ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1919 `ਚ ਇੰਝ ਹੋਈ ਸੀ ਸ਼ੁਰੂਆਤ ਗਾਂਧੀ ਟੋਪੀ ਦੀ

1919 `ਚ ਇੰਝ ਹੋਈ ਸੀ ਸ਼ੁਰੂਆਤ ਗਾਂਧੀ ਟੋਪੀ ਦੀ

ਮਹਾਤਮਾ ਗਾਂਧੀ ਨੂੰ 1919 `ਚ ਇੱਕ ਵਾਰ ਬਹੁਤ ਮਜਬੂਰੀ `ਚ ਸਿਰ `ਤੇ ਟੋਪੀ ਲੈਣੀ ਪਈ ਸੀ ਤੇ ਬਾਅਦ `ਚ ਉਹੀ ਟੋਪੀ ਸਿਆਸੀ ਆਗੂਆਂ ਦੀ ਪਛਾਣ ਬਣ ਗਈ। ਇਹੋ ਟੋਪੀ ਬਾਅਦ `ਚ ਸੁਤੰਤਰਤਾ ਸੰਗਰਾਮ ਦੇ ਅੰਦੋਲਨਾਂ `ਚ ਅਹਿੰਸਾ ਤੇ ਸਵੈ-ਨਿਰਭਰਤਾ ਦੀ ਪਛਾਣ ਬਣ ਗਈ ਸੀ। ਅੱਜ ਵੀ ਸਿਆਸੀ ਆਗੂਆਂ ਨੂੰ ਦੇਸ਼ ਭਰ `ਚ ਕਦੇ ਨਾ ਕਦੇ ਇਹ ਟੋਪੀ ਜ਼ਰੂਰ ਪਾਉਣੀ ਪੈਂਦੀ ਹੈ।


ਇਹ ਟੋਪੀ ਮਹਾਤਮਾ ਗਾਂਧੀ ਹੁਰਾਂ ਨੂੰ ਕਿਹੜੇ ਹਾਲਾਤ `ਚ ਪਹਿਨਣੀ ਪਈ ਸੀ, ਇਸ ਦੀ ਵੀ ਇੱਕ ਨਿੱਕੀ ਜਿਹਾ ਕਹਾਣੀ ਹੈ --


ਗਾਂਧੀ ਜੀ ਨੇ ਦੂਜੀ ਵਾਰ ਰਾਮਪੁਰ ਰਿਆਸਤ ਦੇ ਨਵਾਬ ਸਈਅਦ ਹਾਮਿਦ ਅਲੀ ਖ਼ਾਨ ਬਹਾਦਰ ਨੂੰ ਮਿਲਣ ਲਈ ਜਾਣਾ ਸੀ। ਨਵਾਬ ਸਾਹਿਬ 1889 ਤੋਂ 1930 ਤੱਕ ਕੋਠੀ ਖ਼ਾਸ ਬਾਗ਼ `ਚ ਰਹੇ ਸਨ।


ਰਾਮਪੁਰ ਦੇ ਇਤਿਹਾਸਕਾਰ ਨਫ਼ੀਸ ਸਿੱਦੀਕ, ਜਿਨ੍ਹਾਂ ਨੇ ਰਾਮਪੁਰ `ਤੇ ਕਈ ਪੁਸਤਕਾਂ ਲਿਖੀਆਂ ਹਨ, ਨੇ ਦੱਸਿਆ ਕਿ - ‘ਰਾਮਪੁਰ `ਚ ਨਵਾਬ ਦੇ ਦਰਬਾਰ ਜਾਣ ਦੀ ਇੱਕ ਰਵਾਇਤ ਸੀ ਕਿ ਉਸ ਨੂੰ ਮਿਲਣ ਸਮੇਂ ਸਿਰ ਢਕ ਕੇ ਰੱਖਣਾ ਪੈਂਦਾ ਸੀ। ਤਦ ਗਾਂਧੀ ਜੀ ਕੁਝ ਪਰੇਸ਼ਾਨ ਹੋ ਗਏ ਕਿਉਂਕਿ ਉਨ੍ਹਾਂ ਤਦ ਤੱਕ ਕਦੇ ਵੀ ਆਪਣੇ ਨਾਲ ਕੋਈ ਕੱਪੜਾ ਜਾਂ ਟੋਪੀ ਨਹੀਂ ਰੱਖੀ ਸੀ।`


