ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੌਇਡਾ ਹਸਪਤਾਲ ’ਚ ਅੱਗ ਕਾਰਨ ਮੱਚੀ ਭਗਦੜ

ਨੌਇਡਾ ਹਸਪਤਾਲ ’ਚ ਅੱਗ ਕਾਰਨ ਮੱਚੀ ਭਗਦੜ

ਦਿੱਲੀ ਨਾਲ ਲੱਗਦੇ ਨੌਇਡਾ ਦੇ ਸੈਕਟਰ–24 ਸਥਿਤ ਈਐੱਸਆਈਸੀ (ESIC) ਹਸਪਤਾਲ ’ਚ ਵੀਰਵਾਰ ਸਵੇਰੇ ਅੱਗ ਲੱਗਣ ਨਾਲ ਭਗਦੜ ਮਚ ਗਈ। ਇਹ ਅੱਗ ਹਸਪਤਾਲ ਦੀ ਬੇਸਮੈਂਟ ’ਚ ਲੱਗੀ ਸੀ ਪਰ ਉਸ ਅੱਗ ਕਾਰਨ ਧੂੰਆਂ 8ਵੀਂ ਅਤੇ 9ਵੀਂ ਮੰਜ਼ਿਲ ਤੱਕ ਭਰ ਗਿਆ।

 

 

ਅੱਗ ਲੱਗਣ ਦੀ ਸੂਚਨਾ ਮਿਲਦਿਆਂਾ ਹੀ ਹਸਪਤਾਲ ’ਚ ਭਰਤੀ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚ ਭਗਦੜ ਮਚ ਗਈ ਤੇ ਉਨ੍ਹਾਂ ਨੂੰ ਤੁਰਤ–ਫੁਰਤ ਹਸਪਤਾਲ ਤੋਂ ਬਾਹਰ ਨਿੱਕਲ ਕੇ ਖ਼ਾਲੀ ਪਏ ਮੈਦਾਨ ’ਚ ਜ਼ਮੀਨ ਉੱਤੇ ਹੀ ਲਿਟਾ ਦਿੱਤਾ ਗਿਆ।

ਨੌਇਡਾ ਹਸਪਤਾਲ ’ਚ ਅੱਗ ਕਾਰਨ ਮੱਚੀ ਭਗਦੜ

 

ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਹਸਪਤਾਲ ’ਚ ਅੱਗ ਲੱਗੀ, ਉਸ ਵੇਲੇ ਉੱਥੇ 200 ਤੋਂ ਵੱਧ ਮਰੀਜ਼ ਦਾਖ਼ਲ ਸਨ। ਫ਼ਾਇਰ ਬ੍ਰਿਗੇਡ ਦੇ ਛੇ ਇੰਜਣਾਂ ਨੇ ਮੌਕੇ ’ਤੇ ਪੁੱਜ ਕੇ ਅੱਗ ਬੁਝਾਈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਅੱਗ ਬੇਸਮੈਂਟ ’ਚ ਬਣੇ ਬੈਟਰੀਆਂ ਵਾਲੇ ਕਮਰੇ ’ਚ ਲੱਗੀ ਸੀ।

 

 

ਦੋਸ਼ ਹੈ ਕਿ ਅੱਗ ਲੱਗਣ ਤੋਂ ਬਾਅਦ ਹਸਪਤਾਲ ਦੇ ਫ਼ਾਇਰ ਸਿਸਟਮ ਨੇ ਵੀ ਕੰਮ ਨਹੀਂ ਕੀਤਾ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵਿੱਚ ਹਸਪਤਾਲ ਪ੍ਰਸ਼ਾਸਨ ਤੇ ਅੱਗ–ਬੁਝਾਉਣ ਵਾਲੇ ਵਿਭਾਗ ਦੇ ਅਧਿਕਾਰੀ ਜੁਟੇ ਹੋਏ ਹਨ।

ਨੌਇਡਾ ਹਸਪਤਾਲ ’ਚ ਅੱਗ ਕਾਰਨ ਮੱਚੀ ਭਗਦੜ

 

ਖ਼ਬਰ ਏਜੰਸੀ ANI UP ਨੇ ਹਸਪਤਾਲ ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ; ਜਿਨ੍ਹਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਮਰੀਜ਼ ਤੋਂ ਲੈ ਕੇ ਡਾਕਟਰ ਤੱਕ ਬਾਹਰ ਨਿੱਕਲੇ ਹੋਏ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Stampede in NOIDA Hospital due to fire