ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CCTV ਕੈਮਰੇ ’ਤੇ ਕਾਲਾ ਪੇਂਟ ਛਿੜਕ ਕੇ ATM ’ਚੋਂ ਲੈ ਗਏ 14 ਲੱਖ

CCTV ਕੈਮਰੇ ’ਤੇ ਕਾਲਾ ਪੇਂਟ ਛਿੜਕ ਕੇ ATM ’ਚੋਂ ਲੈ ਗਏ 14 ਲੱਖ

ਦੱਖਣੀ ਦਿੱਲੀ ਦੇ ਅਸੋਲਾ ਇਲਾਕੇ ’ਚ ਸਨਿੱਚਰਵਾਰ ਦੇਰ ਰਾਤੀਂ ਲੁਟੇਰੇ ਇੱਕ ਏਟੀਐੱਮ (ATM) ਨੂੰ ਗੈਸ–ਕਟਰ ਨਾਲ ਕੱਟ ਕੇ ਉਸ ਵਿੱਚੋਂ ਲੱਖਾਂ ਰੁਪਏ ਲੈ ਕੇ ਤਿੱਤਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਪਰਨ ਸਮੇਂ ਏਟੀਐੱਮ ਵਿੱਚ ਲਗਭਗ 3.75 ਲੱਖ ਰੁਪਏ ਸਨ। ਪਰ ਮਕਾਨ ਮਾਲਕ ਮੁਤਾਬਕ ਵਾਰਦਾਤ ਵੇਲੇ ਏਟੀਐੱਮ ’ਚ 14 ਲੱਖ ਰੁਪਏ ਕੈਸ਼ (ਨਕਦ) ਸੀ।

 

 

ਡੀਸੀਪੀ ਅਤੁਲ ਠਾਕੁਰ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਘਟਨਾ ਵੇਲੇ ATM ਬੂਥ ਉੱਤੇ ਕੋਈ ਗਾਰਡ ਨਹੀਂ ਸੀ। ਪੁਲਿਸ ਏਟੀਐੱਮ ਬੂਥ ਉੱਤੇ ਲੱਗੀ ਸੀਸੀਟੀਵੀ (CCTV) ਫ਼ੁਟੇਜ ਜ਼ਬਤ ਕਰ ਕੇ ਇਹ ਜਾਂਚ ਕਰ ਰਹੀ ਹੈ ਕਿ ਘਟਨਾ ਵੇਲੇ ਕਿੰਨੇ ਲੋਕ ਸਨ ਤੇ ਮਸ਼ੀਨ ਵਿੱਚ ਕਿੰਨਾ ਕੈਸ਼ ਸੀ। ਫ਼ਿਲਹਾਲ ਮੈਦਾਨਗੜ੍ਹੀ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

ਵਾਰਦਾਤ ਆਈਸੀਆਈਸੀਆਈ ਬੈਂਕ ਦੇ ਏਟੀਐੱਮ ਦੀ ਹੈ, ਜੋ ਮੈਦਾਨਗੜ੍ਹੀ ਥਾਣਾ ਇਲਾਕੇ ਦੇ ਛਤਰਪੁਰ ਸਥਿਤ ਅਸੋਲਾ ’ਚ ਹੈ। ਇਹ ਏਟੀਐੱਮ ਇਲਾਕੇ ਦੀ ਮੁੱਖ ਸੜਕ ਉੱਤੇ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਲੁਟੇਰਿਆਂ ਨੇ ਏਟੀਐੱਮ ਦੇ ਬਾਹਰ ਅਤੇ ਅੰਦਰ ਸਾਰੇ ਕੈਮਰਿਆਂ ਉੱਤੇ ਕਾਲੇ ਪੇਂਟ ਦਾ ਸਪਰੇਅ ਕੀਤਾ। ਫਿਰ ਬਹੁਤ ਸਫ਼ਾਈ ਨਾਲ ਮਸ਼ੀਨ ਨੂੰ ਕਟਰ ਨਾਲ ਕੱਟਿਆ ਤੇ ਉਸ ਵਿੱਚ ਰੱਖੇ ਸਾਰੇ ਪੈਸੇ ਲੈ ਕੇ ਫ਼ਰਾਰ ਹੋ ਗਏ।

 

 

ਗੁਆਂਢੀ ਦੁਕਾਨਦਾਰ ਮੁਤਾਬਕ ਇਹ ਏਟੀਐੱਮ 24 ਘੰਟੇ ਸੇਵਾ ਵਿੱਚ ਰਹਿੰਦਾ ਹੈ ਤੇ ਅੱਜ ਤੱਕ ਅਜਿਹੀ ਕੋਈ ਵਾਰਦਾਤ ਇਸ ਇਲਾਕੇ ਵਿੱਚ ਨਹੀਂ ਹੋਈ। ਇੰਝ ਏਟੀਐੱਮ ਵਿੱਚੋਂ ਚੋਰੀ ਹੋਣ ਕਾਰਨ ਗੁਆਂਢੀ, ਸਥਾਨਕ ਲੋਕ ਤੇ ਇਲਾਕੇ ਦੇ ਲੋਕ ਦਹਿਸ਼ਤ ਵਿੱਚ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sprayed black paint on CCTV Camera and took Rs 14 lakh