ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਸੋਈ ਗੈਸ ਦੀ ਕੀਮਤ ’ਚ 149 ਰੁਪਏ ਪ੍ਰਤੀ ਸਿਲੰਡਰ ਦਾ ਭਾਰੀ ਵਾਧਾ

ਰਸੋਈ ਗੈਸ ਦੀ ਕੀਮਤ ’ਚ 149 ਰੁਪਏ ਪ੍ਰਤੀ ਸਿਲੰਡਰ ਦਾ ਭਾਰੀ ਵਾਧਾ

ਗ਼ੈਰ–ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਇੰਡੀਅਨ ਆਇਲ ਮੁਤਾਬਕ ਦਿੱਲੀ ’ਚ 14 ਕਿਲੋਗ੍ਰਾਮ ਵਾਲਾ ਸਿਲੰਡਰ ਹੁਣ 144.50 ਰੁਪਏ ਵਧ ਕੇ 858.50 ਰੁਪਏ ’ਚ ਮਿਲੇਗਾ। ਕੋਲਕਾਤਾ ’ਚ 896 ਰੁਪਏ ਦਾ ਹੋਵੇਗਾ ਜਦ ਕਿ ਮੁੰਬਈ ਦੇ ਲੋਕਾਂ ਨੂੰ 145 ਰੁਪਏ ਵੱਧ ਦੇਣੇ ਹੋਣਗੇ ਤੇ ਉੱਥੇ ਉਹ 829.50 ਰੁਪਏ ’ਚ ਮਿਲੇਗਾ। ਏਐੱਨਆਈ ਮੁਤਾਬਕ ਇਸ ਵਰ੍ਹੇ ਇੱਕ ਜਨਵਰੀ ਤੋਂ ਬਾਅਦ ਗੈਸ ਦੀਆਂ ਕੀਮਤਾਂ ਨਹੀਂ ਵਧੀਆਂ ਸਨ।

 

 

ਇੱਥੇ ਵਰਨਣਯੋਗ ਹੈ ਕਿ ਆਮ ਬਜਟ ਤੋਂ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰ ਵਿੱਚ ਰਿਕਾਰਡ 224.98 ਰੁਪਏ ਦਾ ਇਜ਼ਾਫ਼ਾ ਕੀਤਾ ਗਿਆ ਸੀ। ਕਾਰੋਬਾਰੀਆਂ ਨੂੰ ਕਮਰਸ਼ੀਅਲ ਸਿਲੰਡਰ ਲਈ 1550.02 ਰੁਪਏ ਅਦਾ ਕਰਨੇ ਪੈ ਰਹੇ ਹਨ। ਘਰੇਲੂ ਰਸੋਈ ਗੈਸ ਖਪਤਕਾਰਾਂ ਲਈ ਰਾਹਤ ਮਿਲੀ ਸੀ।

 

 

ਮਾਸਿਕ ਰੇਟ ਰਿਵੀਜ਼ਨ ’ਚ ਘਰੇਲੂ ਰਸੋਈ ਗੈਸ ਸਿਲੰਡਰ (14.2 ਕਿਲੋਗ੍ਰਾਮ) ਦੀ ਬਾਜ਼ਾਰ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ; ਭਾਵ ਲੋਕਾਂ ਨੂੰ 14.2 ਕਿਲਗ੍ਰਾਮ ਵਾਲਾ ਸਿਲੰਡਰ 749 ਰੁਪਏ ਦਾ ਹੀ ਮਿਲ ਰਿਹਾ ਸੀ। ਹੁਣ 19 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 1,550.02 ਰੁਪਏ ਹੋਵੇਗੀ।

 

 

LPG ਗੈਸ ਸਿਲੰਡਰ ਦੀ ਕੀਮਤ

ਜਨਵਰੀ 2020

ਦਸੰਬਰ 2019

ਨਵੰਬਰ 2019

14.2 ਕਿਲੋਗ੍ਰਾਮ

749.00 ਰੁਪਏ

730.00 ਰੁਪਏ

716.50 ਰੁਪਏ

19 ਕਿਲੋਗ੍ਰਾਮ

1325.00 ਰੁਪਏ

1295.50 ਰੁਪਏ

716.50 ਰੁਪਏ

5 ਕਿਲੋਗ੍ਰਾਮ

276.00 ਰੁਪਏ

269.00 ਰੁਪਏ

264.50 ਰੁਪਏ

 

ਇਸ ਵੇਲੇ ਸਰਕਾਰ ਇੱਕ ਸਾਲ ’ਚ ਹਰੇਕ ਘਰ ਲਈ 14.2 ਕਿਲੋਗ੍ਰਾਮ ਦੇ 12 ਸਿਲੰਡਰਾਂ ਉੱਤੇ ਸਬਸਿਡੀ ਦਿੰਦੀ ਹੈ। ਜੇ ਇਸ ਤੋਂ ਵੱਧ ਸਿਲੰਡਰ ਚਾਹੀਦੇ ਹਨ, ਤਾਂ ਬਾਜ਼ਾਰ ਕੀਮਤ ਉੱਤੇ ਖ਼ਰੀਦਦਾਰੀ ਕਰਨੀ ਹੁੰਦੀ ਹੈ। ਭਾਵੇਂ ਸਰਕਾਰ ਹਰ ਸਾਲ 12 ਸਿਲੰਡਰਾਂ ਉੱਤੇ ਜਿਹੜੀ ਸਬਸਿਡੀ ਦਿੰਦੀ ਹੈ, ਉਸ ਦੀ ਕੀਮਤ ਵੀ ਹਰ ਮਹੀਨੇ ਬਦਲਦੀ ਰਹਿੰਦੀ ਹੈ।

 

 

ਔਸਤ ਕੌਮਾਂਤਰੀ ਬੈਂਚਮਾਰਕ ਅਤੇ ਵਿਦੇਸ਼ੀ ਵਟਾਂਦਰਾ ਦਰਾਂ ਵਿੱਚ ਤਬਦੀਲੀ ਜਿਹੇ ਕਾਰਨ ਸਬਸਿਡੀ ਦੀ ਰਕਮ ਨਿਰਧਾਰਤ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Steep hike of Rs 149 in LPG Cylinder