ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਦੇ 38 ਮੰਤਰੀ ਅੱਜ ਤੋਂ ਕਰਨਗੇ ਜੰਮੂ-ਕਸ਼ਮੀਰ ਦਾ ਦੌਰਾ, ਦੱਸਣਗੇ 370 ਹਟਾਉਣ ਦੇ ਫਾਇਦੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦਾ ਦੌਰਾ ਕਰਨ ਵਾਲੇ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਉੱਥੇ ਸ਼ਹਿਰ ਇਲਾਕਿਆਂ 'ਚ ਹੀ ਨਹੀਂ, ਸਗੋਂ ਘਾਟੀ ਦੇ ਪਿੰਡਾਂ 'ਚ ਵੀ ਜਾ ਕੇ ਲੋਕਾਂ ਵਿਚਕਾਰ ਵਿਕਾਸ ਦਾ ਸੰਦੇਸ਼ ਫੈਲਾਉਣ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਬੀ.ਵੀ.ਆਰ. ਸੁਬਰਾਮਣਿਅਮ ਨੇ ਜੰਮੂ 'ਚ ਇੱਕ ਸਮੀਖਿਆ ਬੈਠਕ ਤੋਂ ਬਾਅਦ ਦੱਸਿਆ ਕਿ ਲੋਕਾਂ ਤੱਕ ਪਹੁੰਚਣ ਲਈ ਇੱਕ ਵਿਸ਼ਾਲ ਮੁਹਿੰਮ ਤਹਿਤ 38 ਕੇਂਦਰੀ ਮੰਤਰੀ ਸਨਿੱਚਰਵਾਰ (18 ਜਨਵਰੀ) ਤੋਂ ਜੰਮੂ ਕਸ਼ਮੀਰ 'ਚ 60 ਥਾਵਾਂ ਦਾ ਦੌਰਾ ਕਰਨਗੇ।
 

ਸੂਤਰਾਂ ਨੇ ਦੱਸਿਆ ਕਿ ਨਵੀਂ ਦਿੱਲੀ 'ਚ ਮੰਤਰੀ ਪ੍ਰੀਸ਼ਦ ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਕਿਹਾ ਕਿ ਉਹ ਸਥਾਨਕ ਲੋਕਾਂ ਨਾਲ ਗੱਲਬਾਤ ਦੌਰਾਨ ਵਿਕਾਸ ਦਾ ਸੰਦੇਸ਼ ਫੈਲਾਉਣ। ਉਨ੍ਹਾਂ ਨੂੰ ਵੱਖ-ਵੱਖ ਕੇਂਦਰੀ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਵੀ ਕਿਹਾ ਗਿਆ ਹੈ, ਜਿਸ ਨਾਲ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਕਿਹਾ ਕਿ ਉਹ ਸਿਰਫ਼ ਸ਼ਹਿਰੀ ਖੇਤਰਾਂ ਤੱਕ ਸੀਮਿਤ ਨਾ ਰਹਿਣ, ਸਗੋਂ ਪਿੰਡਾਂ ਦੇ ਲੋਕਾਂ ਨੂੰ ਮਿਲ ਕੇ ਜੰਮੂ ਕਸ਼ਮੀਰ 'ਚ ਕੇਂਦਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।
 

 

ਜ਼ਿਕਰਯੋਗ ਹੈ ਕਿ 18 ਤੋਂ 24 ਜਨਵਰੀ ਦੇ ਵਿਚਕਾਰ 38 ਕੇਂਦਰੀ ਮੰਤਰੀ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਦੋਵਾਂ ਹਿੱਸਿਆਂ ਦਾ ਦੌਰਾ ਕਰਨਗੇ ਅਤੇ ਗ੍ਰਹਿ ਮੰਤਰਾਲਾ ਇਸ ਦੀ ਅਗਵਾਈ ਕਰੇਗਾ। ਇਨ੍ਹਾਂ 'ਚੋਂ 51 ਦੌਰੇ ਜੰਮੂ ਅਤੇ 8 ਦੌਰੇ ਸ੍ਰੀਨਗਰ ਦੇ ਹੋਣਗੇ। ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ 19 ਜਨਵਰੀ ਨੂੰ ਰਿਆਸੀ ਜ਼ਿਲ੍ਹੇ ਦੇ ਕਟੜਾ ਅਤੇ ਪੰਥਾਲ ਇਲਾਕੇ ਦਾ ਦੌਰਾ ਕਰੇਗੀ। ਇਸੇ ਦਿਨ ਮੰਤਰੀ ਮੰਡਲ 'ਚ ਉਨ੍ਹਾਂ ਦੇ ਸਹਿਯੋਗੀ ਰੇਲ ਮੰਤਰੀ ਪੀਯੂਸ਼ ਗੋਇਲ ਸ੍ਰੀਨਗਰ ਜਾਣਗੇ।
 

ਗ੍ਰਹਿ ਰਾਜ ਮੰਤਰੀ ਕਿਸ਼ਨ ਰੈੱਡੀ 22 ਜਨਵਰੀ ਨੂੰ ਗਾਂਦਰਬਲ ਅਤੇ 23 ਜਨਵਰੀ ਨੂੰ ਮਨੀਗਾਮ ਦਾ ਦੌਰਾ ਕਰਨਗੇ। ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ 24 ਜਨਵਰੀ ਨੂੰ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਜਾਣਗੇ। ਵੀ.ਕੇ. ਸਿੰਘ 20 ਜਨਵਰੀ ਨੂੰ ਉਧਮਪੁਰ ਦੇ ਟਿਕਰੀ ਜਾਣ ਵਾਲੇ ਹਨ, ਜਦਕਿ ਕਿਰਨ ਰਿਜੀਜੂ 21 ਜਨਵਰੀ ਨੂੰ ਜੰਮੂ ਦੇ ਸੁਚੇਤਗੜ੍ਹ ਜਾਣਗੇ।
 

ਇਸੇ ਤਰ੍ਹਾਂ ਕੇਂਦਰੀ ਮੰਤਰੀ ਆਰ.ਕੇ. ਸਿੰਘ ਡੋਡਾ ਜ਼ਿਲ੍ਹੇ ਦੇ ਖੇਲਾਨੀ ਜਾਣਗੇ ਅਤੇ ਸ਼੍ਰੀਪਦ ਨਾਇਕ ਸ੍ਰੀਨਗਰ ਦੇ ਐਸ.ਕੇ.ਆਈ.ਸੀ.ਸੀ. 'ਚ ਮੀਟਿੰਗ ਕਰਨਗੇ। ਇਨ੍ਹਾਂ ਤੋਂ ਇਲਾਵਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਗਿਰੀਰਾਜ ਸਿੰਘ, ਪ੍ਰਹਿਲਾਦ ਜੋਸ਼ੀ, ਰਮੇਸ਼ ਪੋਖਰੀਆਲ ਨਿਸ਼ੰਕ ਅਤੇ ਜਿਤੇਂਦਰ ਸਿੰਘ ਉਨ੍ਹਾਂ ਮੰਤਰੀਆਂ 'ਚ ਸ਼ਾਮਲ ਹਨ ਜੋ ਜੰਮੂ-ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Spread the message of development in Jammu Kashmir PM Narendra Modi tells union ministers