ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੌਜਵਾਨ ਦੇ ਪੇਟ ਵਿਚੋਂ ਕੱਢੇ ਚਾਕੂ, ਚਮਚੇ ਤੇ ਹੋਰ ਚੀਜਾਂ

ਨੌਜਵਾਨ ਦੇ ਪੇਟ ਵਿਚੋਂ ਕੱਢੇ ਚਾਕੂ, ਚਮਚੇ ਤੇ ਹੋਰ ਚੀਜਾਂ

ਹਿਮਾਚਲ ਪ੍ਰਦੇਸ਼ ਵਿਚ ਇਕ ਨੌਜਵਾਨ ਦੇ ਪੇਟ ਵਿਚੋਂ ਆਪਰੇਸ਼ਨ ਦੌਰਾਨ ਇਕ ਚਾਕੂ, ਅੱਠ ਚਮਚ, ਦੋ ਸਕਰੂਡਰਾਈਵ, ਦੋ ਟੂਥਬੁਰਸ਼ ਅਤੇ ਇਕ ਡੋਰ ਲੈਚ ਮਿਲਿਆ ਹੈ। ਨੌਜਵਾਨ ਨੂੰ ਕਿਸੇ ਮਾਨਸਿਕ ਬਿਮਾਰੀ ਨਾਲ ਪੀੜਤ ਦੱਸਿਆ ਜਾ ਰਿਹਾ ਹੈ।

 

 

ਨਿਊਜ਼ ਏਜੰਸੀ ਏਐਨਆਈ ਮੁਤਾਬਕ 35 ਸਾਲਾ ਨੌਜਵਾਨ ਨੇ ਪੇਟ ਵਿਚ ਦਰਦ ਦੀ ਸ਼ਿਕਾਇਤ ਕੀਤੀ ਸੀ ਜਿਸਦੇ ਬਾਅਦ ਉਸ ਨੂੰ ਸ੍ਰੀ ਲਾਲ ਬਹਾਦਰ ਸ਼ਾਸਤਰੀ ਸਰਕਾਰੀ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਸੀ।

 

ਨੌਜਵਾਨ ਦਾ ਨਾਮ ਕਰਣ ਸੇਨ ਦੱਸਿਆ ਗਿਆ ਹੈ। ਕੁਝ ਦਿਨ ਪਹਿਲਾਂ ਕਰਣ ਨੇ ਦੇਖਿਆ ਕਿ ਉਨ੍ਹਾਂ ਪੇਟ ਉਤੇ ਇਕ ਪਿੰਪਲ ਹੋ ਰਿਹਾ ਹੈ।  ਸੁੰਦਰਨਗਰ ਦੇ ਇਕ ਕਲੀਨਿਕ ਨੇ ਡਾਕਟਰ ਨੇ ਚੈਕਅੱਪ ਦੌਰਾਨ ਦੇਖਿਆ ਕਿ ਉਨ੍ਹਾਂ ਦੇ ਪੇਟ ਵਿਚ ਚਾਕੂ ਹੈ।  ਸ਼ੁਰੂਆਤੀ ਇਲਾਜ ਦੇ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਵਿਚ ਰੈਫਰ ਕਦਿੱਤਾ ਗਿਆ।

 

ਹਸਪਤਾਲ ਵਿਚ ਕੀਤੇ ਗਏ ਅਕਸਰੈ ਵਿਚ ਦੇਖਿਆ ਗਿਆ ਕਿ ਕਰਣ ਦੇ ਪੇਟ ਵਿਚ ਚਾਕੂ ਤੋਂ ਇਲਾਵਾ ਹੋਰ ਵੀ ਬਹੁਤ ਚੀਜਾਂ ਹਨ। ਤਿੰਨ ਸਰਜਨਜ਼ ਦੀ ਟੀਮ ਨੇ ਚਾਰ ਘੰਟੇ ਚਲੇ ਆਪਰੇਸ਼ਨ ਵਿਚ ਕਰਣ ਦੇ ਪੇਟ ਵਿਚੋਂ ਇਕ ਚਾਕੂ, ਅੱਠ ਚਮਚ, ਦੋ ਸਕਰੂਡਰਾਈਵਰ, ਦੋ ਟੂਥ ਬੁਰਸ਼ ਅਤੇ ਇਕ ਡੋਰ ਲੈਚ ਕੱਢਿਆ।

 

ਸਰਜਨਜ਼ ਦੀ ਟੀਮ ਵਿਚ ਸ਼ਾਮਲ ਡਾ. ਨਿਖਿਲ ਨੇ ਕਿਹਾ ਕਿ ਜਾਂਚ ਦੌਰਾਨ ਦੇਖਿਆ ਗਿਆ ਕਿ ਉਸਦੇ ਪੇਟ ਵਿਚ ਕੁਝ ਮੇਟੇਲਿਕ ਚੀਜਾਂ (ਧਾਤੂ) ਹਨ। ਮਰੀਜ਼ ਮਾਨਸਿਕ ਬਿਮਾਰੀ ਨਾਲ ਪੀੜਤ ਹੈ।  ਕੋਈ ਸਧਾਰਨ ਵਿਅਕਤੀ ਚਾਕੂ, ਚਮਚੇ ਵਰਗੀਆਂ ਚੀਜਾਂ ਨਹੀਂ ਖਾ ਸਕਦਾ। ਹੁਣ ਮਰੀਜ਼ ਖਤਰੇ ਤੋਂ ਬਾਹਰ ਹੈ ਅਤੇ ਉਸਦੀ ਹਾਲਤ ਸਥਿਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Spoons knife toothbrush screwdriver recovered from man stomach in Himachal Pradesh