ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਰਾਣਸੀ ’ਚ ਪ੍ਰਵਾਸੀ ਭਾਰਤੀ ਸੰਮੇਲਨ ਸ਼ੁਰੂ, ਸੁਸ਼ਮਾ–ਯੋਗੀ ਨੇ ਕੀਤਾ ਉਦਘਾਟਨ

ਉੱਤਰ ਪ੍ਰਦੇਸ਼ ਦੇ ਵਾਰਾਣਸੀ ਚ ਤਿੰਲ ਦਿਨਾਂ ਪ੍ਰਵਾਸੀ ਭਾਰਤੀ ਸੰਮੇਲਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਬੜਾਲਾਲਪੁਰ ਸਥਿਤ ਟ੍ਰੇਡ ਫੇਸਲੀਟੀ ਸੈਂਟਰ ਚ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਸਮਾਗਮ ਦਾ ਉਦਘਾਟਨ ਕੀਤਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਬਨਾਰਸ ਚ ਪਹਿਲੀ ਵਾਰ ਕਰਵਾਏ ਜਾ ਰਹੇ ਇਸ ਸਮਾਗਮ ਚ ਦੁਨੀਆ ਦੇ 75 ਦੇਸ਼ਾਂ ਦੇ ਲਗਭਗ 3000 ਪ੍ਰਵਾਸੀ ਮਹਿਮਾਨ ਸ਼ਾਮਲ ਹੋ ਰਹੇ ਹਨ। ਇਨ੍ਹਾਂ ਚ ਮਾਰੀਸ਼ਸ, ਤ੍ਰਿਨਿਡਾਡ, ਫ਼ਿਜ਼ੀ, ਸਾਊਦੀ ਅਰਬ, ਕਨੇਡਾ, ਅਮਰੀਕਾ, ਇੰਗਲੈਂਡ, ਮਲੇਸ਼ੀਆ, ਜਰਮਨੀ, ਫ਼ਰਾਂਸ ਸਮੇਤ ਕਈ ਦੇਸ਼ਾਂ ਦੇ ਜ਼ਿਆਦਾਤਰ ਪ੍ਰਵਾਸੀ ਮਹਿਮਾਨ ਕਾਸ਼ੀ ਪੁੱਜ ਚੁੱਕੇ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਇਸ ਵਾਰ ਸੰਮੇਲਨ ਦੀ ਥੀਮ ‘ਨਵੇਂ ਭਾਰਤ ਦੇ ਨਿਰਮਾਣ ਚ ਪ੍ਰਵਾਸੀ ਭਾਰਤੀਆਂ ਦੀ ਭੂਮਿਕਾ’ ਰੱਖੀ ਗਈ ਹੈ।

 

ਦੱਸਣਯੋਗ ਹੈ ਕਿ ਸੰਮੇਲਨ ਦੇ ਨੇੜੇਤੇੜੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। 400 ਸੀਸੀਟੀਮ ਕੈਮਰਿਆਂ ਨਾਲ ਸਮਾਗਮ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਜਦਕਿ ਅਰਧਸੈਨਿਕ ਫ਼ੌਜੀ ਦਸਤਿਆਂ ਦੇ 13000 ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Start of NRI summit in Varanasi