ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਅਤੇ ਕਸ਼ਮੀਰ: ਸ਼ਹੀਦ ਦੇ ਬੇਟੇ ਨੂੰ ਗੋਦ 'ਚ ਲੈ ਕੇ ਰੋ ਪਏ SSP ਸ਼੍ਰੀਨਗਰ

ਜੰਮੂ ਅਤੇ ਕਸ਼ਮੀਰ 'ਚ ਮੰਗਲਵਾਰ ਨੂੰ ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਸੀਨੀਅਰ ਪੁਲਿਸ ਅਧਿਕਾਰੀ ਇੱਕ ਸ਼ਹੀਦ ਪੁਲਿਸ ਇੰਸਪੈਕਟਰ ਅਰਸ਼ਦ ਖ਼ਾਨ ਦੇ ਬੇਟੇ ਨੂੰ ਗੋਦ ਵਿੱਚ ਲੈ ਕੇ ਰੋ ਰਹੇ ਹਨ।

 

ਇਹ ਤਸਵੀਰ ਸੋਮਵਾਰ ਨੂੰ ਸ੍ਰੀਨਗਰ ਸਥਿਤ ਜ਼ਿਲ੍ਹਾ ਪੁਲਿਸ ਲਾਈਨ ਇੰਸਪੈਕਟਰ ਅਰਸ਼ਦ ਖ਼ਾਨ, ਦੇ ਸ਼ਰਧਾਂਜਲੀ ਸਮਾਰੋਹ ਦੀ ਹੈ ਜਿਸ ਵਿੱਚ ਐਸ ਐਸ ਪੀ ਹਸੀਬ ਮੁਗਲ, ਅਰਸ਼ਦ ਦੇ ਚਾਰ ਸਾਲਾ ਬੇਟੇ ਓਹਬਾਨ ਨੂੰ ਗੋਦ ਵਿੱਚ ਲੈ ਕੇ ਰੋ ਰਹੇ ਹਨ। ਅਰਸ਼ਦ ਖ਼ਾਨ ਦਾ ਐਤਵਾਰ ਨੂੰ ਨਵੀਂ ਦਿੱਲੀ ਸਥਿਤ ਐਮਜ਼ ਵਿੱਚ ਦੇਹਾਂਤ ਹੋ ਗਿਆ ਸੀ।

 

ਖ਼ਾਨ ਪਿਛਲੇ ਬੁੱਧਵਾਰ ਅਨੰਤਨਾਗ ਨਗਰ ਕੇ ਕੇ ਪੀ ਮਾਰਗ ਇਲਾਕੇ ਵਿੱਚ ਪਾਕਿਸਤਾਨੀ ਅੱਤਵਾਦੀ ਦੇ ਫਿਦਾਇਨ ਹਮਲੇ ਵਿੱਚ ਗੰਭੀਰ ਰੂੁਪ ਨਾਲ ਜ਼ਖ਼ਮੀ ਹੋ ਗਏ ਸਨ। ਹਮਲੇ ਵਿੱਚ  ਸੀਆਰਪੀਐਫ਼ ਦੇ ਪੰਜ ਫੌਜੀ ਮੌਕੇ ਉੱਤੇ ਹੀ ਸ਼ਹੀਦ ਹੋ ਗਏ ਸਨ। ਇਸ ਤੋਂ ਇਲਾਵਾ ਹਮਲਾਵਰ ਵੀ ਮਾਰਿਆ ਗਿਆ ਸੀ।

 

ਖ਼ਾਨ, ਅਨੰਤਨਾਗ ਨਗਰ ਵਿੱਚ ਸਦਰ ਪੁਲਿਸ ਸਟੇਸ਼ਨ ਹਾਊਸ ਅਫ਼ਸਰ (ਐਸਐਚਓ) ਤੇ ਤੌਰ ਉੱਤੇ ਤੈਨਾਤ ਸਨ। ਖ਼ਾਨ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ, ਬੋ ਬੇਟੇ, ਮਾਤਾ ਪਿਤਾ ਅਤੇ ਛੋਟਾ ਭਰਾ ਹੈ। ਉਹ ਸ਼੍ਰੀਨਗਰ ਦੇ ਰਹਿਣ ਵਾਲੇ ਸਨ ਅਤੇ ਜੰਮੂ ਪੁਲਿਸ ਵਿੱਚ 2002 ਵਿੱਚ ਭਰਤੀ ਹੋਏ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SSP Srinagar carries son of slain jawan Arshad Khan in his lap during wreath-laying ceremony