ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਤਰੇਈ ਮਾਂ ਦੀ ਬੇਰਹਿਮ ਕਰਤੂਤ, ਧੀ ਨਾਲ ਕਰਵਾਇਆ ਬਲਾਤਕਾਰ, ਫਿਰ ਕੀਤਾ ਕਤਲ!

ਜੰਮੂ-ਕਸ਼ਮੀਰ ਦੇ ਬਾਰਾਮੁਲਾ ਜਿ਼ਲ੍ਹੇ ਚ ਇੱਕ ਮਤਰੇਈ ਮਾਂ ਵੱਲੋਂ 9 ਸਾਲਾਂ ਦੀ ਇੱਕ ਬੱਚੀ ਨਾਲ ਬਲਾਤਕਾਰ ਕਰਵਾ ਕੇ ਮੌਤ ਦੇ ਘਾਟ ਉਤਾਰੇ ਜਾਣ ਦਾ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਬੱਚੀ ਦਾ ਕਤਲ ਕਰਨ ਮਗਰੋਂ ਉਸਦੀਆਂ ਅੱਖਾਂ ਬਾਹਰ ਆ ਗਈਆਂ ਸਨ ਅਤੇ ਉਸਦੇ ਸਿਰ ਤੇ ਕੁਹਾੜੀ ਨਾਲ ਵਾਰ ਕੀਤੇ ਗਏ ਸਨ ਅਤੇ ਸਰੀਰ ਤੇ ਤੇਜ਼ਾਬ ਸੁੱਟਿਆ ਗਿਆ ਸੀ। ਇਸ ਮਾਮਲੇ ਚ ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਬੱਚੀ ਦੀ ਮਤਰੇਈ ਮਾਂ, ਮਤਰੇਵੇ ਭਰਾ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

ਜਾਂਚ ਦੌਰਾਨ ਮਤਰੇਈ ਮਾਂ ਫਹੀਮਾ ਨੇ ਦੱਸਿਆ ਕਿ ਉਸਦਾ ਪਤੀ ਆਪਣੀ ਦੂਜੀ ਪਤਨੀ ਨਾਲ ਜਿ਼ਆਦੀ ਸਮਾਂ ਬਿਤਾਉਂਦਾ ਸੀ ਅਤੇ ਦੂਜੀ ਪਤਨੀ ਦੀ ਇਸ ਬੱਚੀ ਨੂੰ ਬਹੁਤ ਪਿਆਰ ਕਰਦਾ ਸੀ। ਇਸੇ ਕਾਰਨ ਫਹੀਮਾ ਉਕਤ ਬੱਚੀ ਨੂੰ ਪਸੰਦ ਨਹੀ਼ ਸੀ ਕਰਦੀ।

 

ਬਾਰਾਮੁਲਾ ਦੇ ਐਸਐਸਪੀ ਇਮਤਿਆਜ਼ ਹੁਸੈਨ ਮੀਰ ਨੇ ਕਿਹਾ ਕਿ ਬੱਚੀ ਕਈ ਦਿਨਾਂ ਤੋਂ ਲਾਪਤਾ ਸੀ ਜਿਸ ਤੋਂ ਬਾਅਦ ਉਰੀ ਦੇ ਰਹਿਣ ਵਾਲੇ ਉਸਦੇ ਪਿਤਾ ਨੇ ਪੁਲਿਸ ਚ ਮਾਮਲਾ ਦਰਜ ਕਰਵਾਇਆ।

 

 

 

ਹੁਸੈਨ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਮਤਰੇਈ ਮਾਂ ਫਹੀਮਾ ਤੋਂ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰੀ ਕਹਾਣੀ ਖੁੱਲ ਕੇ ਸਾਹਮਣੇ ਆ ਗਈ। ਉਨ੍ਹਾਂ ਘਟਨਾ ਬਾਰੇ ਅੱਗੇ ਦੱਸਿਆ ਕਿ 24 ਅਗਸਤ ਨੂੰ ਫਹੀਮਾ ਨੇ ਆਪਣੋ ਕੋਲ ਇੱਕ ਚਾਕੂ ਰੱਖਿਆ ਅਤੇ 9 ਸਾਲਾਂ ਇਸ ਬੱਚੀ ਨੂੰ ਆਪਣੇ ਨਾਲ ਨੇੜਲੇ ਇੱਕ ਜੰਗਲ ਵਿਚ ਲੈ ਗਈ। ਜਿੱਥੇ ਫਹੀਮਾ ਦਾ 14 ਸਾਲਾਂ ਸਕਾ ਪੁੱਤਰ ਹੋਰਨਾਂ ਤਿੰਨ ਨੌਜਵਾਨਾਂ ਨਾਲ ਪਹਿਲਾਂ ਹੀ ਤਿਆਰ ਬੈਠਾ ਸੀ।

 

ਐਸਐਸਪੀ ਹੁਸੈਨ ਨੇ ਅੱਗੇ ਦੱਸਿਆ ਕਿ ਫਹੀਮਾ ਦੀ ਮੌਜੂਦਗੀ ਚ ਇਨ੍ਹਾਂ ਚਾਰਾਂ ਨੇ ਪਹਿਲਾਂ ਇਸ ਬੱਚੀ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਮਤਰੇਈ ਮਾਂ ਫਹੀਮਾ ਨੇ ਇਸ ਬੱਚੀ ਦਾ ਗਲ ਘੋਟ ਕੇ ਇਸਨੂੰ ਮਾਰ ਦਿੱਤਾ ਜਿਸ ਤੋਂ ਬਾਅਦ ਫਹੀਮਾ ਨੇ ਕੁਹਾੜੀ ਨਾਲ ਕਈ ਵਾਰ ਕਰਕੇ ਇਸ ਬੱਚੀ ਦੀ ਸਰੀਰ ਨੂੰ ਖੁਰਦ ਬੁਰਦ ਕਰ ਦਿੱਤਾ। ਬਾਅਦ ਚ ਘਰੋਂ ਤੇਜ਼ਾਬ ਲਿਆ ਕੇ ਬੱਚੀ ਦੇ ਸਰੀਰ ਨੂੰ ਵੀ ਸਾੜ ਦਿੱਤਾ। ਹੁਸੈਨ ਨੇ ਦੱਸਿਆ ਕਿ ਦਰਦਨਾਕ ਮੌਤ ਮਗਰੋਂ ਇਸ ਮਾਸੂਮ ਬੱਚੀ ਦੀਆਂ ਅੱਖਾਂ ਵੀ ਬਾਹਰ ਆ ਗਈਆਂ ਸਨ।

 

ਐਸਐਸਪੀ ਹੁਸੈਨ ਨੇ ਅੱਗੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਚੋਂ ਦੋ ਨੇ ਮ੍ਰਿਤਕ ਬੱਚੀ ਦੀ ਲਾਸ਼ ਨੂੰ ਨੇੜਲੀ ਝਾੜੀਆਂ ਚ ਸੁੱਟ ਦਿੱਤਾ। ਇਸ ਘਟਨਾ ਚ ਵਰਤੀ ਗਈ ਕੁਹਾੜੀ, ਚਾਕੂ ਅਤੇ ਤੇਜ਼ਾਬ ਦੀ ਬੋਤਲ ਆਦਿ ਪੁਲਿਸ ਨੇ ਬਰਾਮਦ ਕਰ ਲਏ ਹਨ।


       

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Stepmother of cruel doings daughter admitted rape death