ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਸਬੀਆਈ ਦੀ ਚੇਤਾਵਨੀ : ਗ੍ਰਾਹਕਾਂ ਨੂੰ ਕੀਤਾ ਸੁਚੇਤ, ਇਹ ਗਲਤੀ ਨਾ ਕਰੋ... 

ਐਸਬੀਆਈ ਦੀ ਚੇਤਾਵਨੀ : ਗ੍ਰਾਹਕਾਂ ਨੂੰ ਕੀਤਾ ਸੁਚੇਤ, ਇਹ ਗਲਤੀ ਨਾ ਕਰੋ...

ਬੈਂਕ `ਚ ਤੁਹਾਡਾ ਪੈਸਾ ਸੁਰੱਖਿਅਤ ਹੈ ਇਸ ਗੱਲ ਨੂੰ ਲੈ ਕੇ ਜਿੰਨਾਂ ਆਪ ਸੁਚੇਤ ਰਹਿੰਦੇ ਹੋ ਤੇ ਬੈਂਕ ਵੀ ਇਸ ਨੂੰ ਲੈ ਕੇ ਸੁਚੇਤ ਰਹਿੰਦਾ ਹੈ। ਡਿਜੀਟਲ ਦਾ ਸਮਾਂ ਹੈ ਅਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬੈਂਕ ਹੁਣ ਤੁਹਾਡੀ ਜੇਬ `ਚ ਰਹਿੰਦਾ ਹੈ। ਪ੍ਰੰਤੂ ਡਿਜੀਟਲ ਦੇ ਇਸ ਦੌਰ `ਚ ਕਈ ਵਾਰ ਲੋਕਾਂ ਨਾਲ ਧੋਖਾ ਹੋ ਜਾਂਦਾ ਹੈ। ਫੇਕ ਕਾਲ ਆਉਣ `ਤੇ ਲੋਕ ਉਨ੍ਹਾਂ ਦੇ ਝਾਂਸੇ `ਚ ਆ ਕੇ ਅਕਸਰ ਆਪਣਾ ਸਾਰਾ ਜਮ੍ਹਾਂ ਪੈਸਾ ਗੁਆ ਬੈਠਦੇ ਹਨ। 


ਅਜਿਹਾ ਤੁਹਾਡੇ ਨਾਲ ਨਾ ਹੋ ਸਕੇ ਇਸ ਲਈ ਥੋੜ੍ਹਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੈਂਕ ਨੇ ਵੀ ਆਪਣੇ ਗ੍ਰਾਹਕਾਂ ਨੂੰ ਇਸ ਗੱਲ ਦੀ ਚੇਤਾਵਨੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਕਿੰਨਾਂ ਚੀਜ਼ਾਂ ਤੋਂ ਤੁਹਾਨੂੰ ਦੂਰ ਰਹਿਣਾ ਚਾਹੀਦਾ ਜਿਸ ਨਾਲ ਤੁਹਾਡਾ ਅਕਾਊਂਟ ਸੁਰੱਖਿਅਤ ਰਹੇ। 


ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਟਵੀਟਰ ਹੈਂਡਲ `ਤੇ ਇਕ ਜਾਣਕਾਰੀ ਸਾਂਝੀ ਕੀਤੀ ਹੈ ਜਿਸ `ਚ ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਸਮੇਂ ਤੁਹਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ। ਸੁਚੇਤ ਨਾ ਰਹਿਣ `ਤੇ ਬੱਸ ਇਕ ਕਲਿਕ ਨਾਲ ਤੁਹਾਡਾ ਪੂਰਾ ਅਕਾਉਂਟ ਖਾਲੀ ਹੋ ਸਕਦਾ ਹੈ।


ਐਸਬੀਆਈ ਨੇ ਟਵੀਟ ਰਾਹੀਂ ਦੱਸਿਆ ਕਿ ਗ੍ਰਾਹਕਾਂ ਨੂੰ ਫੇਸਬੁੱਕ ਦੇ ਫੇਕ ਅਕਾਉਂਟ `ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨ ਤੋਂ ਬੱਚਣਾ ਚਾਹੀਦਾ। ਅੱਜਕੱਲ੍ਹ ਫੇਸਬੁੱਕ `ਤੇ ਅਜਿਹੇ ਕਈ ਲੋਕ ਮੌਜੂਦ ਹਨ ਜੋ ਬੈਂਕ ਮੁਲਾਜ਼ਮ ਬਣਕੇ ਲੋਕਾਂ ਤੋਂ ਉਨ੍ਹਾਂ ਦੀ ਨਿੱਜੀ ਜਾਣਕਾਰੀ ਲੈਂਦੇ ਹਨ ਅਤੇ ਉਨ੍ਹਾਂ ਦਾ ਬੈਂਕ ਅਕਾਉਂਟ ਹੈਕ ਕਰ ਲੈਂਦੇ ਹਨ। ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਲੋਕਾਂ ਨਾਲ ਗੱਲ ਕਰਨ ਤੋਂ ਬੱਚਣਾ ਚਾਹੀਦਾ ਹੈ। ਗੱਲ ਕਰਨ ਤੋਂ ਪਹਿਲਾਂ ਇਹ ਯਕੀਨੀ ਕਰ ਲਓ ਕਿ ਉਹ ਅਕਾਉਂਟ ਵੈਰੀਫਾਈਡ ਹੈ ਜਾਂ ਨਹੀਂ। ਜੇਕਰ ਆਪ ਕੋਈ ਸਿ਼ਕਾਇਤ ਦਰਜ ਕਰਾਉਣੀ ਹੈ ਜਾਂ ਫਿਰ ਕੁਝ ਕਹਿਣਾ ਚਾਹੁੰਦੇ ਹੋ ਤਾਂ ਐਸਬੀਆਈ ਦੇ ਵੈਰੀਫਾਈਡ ਸੋਸ਼ਲ ਮੀਡੀਆ (ਫੇਸਬੁੱਕ, ਟਵੀਟਰ) ਅਕਾਉਂਟ `ਤੇ ਆਪਣੀ ਸਿ਼ਕਾਇਤ ਦਰਜ ਕਰਾਓ। ਉਸ ਅਕਾਉਂਟ ਨੂੰ ਹਮੇਸ਼ਾ ਟੈਗ ਕਰੋ। ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਨਾਲ ਆਪ ਕਿਸੇ ਵੀ ਵੱਡੇ ਨੁਕਸਾਨ ਤੋਂ ਬੱਚ ਸਕਦੇ ਹੋ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:State Bank of India Alert to Customer do not interact with fake social media Accounts