ਸ੍ਰੀ ਸਿੱਦੀਕ ਨੇ ਦੱਸਿਆ ਕਿ ਤਦ ਰਾਮਪੁਰ ਦੇ ਬਾਜ਼ਾਰਾਂ `ਚ ਗਾਂਧੀ ਜੀ ਲਈ ਟੋਪੀ ਦੀ ਭਾਲ਼ ਕੀਤੀ ਗਈ ਪਰ ਕੋਈ ਵੀ ਟੋਪੀ ਉਨ੍ਹਾਂ ਦੇ ਫਿ਼ੱਟ ਨਾ ਬੈਠੀ। ਤਦ ਖਿ਼ਲਾਫ਼ ਲਹਿਰ ਦੇ ਮੋਹਰੀ ਅਲੀ ਭਰਾਵਾਂ - ਮੁਹੰਮਦ ਅਲੀ ਤੇ ਸ਼ੌਕਤ ਅਲੀ ਦੀ ਮਾਂ ਅਬਦੀ ਬੇਗਮ ਨੇ ਗਾਂਧੀ ਜੀ ਲਈ ਇੱਕ ਟੋਪੀ ਖ਼ੁਦ ਸਿਉਂ ਕੇ ਦੇਣ ਦਾ ਫ਼ੈਸਲਾ ਲਿਆ। ਜਿਹੜੀ ਟੋਪੀ ਉਨ੍ਹਾਂ ਨੇ ਬਣਾ ਕੇ ਦਿੱਤੀ, ਉਹੀ ਬਾਅਦ `ਚ ਗਾਂਧੀ-ਟੋਪੀ ਵਜੋਂ ਪ੍ਰਸਿੱਧ ਹੋਈ।


ਇਹ ਟੋਪੀ ਆਜ਼ਾਦੀ ਦੇ ਅੰਦੋਲਨਾਂ ਦੌਰਾਨ ਉੱਚਤਾ ਤੇ ਸੁੱਚਤਾ ਦੀ ਪ੍ਰਤੀਕ ਹੋ ਗਈ। ਅੰਗਰੇਜ਼ ਹਕੂਮਤ ਵੀ ਇਸ ਟੋਪੀਧਾਰੀਆਂ ਤੋਂ ਘਬਰਾਉਣ ਲੱਗ ਪਈ ਸੀ। ਜ਼ਾਲਮ ਅੰਗਰੇਜ਼ ਹਾਕਮਾਂ ਨੇ ਇਸ ਟੋਪੀ ਦੀ ਹਰਮਨਪਿਆਰਤਾ ਤੋਂ ਖਿਝ ਕੇ ਇਸ `ਤੇ ਪਾਬੰਦੀ ਲਾਉਣ ਦੇ ਜਤਨ ਵੀ ਕੀਤੇ ਸਨ।


ਮਹਾਤਮਾ ਗਾਂਧੀ ਨੇ 1919 ਤੋਂ ਲੈ ਕੇ 1921 ਤੱਕ ਇਸੇ ਟੋਪੀ ਨੂੰ ਧਾਰਨ ਕੀਤਾ ਸੀ। ਫਿਰ ਇਹ ਟੋਪੀ ਕਾਂਗਰਸ ਪਾਰਟੀ ਦੇ ਆਗੂਆਂ ਦੀ ਵਰਦੀ ਦਾ ਾਹਿੱਸਾ ਬਣ ਗਈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Story of Gandhi Cap s inception