ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਫ਼ਰਾਬਾਦ–ਨਵੀਂ ਦਿੱਲੀ ’ਚ CAA–ਵਿਰੋਧੀ ਧਰਨੇ ਮੌਕੇ ਪੁਲਿਸ ’ਤੇ ਪਥਰਾਅ, ਹੰਝੂ–ਗੈਸ ਛੱਡੀ

ਜਾਫ਼ਰਾਬਾਦ–ਨਵੀਂ ਦਿੱਲੀ ’ਚ CAA–ਵਿਰੋਧੀ ਧਰਨੇ ਮੌਕੇ ਪੁਲਿਸ ’ਤੇ ਪਥਰਾਅ, ਹੰਝੂ–ਗੈਸ ਛੱਡੀ

ਨਵੀ਼ ਦਿੱਲੀ ਦੇ ਜਾਫ਼ਰਾਬਾਦ ’ਚ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਧਰਨੇ ’ਤੇ ਬੈਠੇ ਪ੍ਰਦਰਸ਼ਨਕਾਰੀਆਂ ਨੇ ਅੱਜ ਸੋਮਵਾਰ ਨੂੰ ਮੁੜ ਪੁਲਿਸ ’ਤੇ ਪਥਰਾਅ ਕੀਤਾ; ਇਸ ਤੋਂ ਬਾਅਦ ਦਿੱਲੀ ਪੁਲਿਸ ਦੇ ਜੁਆਇੰਟ ਕਮਿਸ਼ਨਰ ਨੇ ਖ਼ੁਦ ਕਮਾਂਡ ਸੰਭਾਲਦਿਆਂ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਹੀਂ ਮੰਨੇ, ਤਾਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਉੱਤੇ ਅੱਥਰੂ ਗੈਸ ਦੇ ਗੋਲ਼ੇ ਛੱਡੇ।

 

 

ਅੱਜ ਸੋਮਵਾਰ ਸਵੇਰ ਤੋਂ ਹੀ ਜਾਫ਼ਰਾਬਾਦ ’ਚ ਭਾਰੀ ਗਿਣਤੀ ’ਚ ਪੁਲਿਸ ਤਾਇਨਾਤ ਹੈ। ਮੌਜਪੁਰ ’ਚ ਬਾਜ਼ਾਰ ਬੰਦ ਹੈ ਪਰ ਕੁਝ ਦੁਕਾਨਾਂ ਖੁੱਲ੍ਹੀਆਂ ਸਨ।

 

 

ਜਾਫ਼ਰਾਬਾਦ ’ਚ ਐਤਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਜਾਫ਼ਰਾਬਾਦ ਤੇ ਮੌਜਪੁਰ–ਬਾਬਰਪੁਰ ਮੈਟਰੋ ਦੇ ਦਾਖ਼ਲੇ ਤੇ ਨਿਕਾਸੀ ਵੱਲੋਂ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਸਟੇਸ਼ਨਾਂ ’ਤੇ ਮੈਟਰੋ ਨਹੀਂ ਰੁਕੇਗੀ।

 

 

ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਯਮੁਨਾ–ਪਾਰ ਦੀਆਂ ਚਾਰ ਸੜਕਾਂ ਬੰਦ ਕਰ ਦਿੱਤੀਆਂ ਸਨ; ਜਿਸ ਤੋਂ ਬਾਅਦ ਈਸਟ ਦਿੱਲੀ ਦੀਆਂ ਸੜਕਾਂ ਪੂਰੀ ਤਰ੍ਹਾਂ ਜਾਮ ਹੋ ਗਈ ਸੀ। ਸਨਿੱਚਰਵਾਰ ਰਾਤ ਨੂੰ ਔਰਤਾਂ ਨੇ ਜਾਫ਼ਰਾਬਾਦ ਮੁੱਖ ਸੜਕ ਬੰਦ ਕਰ ਦਿੱਤਾ ਸੀ।

 

 

ਜਾਫ਼ਰਾਬਾਦ ਦੇ ਮੌਜਪੁਰ ਮੈਟਰੋ ਸਟੇਸ਼ਨ ਕੋਲ ਐਤਵਾਰ ਨੂੰ ਰੁਕ–ਰੁਕ ਕੇ ਲਗਭਗ ਦੋ ਘੰਟਿਆਂ ਤੱਕ ਪਥਰਾਅ ਹੋਇਆ। ਇਸ ਦੌਰਾਨ ਪੁਲਿਸਨੇ ਲਗਭਗ ਛੇ ਰਾਊਂਡ ਅੱਥਰੂ ਗੈਸ ਦੇ ਗੋਲੇ ਛੱਡੇ ਪਰ ਬੇਅਸਰ ਸਿੱਧ ਹੁੰਦੇ ਰਹੇ। ਬੇਕਾਬੂ ਹਾਲਾਤ ਨੂੰ ਵੇਖਦਿਆਂ ਭਾਰੀ ਗਿਣਤੀ ’ਚ ਨੀਮ ਫ਼ੌਜੀ ਤੇ ਪੁਲਿਸ ਬਲਾਂ ਨੂੰ ਸੱਦਿਆ ਗਿਆ।

 

 

ਫਿਰ ਉੱਥੋਂ ਦੋਵੇਂ ਧਿਰਾਂ ਦੇ ਪ੍ਰਦਰਸ਼ਨਕਾਰੀਆਂ ਨੂੰ ਹਟਾ ਕੇ ਹਾਲਾਤ ’ਤੇ ਕਾਬੂ ਪਾਇਆ ਗਿਆ। CAA ਅਤੇ NRC ਦੇ ਵਿਰੋਧ ’ਚ ਐਤਵਾਰ ਨੂੰ ਜਾਫ਼ਰਾਬਾਦ ਮੈਟਰੋ ਰੇਲਵੇ ਸਟੇਸ਼ਨ ਹੇਠਾਂ ਸੜਕ ਜਾਮ ਕਰਨ ਨਾਲ ਸਮਰਥਨ ਕਰਨ ਵਾਲੇ ਲੋਕ ਭੜਕ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Stoning at Police during Anti CAA Sit in Jaffrabad Delhi Tear gas shelled