ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਜੀਬ ਰੀਤ – ਇੱਥੇ ਲਾੜਾ ਨਹੀਂ, ਉਸ ਦੀ ਭੈਣ ਬਰਾਤ ਲਿਜਾ ਕੇ ਕਰਵਾਉਂਦੀ ਹੈ ਵਿਆਹ

ਅਜੀਬ ਰੀਤ – ਇੱਥੇ ਲਾੜਾ ਨਹੀਂ, ਉਸ ਦੀ ਭੈਣ ਬਰਾਤ ਲਿਜਾ ਕੇ ਕਰਵਾਉਂਦੀ ਹੈ ਵਿਆਹ

ਗੁਜਰਾਤ ਦੇ ਕੁਝ ਕਬਾਇਲੀ ਪਿੰਡਾਂ ਵਿੱਚ ਇੱਕ ਬਹੁਤ ਅਜੀਬ ਰੀਤ ਹਾਲੇ ਵੀ ਚੱਲੀ ਆ ਰਹੀ ਹੈ। ਇੱਥੇ ਵਿਆਹ ਵਿੱਚ ਲਾੜਾ ਮੌਜੂਦ ਨਹੀਂ ਹੁੰਦਾ, ਸਗੋਂ ਵਿਆਹ ਦੀ ਸਾਰੀ ਰਸਮ ਉਸ ਦੇ ਬਗ਼ੈਰ ਹੀ ਮੁਕੰਮਲ ਹੁੰਦੀ ਹੈ।

 

 

ਇਨ੍ਹਾਂ ਪਿੰਡਾਂ ਦਾ ਕੋਈ ਵੀ ਲਾੜਾ ਆਪਣੇ ਵਿਆਹ ਦੀ ਰਸਮ ਵਿੱਚ ਸ਼ਾਮਲ ਨਹੀਂ ਹੋ ਸਕਦਾ; ਸਗੋਂ ਉਸ ਦੀ ਕੋਈ ਅਣਵਿਆਹੀ ਭੈਣ ਜਾਂ ਉਸ ਦੇ ਪਰਿਵਾਰ ਦੀ ਕੋਈ ਹੋਰ ਅਣਵਿਆਹੀ ਔਰਤ ਉਸ ਦੀ ਥਾਂ ਲਾੜੇ ਦੀਆਂ ਸਾਰੀਆਂ ਭੂਮਿਕਾਵਾਂ ਨਿਭਾਉਂਦੀ ਹੈ।

 

 

ਲਾੜਾ ਇਸ ਦੌਰਾਨ ਆਪਣੇ ਘਰ ਆਪਣੀ ਮਾਂ ਕੋਲ ਰਹਿੰਦਾ ਹੈ; ਜਦ ਕਿ ਉਸ ਦੀ ਭੈਣ ਬਰਾਤ ਦੀ ਅਗਵਾਈ ਕਰ ਕੇ ਲਾੜੀ ਦੇ ਘਰ ਤੱਕ ਪੁੱਜਦੀ ਹੈ। ਉਹੀ ਦੁਲਹਨ ਨਾਲ ‘ਮੰਗਲ ਫੇਰੇ’ ਲੈਂਦੀ ਹੈ ਭਾਵ ਵਿਆਹ ਰਚਾਉਂਦੀ ਹੈ ਤੇ ਉਸ ਦੀ ਡੋਲੀ ਨੂੰ ਆਪਣੇ ਘਰ ਵਾਪਸ ਲੈ ਕੇ ਆਉਂਦੀ ਹੈ।

 

 

ਸੁਰਖੇੜਾ ਪਿੰਡ ਦੇ ਸਥਾਨਕ ਨਿਵਾਸੀ ਕਾਂਜੀਭਾਈ ਰਾਠਵਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਲਾਕੇ ਦੇ ਤਿੰਨ ਪਿੰਡ – ਸੁਰਖੇੜਾ, ਸਨਾਡਾ ਤੇ ਅੰਬਾਲ – ਹੀ ਇਸ ਰੀਤ ਉੱਤੇ ਬਾਕਾਇਦਾ ਚੱਲਦੇ ਹਨ। ਲੋਕਾਂ ਦੀ ਇਹ ਧਾਰਨਾ ਹੈ ਕਿ ਜੇ ਇਸ ਰੀਤ ਨੂੰ ਤਿਆਗ ਦਿੱਤਾ ਜਾਵੇਗਾ, ਤਾਂ ਉਨ੍ਹਾਂ ਨਾਲ ਕੁਝ ਮਾੜਾ ਵਾਪਰ ਸਕਦਾ ਹੈ।

 

 

ਸੁਰਖੇੜਾ ਪਿੰਡ ਦੇ ਸਰਪੰਚ ਰਾਮਸਿੰਘਭਾਈ ਰਾਠਵਾ ਨੇ ਕਿਹਾ ਕਿ ਜਦੋਂ ਵੀ ਕਦੇ ਇਸ ਰੀਤ ਨੂੰ ਤਿਆਗਣ ਦਾ ਜਤਨ ਕੀਤਾ ਗਿਆ, ਤਦ ਪਿੰਡ ਵਾਸੀਆਂ ਨਾਲ ਕਾਫ਼ੀ ਮਾੜੀਆਂ ਗੱਲਾਂ ਵਾਪਰੀਆਂ।

 

 

ਦੋ–ਤਿੰਨ ਜਣਿਆਂ ਨੇ ਹਿੰਮਤ ਕਰ ਕੇ ਇਹ ਰੀਤ ਤੋੜ ਕੇ ਵਿਆਹ ਰਚਾਏ ਸਨ ਪਰ ਉਹ ਵਿਆਹ ਜਾਂ ਤਾਂ ਟੁੱਟ ਗਏ ਅਤੇ ਜਾਂ ਉਨ੍ਹਾਂ ਦੇ ਪਰਿਵਾਰਾਂ ਨਾਲ ਕੁਝ ਮਾੜਾ ਵਾਪਰ ਗਿਆ।

 

 

ਵਿਆਹ ਵਾਲੇ ਦਿਨ ਲਾੜਾ ਸ਼ੇਰਵਾਨੀ ਤੇ ਸਾਫ਼ਾ ਸਜਾ ਕੇ ਅਤੇ ਹੱਥ ਵਿੱਚ ਰਵਾਇਤੀ ਤਲਵਾਰ ਲੈ ਕੇ ਸਜਦਾ–ਫ਼ਬਦਾ ਤਾਂ ਹੈ ਪਰ ਉਹ ਆਪਣੇ ਵਿਆਹ ਦੀ ਰਸਮ ਵਿੱਚ ਸ਼ਾਮਲ ਨਹੀਂ ਹੋ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Strange custom Bridgegroom remains inactive but his sister leads barat and solemnizes wedding with bride