ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਵੱਡੇ ਪੱਧਰ ’ਤੇ ਹੋ ਰਹੀ ਵ੍ਹਟਸਐਪ ਰਾਹੀਂ ਜਾਸੂਸੀ

ਭਾਰਤ ’ਚ ਵੱਡੇ ਪੱਧਰ ’ਤੇ ਹੋ ਰਹੀ ਵ੍ਹਟਸਐਪ ਰਾਹੀਂ ਜਾਸੂਸੀ

ਵ੍ਹਟਸਐਪ ਰਾਹੀਂ ਜਾਸੂਸੀ ਕਰਨ ਦੀਆਂ ਸ਼ਿਕਾਇਤਾਂ ਹੁਣ ਵਧਦੀਆਂ ਜਾ ਰਹੀਆਂ ਹਨ। ਜਾਸੂਸੀ ਦਾ ਸ਼ਿਕਾਰ ਬਣਨ ਵਾਲਿਆਂ ਦੀ ਸੂਚੀ ਵਿੱਚ ਭਾਰਤ ਦੇ ਕਈ ਮਨੁੱਖੀ ਅਧਿਕਾਰ ਕਾਰਕੁੰਨ, ਵਕੀਲ ਤੇ ਪੱਤਰਕਾਰਾਂ ਦੇ ਨਾਂਅ ਸ਼ਾਮਲ ਹਨ। ਵ੍ਹਟਸਐਪ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਵਿੱਚ ਜਿਹੜੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਪ੍ਰਫ਼ੁੱਲ ਪਟੇਲ, ਸਾਬਕਾ ਲੋਕ ਸਭਾ ਮੈਂਬਰ ਤੇ ਪੱਤਰਕਾਰ ਸੰਤੋਸ਼ ਭਾਰਤੀਆ ਦੇ ਨਾਂਅ ਵੀ ਸ਼ਾਮਲ ਹਨ।

 

 

ਉਨ੍ਹਾਂ ਦੱਸਿਆ ਕਿ ਕੰਪਨੀ ਨੇ ਅਜਿਹੇ 41 ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਦੀ ਜਾਸੂਸੀ ਹੋਈ ਹੈ। ਉਨ੍ਹਾਂ ਵਿੱਚ 21 ਪੱਤਰਕਾਰ, ਵਕੀਲ ਤੇ ਕਾਰਕੁੰਨ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਟੋਰਾਂਟੋ ਸਥਿਤ ਰਿਸਰਚ ਫ਼ਰਮ ਸਿਟੀਜ਼ਨ ਲੈਬ ਜਾਂ ਫਿਰ ਖ਼ੁਦ ਵ੍ਹਟਸਐਪ ਨੇ ਸੰਪਰਕ ਕਰ ਕੇ ਜਾਸੂਸੀ ਦੀ ਜਾਣਕਾਰੀ ਦਿੱਤੀ ਸੀ।

 

 

32 ਸਾਲਾ ਵਿਅਕਤੀ, ਜਿਨ੍ਹਾਂ ਨੂੰ ਪਿਛਲੇ ਮਹੀਨੇ ਸਿਟੀਜ਼ਨ ਲੈਬ ਤੋਂ ਫ਼ੋਨ ਆਇਆ ਸੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਉਨ੍ਹਾਂ 1,400 ਵਿਅਕਤੀਆਂ ’ਚ ਸ਼ਾਮਲ ਹਨ, ਜਿਨ੍ਹਾਂ ਦੀ ਵ੍ਹਟਸਐਪ ਰਾਹੀਂ ਜਾਸੂਸੀ ਹੋਈ ਹੈ। ਵ੍ਹਟਸਐਪ ਰਾਹੀਂ ਭੇਜੇ ਗਏ ਇੱਕ ਸੁਨੇਹੇ ਤੋਂ ਚੌਕਸ ਹੋਏ ਸ੍ਰੀ ਪਟੇਲ ਨੇ ਦੱਸਿਆ ਕਿ ਉਨ੍ਹਾਂ ਨੂੰ ਚੇਤੇ ਨਹੀਂ ਹੈ ਕਿ ਉਨ੍ਹਾਂ ਨੂੰ ਸੰਪਰਕ ਕੀਤਾ ਗਿਆ ਸੀ।

 

 

ਵ੍ਹਟਸਐਪ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਸੰਭਵ ਹੈ ਕਿ ਕਈ ਲੋਕਾਂ ਨੇ ਮੈਸੇਜ ਉੱਤੇ ਧਿਆਨ ਨਹੀਂ ਦਿੱਤਾ ਹੋਵੇਗਾ। ਵ੍ਹਟਸਐਪ ਅਧਿਕਾਰੀ ਨੇ ਕਿਹਾ ਕਿ ਪਟੇਲ ਦੇ ਘੱਟੋ–ਘੱਟ ਇੱਕ ਫ਼ੋਨ ਦੀ ਜਾਸੂਸੀ ਇਜ਼ਰਾਇਲੀ ਸਾਫ਼ਟਵੇਅਰ ਨਾਲ ਕੀਤੀ ਗਈ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Spying is going on in India through Whatsapp