ ਨੇ ਕਿਹਾ ਡਿਪਟੀ CM ਬਣਨਾ ਅਜੀਤ ਪਵਾਰ ਦਾ ਨਿਜੀ ਫ਼ੈਸਲਾ

NCP ’ਚ ਫੁੱਟ, ਸ਼ਰਦ ਪਵਾਰ ਨੇ ਕਿਹਾ ਡਿਪਟੀ CM ਬਣਨਾ ਅਜੀਤ ਪਵਾਰ ਦਾ ਨਿਜੀ ਫ਼ੈਸਲਾ

ਮਹਾਰਾਸ਼ਟਰ ’ਚ ਭਾਰਤੀ ਜਨਤਾ ਪਾਰਟੀ ਤੇ NCP (ਰਾਸ਼ਟਰਵਾਦੀ ਕਾਂਗਰਸ ਪਾਰਟੀ) ਦੀ ਸਰਕਾਰ ਬਣ ਗਈ ਹੈ ਤੇ ਸ੍ਰੀ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। NCP ਆਗੂ ਸ੍ਰੀ ਅਜੀਤ ਪਵਾਰ ਨੇ ਡਿਪਟੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।

 

 

ਇਸ ਵੇਲੇ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ’ਚ ਦੀਵਾਲੀ ਵਰਗਾ ਮਾਹੌਲ ਬਣਿਆ ਹੋਇਆ ਹੈ। ਭਾਜਪਾ ਕਾਰਕੁੰਨ ਸੜਕਾਂ ’ਤੇ ਉੱਤਰ ਕੇ ਜ਼ੋਰਦਾਰ ਜਸ਼ਨ ਮਨਾ ਰਹੇ ਹਨ। ਢੋਲ–ਵਾਜੇ ਵੱਜ ਰਹੇ ਹਨ ਤੇ ਆਤਿਸ਼ਬਾਜ਼ੀ ਚੱਲ ਰਹੀ ਹੈ।

 

 

ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਸ੍ਰੀ ਅਜੀਤ ਪਵਾਰ ਨੇ ਪਹਿਲਾਂ ਆਪਣੀ ਪਾਰਟੀ ਦੇ ਮੁਖੀ ਸ੍ਰੀ ਸ਼ਰਦ ਪਵਾਰ ਤੋਂ ਇਸ ਦੀ ਇਜਾਜ਼ਤ ਲਈ ਸੀ ਤੇ ਸ੍ਰੀ ਸ਼ਰਦ ਪਵਾਰ ਦੀ ਪ੍ਰਵਾਨਗੀ ਨਾਲ ਹੀ ਸਰਕਾਰ ਬਣੀ ਹੈ। ਪਰ ਹੁਣ ਸ੍ਰੀ ਪਵਾਰ ਨੇ ਆਪਣੇ ਇੱਕ ਤਾਜ਼ਾ ਟਵੀਟ ਨਾਲ ਹੋਰ ਵੀ ਸਨਸਨੀ ਫੈਲਾ ਦਿੱਤੀ ਹੈ।

NCP ’ਚ ਫੁੱਟ, ਸ਼ਰਦ ਪਵਾਰ ਨੇ ਕਿਹਾ ਡਿਪਟੀ CM ਬਣਨਾ ਅਜੀਤ ਪਵਾਰ ਦਾ ਨਿਜੀ ਫ਼ੈਸਲਾ

 

ਸ੍ਰੀ ਸ਼ਰਦ ਪਵਾਰ ਨੇ ਆਪਣੇ ਟਵੀਟ ’ਚ ਆਖਿਆ ਹੈ ਕਿ ਭਾਜਪਾ ਦੀ ਹਮਾਇਤ ਕਰ ਕੇ ਮਹਾਰਾਸ਼ਟਰ ’ਚ ਸਰਕਾਰ ਬਣਾਉਣਾ ਅਜੀਤ ਪਵਾਰ ਦਾ ਨਿਜੀ ਫ਼ੈਸਲਾ ਹੈ ਤੇ ਉਨ੍ਹਾਂ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ ਇਸ ਫ਼ੈਸਲੇ ਦੀ ਹਮਾਇਤ ਨਹੀਂ ਕਰਦੀ।

 

 

ਇਸ ਦੌਰਾਨ ਐੱਨਸੀਪੀ ਦੇ ਸੀਨੀਅਰ ਆਗੂ ਸ੍ਰੀ ਪ੍ਰਾਫ਼ੁਲ ਪਟੇਲ ਨੇ ਵੀ ਇਹੋ ਆਖਿਆ ਹੈ ਕਿ ਇਹ ਐੱਨਸੀਪੀ ਦਾ ਫ਼ੈਸਲਾ ਨਹੀਂ ਹੈ ਤੇ ਇਸ ਨੂੰ ਸ਼੍ਰੀ ਸ਼ਰਦ ਪਵਾਰ ਦੀ ਹਮਾਇਤ ਹਾਸਲ ਨਹੀਂ ਹੈ।

 

 

ਇੰਝ NCP ’ਚ ਫੁੱਟ ਉਜਾਗਰ ਹੋ ਗਈ ਹੈ। ਅਗਲੇ ਕੁਝ ਘੰਟੇ ਬੇਹੱਦ ਅਹਿਮ ਹੋਣਗੇ। ਹੋ ਸਕਦਾ ਹੈ ਕਿ NCP ਦੇ ਕੁਝ ਵਿਧਾਇਕ ਟੁੱਟ ਕੇ ਸ੍ਰੀ ਅਜੀਤ ਪਵਾਰ ਨਾਲ ਖੜ੍ਹਨ ਤੇ ਕੁਝ ਸ੍ਰੀ ਸ਼ਰਦ ਪਵਾਰ ਨਾਲ ਹੀ ਰਹਿਣ।

 

 

ਸ੍ਰੀ ਅਜੀਤ ਪਵਾਰ ਅਸਲ ’ਚ ਸ੍ਰੀ ਸ਼ਰਦ ਪਵਾਰ ਦੇ ਭਤੀਜੇ ਹਨ। ਹੁਣ ਜਦੋਂ ਸ੍ਰੀ ਅਜੀਤ ਪਵਾਰ ਨਾਲ ਕੁਝ ਆਖਣਗੇ, ਤਦ ਹੀ ਕੋਈ ਗੱਲ ਸਪੱਸ਼ਟ ਹੋ ਸਕੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Split in NCP Sharad Pawar says to be Deputy CM Ajit Pawar s personal decision