ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨਾਲੀ–ਲੇਹ ਸੜਕ ’ਤੇ ਤਾਜ਼ਾ ਬਰਫ਼ਬਾਰੀ ਕਾਰਨ ਲੱਗਿਆ ਜਾਮ

ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਚ ਬਰਫਬਾਰੀ ਦਾ ਦੌਰ ਜਾਰੀ ਹੈ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਮਨਾਲੀ–ਲੇਹ ਸੜਕ ’ਤੇ ਅੱਜ ਸੋਮਵਾਰ ਸਵੇਰ ਭਾਰੀ ਬਰਫ਼ਬਾਰੀ ਹੋਈ ਹੈ। ਜਿਸ ਕਾਰਨ ਮਨਾਲੀ–ਲੇਹ ਸੜਕ ਤੇ ਜਾਮ ਦੀ ਸਥਿਤੀ ਬਣ ਗਈ ਹੈ।

 

ਹਾਲਾਂਕਿ ਇਸ ਬਰਫਬਾਰੀ ਕਾਰਨ ਸਥਾਨਕ ਲੋਕਾਂ ਨੂੰ ਆਵਾਜਾਈ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਮੌਸਮ ਦੇ ਬਦਲਵੇਂ ਰੂਪ ਦਾ ਆਨੰਦ ਲੈਣ ਪੁੱਜੇ ਸੈਲਾਨੀਆਂ ਚ ਖੁਸ਼ੀ ਦਾ ਭਾਰੀ ਮਾਹੌਲ ਦੇਖਣ ਨੂੰ ਮਿਲੀ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਉਹ ਬਰਫ਼ਬਾਰੀ ਦਾ ਆਨੰਦ ਲੈਣ ਲਈ ਹੀ ਇੱਥੇ ਆਏ ਸਨ ਤੇ ਤਾਜ਼ਾ ਹੋਈ ਬਰਫ਼ਬਾਰੀ ਨੇ ਉਨ੍ਹਾਂ ਦੇ ਇਸ ਸੈਰ–ਸਪਾਟੇ ਚ ਚਾਰ ਚੰਨ ਲਗਾ ਦਿੱਤੇ ਹਨ।

 

ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਚ ਹੋਈ ਤਾਜ਼ਾ ਬਰਫ਼ਬਾਰੀ ਦੀਆਂ ਹੋਰ ਤਸਵੀਰਾਂ ਦੇਖਣ ਲਈ ਇਸ ਲਾਈਨ ’ਤੇ ਕਲਿੱਕ ਕਰੋ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Storm caused by fresh snow on Manali-Leh road