ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨੰਤਨਾਗ `ਚ ਪਥਰਾਅ ਨਾਲ ਜ਼ਖ਼ਮੀ ਹੋਏ ਫ਼ੌਜੀ ਜਵਾਨ ਦੀ ਮੌਤ

ਅਨੰਤਨਾਗ `ਚ ਪਥਰਾਅ ਨਾਲ ਜ਼ਖ਼ਮੀ ਹੋਏ ਫ਼ੌਜੀ ਜਵਾਨ ਦੀ ਮੌਤ

ਜੰਮੂ-ਕਸ਼ਮੀਰ ਦੇ ਅਨੰਤਨਾਗ `ਚ ਵੀਰਵਾਰ ਸ਼ਾਮੀਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਪਥਰਾਅ ਕਾਰਨ ਜ਼ਖ਼ਮੀ ਹੋਏ 22 ਸਾਲਾ ਭਾਰਤੀ ਫ਼ੌਜੀ ਜਵਾਨ ਰਾਜਿੰਦਰ ਸਿੰਘ ਦੀ ਅੱਜ ਮੌਤ ਹੋ ਗਈ।


ਸਿਪਾਹੀ ਰਾਜਿੰਦਰ ਸਿੰਘ ਆਪਣੇ ਸਾਥੀ ਜਵਾਨਾਂ ਨਾਲ ਜਦੋਂ ਇੱਕ ਵਾਹਨ `ਚ ਜਾ ਰਿਹਾ ਸੀ, ਤਦ ਅਚਾਨਕ ਕੁਝ ਨੌਜਵਾਨਾਂ ਨੇ ਉਨ੍ਹਾਂ ਦੇ ਵਾਹਨ `ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਰਾਜਿੰਦਰ ਸਿੰਘ ਉਸ ਹਮਲੇ `ਚ ਜ਼ਖ਼ਮੀ ਹੋ ਗਿਆ ਸੀ। ਉਸ ਦਾ ਇਲਾਜ ਫ਼ੌਜੀ ਬੇਸ ਹਸਪਤਾਲ `ਚ ਚੱਲ ਰਿਹਾ ਸੀ ਪਰ ਵੀਰਵਾਰ ਦੇਰ ਰਾਤੀਂ ਉਹ ਦਮ ਤੋੜ ਗਿਆ।


ਰਾਜਿੰਦਰ ਸਿੰਘ ‘ਕੁਇੱਕ ਰੀਐਕਸ਼ਨ ਟੀਮ` ਦਾ ਮੈਂਬਰ ਸੀ ਤੇ ਬਾਰਡਰ ਰੋਡਜ਼ ਆਰਗੇਨਾਇਜ਼ੇਸ਼ਨ (ਬੀਆਰਓ) ਦੇ ਕਾਫ਼ਲੇ ਦੀ ਸੁਰੱਖਿਆ ਲਈ ਤਾਇਨਾਤ ਸੀ।


ਉਤਰਾਖੰਡ ਦਾ ਜੰਮਪਲ਼ ਰਾਜਿੰਦਰ ਸਿੰਘ ਸਾਲ 2016 `ਚ ਫ਼ੌਜ `ਚ ਭਰਤੀ ਹੋਇਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Stone pelters kill a soldier in Anantnag