ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੈਰਾਨੀਜਨਕ: ਗੋਆ ਦੀਆਂ ਅਵਾਰਾ ਗਊਆਂ ਖਾ ਰਹੀਆਂ ਨੇ ਮੱਛੀਆਂ ਤੇ ਚਿਕਨ

ਹੈਰਾਨੀਜਨਕ: ਗੋਆ ਦੀਆਂ ਅਵਾਰਾ ਗਊਆਂ ਖਾ ਰਹੀਆਂ ਨੇ ਮੱਛੀਆਂ ਤੇ ਚਿਕਨ

ਕੀ ਤੁਸੀਂ ਕਦੇ ਗਊ ਜਿਹੇ ਸ਼ਾਕਾਹਾਰੀ ਜਾਨਵਰ ਵੱਲੋਂ ਮਾਸ ਖਾਣ ਬਾਰੇ ਸੁਣਿਆ ਹੈ? ਨਹੀਂ, ਸ਼ਾਇਦ ਇਹ ਕਿਸੇ ਨੇ ਨਹੀਂ ਸੁਣਿਆ ਹੋਵੇਗਾ ਪਰ ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਗੋਆ ਦੀਆਂ ਗਊਆਂ ਨੂੰ ਹੁਣ ਮਾਸ ਪਸੰਦ ਆਉਣ ਲੱਗਾ ਹੈ ਤੇ ਉਹ ਮੱਛੀ ਤੇ ਚਿਕਨ ਵੀ ਖਾ ਰਹੀਆਂ ਹਨ।

 

 

ਗੋਆ ’ਚ 76 ਅਵਾਰਾ ਗਊਆਂ ਦੇ ਝੁੰਡ ’ਤੇ ਇੱਕ ਅਧਿਐਨ ਦੌਰਾਨ ਬਹੁਤ ਹੈਰਾਨੀਜਨਕ ਤੱਥ ਸਾਹਮਣੇ ਆਇਆ ਕਿ ਗਊ ਜਿਹਾ ਸ਼ਾਕਾਹਾਰੀ ਜਾਨਵਰ ਵੀ ਭੋਜਨ ਦੀ ਉਪਲਬਧਤਾ ਮੁਤਾਬਕ ਆਪਣੇ ਖਾਣ ਦੀਆਂ ਆਦਤਾਂ ਵਿੱਚ ਤਬਦੀਲੀ ਕਰ ਸਕਦਾ ਹੈ। ਮਨੁੱਖ ਨੂੰ ਤਾਂ ਆਪਣਾ ਅਜਿਹਾ ਵਿਵਹਾਰ ਬਣਾਉਣਾ ਹੀ ਪੈਂਦਾ ਹੈ, ਜਦੋਂ ਉਹ ਭੁੱਖਾ ਹੁੰਦਾ ਹੈ ਤੇ ਉਸ ਸਾਹਮਣੇ ਨੇੜੇ–ਤੇੜੇ ਹੋਰ ਕੋਈ ਭੋਜਨ ਨਹੀਂ ਹੁੰਦਾ।

 

 

ਗਊਆਂ ਨੂੰ ਬਹੁਤ ਹੀ ਹਰਮਨਪਿਆਰੇ ਸੈਲਾਨੀ ਕੇਂਦਰ ਕੈਲੰਗੂਟ ਤੋਂ ਮੁੜ–ਵਸੇਬੇ ਲਈ ਲਿਜਾਂਦਾ ਗਿਆ ਸੀ। ਗੋਆ ਦੇ ਮੰਤਰੀ ਮਾਈਕਲ ਲੋਬੋ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਇਲਾਕੇ ਵਿੱਚ ਇਹ ਅਵਾਰਾ ਗਊਆਂ ਘੁੰਮਦੀਆਂ ਸਨ; ਉੱਥੇ ਬਹੁਤ ਜ਼ਿਆਦਾ ਰੈਸਟੋਰੈਂਟ ਤੇ ਹੋਟਲ ਮੌਜੂਦ ਹਨ; ਜਿੱਥੇ ਚਿਕਨ, ਬਾਸੀ ਤਲ਼ੀਆਂ ਹੋਈਆਂ ਮੱਛੀਆਂ ਤੇ ਹੋਰ ਜਾਨਵਰਾਂ ਦਾ ਮਾਸ ਅਕਸਰ ਸੜਕਾਂ ’ਤੇ ਪਿਆ ਮਿਲ਼ ਹੀ ਜਾਂਦਾ ਹੈ।

