ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਰਾਮਜਨਮ ਭੂਮੀ ਵਿਵਾਦ : 3 ਜੂਨ ਨੂੰ ਅਯੋਧਿਆ ਚ ਇਕੱਠੇ ਹੋਣਗੇ ਦੇਸ਼ ਭਰ ਤੋਂ ਸੰਤ

ਸੁਪਰੀਮ ਕੋਰਟ ਨੇ ਸ੍ਰੀਰਾਮਜਨ ਭੂਮੀ ਬਨਾਮ ਬਾਬਰੀ ਮਸਜਿਦ ਵਿਵਾਦ ਦੀ ਸੁਣਵਾਈ ਕਰਦੇ ਹੋਏ ਕੋਰਟ ਵਲੋਂ ਗਠਤ ਵਿਚੋਲਗੀ ਕਮੇਟੀ ਦੀ ਅੰਤਰਿਮ ਰਿਪੋਰਟ ਨੂੰ ਸਵੀਕਾਰ ਕਰਦੇ ਹੋਏ ਕਮੇਟੀ ਵੱਲੋਂ ਹੱਲ ਦੀ ਦਿਸ਼ਾ ਵਿੱਚ ਕੋਸ਼ਿਸ਼ ਲਈ ਵਾਧੂ ਸਮੇਂ ਦੀ ਮੰਗ ਨੂੰ ਮਨਜ਼ੂਰ ਕਰ ਲਿਆ ਹੈ। ਇਸ ਦੇ ਨਾਲ, 15 ਅਗਸਤ ਤੱਕ ਸਮਾਂ ਕਮੇਟੀ ਨੂੰ ਦੇ ਦਿੱਤਾ ਹੈ। ਵਿਚੋਲਗੀ ਕਮੇਟੀ ਨੂੰ ਵਾਧੂ ਸਮਾਂ ਦਿੱਤੇ ਜਾਣ ਤੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਮਰੱਥਕਾਂ ਸੰਤ ਮਹੰਤਾਂ ਵਿੱਚ ਡੂੰਘੀ ਨਾਰਾਜ਼ਗੀ ਹੈ।

 

ਇਸ ਸੰਬੰਧੀ ਸ਼੍ਰੀਰਾਮਜਨਮਭੂਮੀ ਟਰੱਸਟੀਆਂ ਵਲੋਂ ਸੰਤਾਂ ਦੀ ਮੀਟਿੰਗ 3 ਜੂਨ ਨੂੰ ਅਯੁੱਧਿਆ ਵਿਚ ਬੁਲਾਈ ਗਈ ਹੈ। ਇਸ ਬੈਠਕ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮੀ ਅਤੇ ਕੌਮਾਂਤਰੀ ਅਧਿਕਾਰੀਆਂ ਤੋਂ ਇਲਾਵਾ ਦੇਸ਼ ਦੇ ਉੱਘੇ ਧਾਰਮਿਕ ਨੇਤਾਵਾਂ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਹੈ।

 

ਇਸ ਬੈਠਕ ਦੀ ਜਾਣਕਾਰੀ ਟਰੱਸਟੀ ਪ੍ਰਧਾਨ ਮਹੰਤ ਨ੍ਰਿਤਗੋਪਾਲ ਦਾਸ ਮਹਾਰਾਜ ਦੇ ਚੇਲੇ ਅਤੇ ਮਨੀਰਾਮ ਦਾਸ ਛਾਉਣੀ ਦੇ ਉੱਤਰਾਧਿਕਾਰੀਆਂ ਮਹੰਤ ਕਮਲ ਦਾਸ ਨੇ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sriramjammabhoomi controversy: On June 3 saint across the country will reach in Ayodhya