 

 

ਇਸੇ ਕਾਰਨ ਇਨ੍ਹਾਂ ਗਊਆਂ ਵਿੱਚ ਮਾਸ ਖਾਣ ਦੀ ਆਦਤ ਵਿਕਸਤ ਹੋ ਗਈ। ਹੋਰ ਤਾਂ ਹੋਰ, ਜਦੋਂ ਇਨ੍ਹਾਂ ਅਵਾਰਾ ਗਊਆਂ ਨੂੰ ਗੋਆ ਦੀ ਇੱਕ ਮਾਨਤਾ–ਪ੍ਰਾਪਤ ਗਊਸ਼ਾਲਾ ’ਚ ਲਿਜਾ ਕੇ ਰੱਖਿਆ ਗਿਆ, ਤਾਂ ਉਨ੍ਹਾਂ ਨੇ ਆਮ ਸ਼ਾਕਾਹਾਰੀ ਚਾਰਾ ਤੇ ਹੋਰ ਭੋਜਨ ਖਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗਊਸ਼ਾਲਾ ਦੇ ਪ੍ਰਬੰਧਕਾਂ ਨੇ ਵੇਖਿਆ ਕਿ ਉਹ ਗਊਆਂ ਮਾਸ ਚਾਹੁੰਦੀਆਂ ਸਨ।

 

 

ਗੋਆ ਸਰਕਾਰ ਨੇ ਤਦ ਗਊਆਂ ਨੂੰ ਸ਼ਾਕਾਹਾਰੀ ਬਣਾਉਣ ਲਈ ਮਾਹਿਰਾਂ ਦੀ ਮਦਦ ਲਈ। ਮਾਹਿਰਾਂ ਨੇ ਤਦ ਇਹ ਜਾਣਨਾ ਚਾਹਿਆ ਕਿ ਰਾਤ ਨੂੰ ਇਹ ਗਊਆਂ ਆਖ਼ਰ ਕੀ ਖਾਂਦੀਆਂ ਹਨ; ਇਸ ਲਈ ਰਾਤ ਨੂੰ ਪਹਿਰੇ ਲਾਏ ਗਏ। ਤਦ ਵੇਖਿਆ ਗਿਆ ਕਿ ਉਹ ਗਊਆਂ ਜਿਊਂਦੀਆਂ ਮੁਰਗੀਆਂ ਤੇ ਚਿਕਨ ਵੀ ਫੜ–ਫੜ ਕੇ ਖਾ ਰਹੀਆਂ ਸਨ।

 

 

ਵੈਟਰਨਰੀ ਡਾਕਟਰਾਂ ਮੁਤਾਬਕ ਗਊਆਂ ਦੇ ਸਰੀਰ ਵਿੱਚ ਅਹਿਮ ਖਣਿਜ ਪਦਾਰਥਾਂ ਦੀ ਘਾਟ ਕਾਰਨ ਉਨ੍ਹਾਂ ਵਿੱਚ ਅਜਿਹੀ ਤਬਦੀਲੀ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਊਆਂ ਪੂਰੀ ਤਰ੍ਹਾਂ ਸ਼ਾਕਾਹਾਰੀ ਨਹੀਂ ਹੁੰਦੀਆਂ ਕਿਉਂਕਿ ਜਦੋਂ ਘਾਹ ਖਾਂਦੀਆਂ ਹਨ; ਤਾਂ ਉਹ ਘਾਹ ਨਾਲ ਕੀੜੇ ਵੀ ਖਾਂਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Strange-Goa s stray cows eating fish and chicken