ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ-ਹਰਿਆਣਾ ਦੇ ਖੇਤਾਂ ’ਚ ਪਰਾਲੀ ਸਾੜਣ ਕਾਰਨ ਦਿੱਲੀ ਦਾ ਘੁਟਿਆ ਸਾਹ

1 / 3ਪੰਜਾਬ-ਹਰਿਆਣਾ ਦੇ ਖੇਤਾਂ ’ਚ ਪਰਾਲੀ ਸਾੜਣ ਕਾਰਨ ਦਿੱਲੀ ਦਾ ਘੁਟਿਆ ਸਾਹ

2 / 3ਪੰਜਾਬ-ਹਰਿਆਣਾ ਦੇ ਖੇਤਾਂ ’ਚ ਪਰਾਲੀ ਸਾੜਣ ਕਾਰਨ ਦਿੱਲੀ ਦਾ ਘੁਟਿਆ ਸਾਹ

3 / 3ਪੰਜਾਬ-ਹਰਿਆਣਾ ਦੇ ਖੇਤਾਂ ’ਚ ਪਰਾਲੀ ਸਾੜਣ ਕਾਰਨ ਦਿੱਲੀ ਦਾ ਘੁੱਟਿਆ ਸਾਹ

PreviousNext

ਪੰਜਾਬ-ਹਰਿਆਣਾ ਦੇ ਖੇਤਾਂ ਚ ਪਰਾਲੀ ਸਾੜਣ ਕਾਰਨ ਦਿੱਲੀ ਦੇ ਅਸਮਾਨ ਤੇ ਧੂੰਏ ਅਤੇ ਨਮੀ ਨਾਲ ਬਣੀ ਪ੍ਰਦੂਸ਼ਣ ਦੀ ਪਰਤ ਜੰਮਣ ਲਗੀ ਹੈ। ਸੋਮਵਾਰ ਦੀ ਸ਼ਾਮ ਕਈ ਥਾਂਈ ਹਵਾ ਚ ਇਸ ਪਰਤ ਨੂੰ ਦੇਖਿਆ ਗਿਆ। ਦੂਜੇ ਪਾਸੇ ਦਿੱਲੀ ਦੇ ਕੁੱਝ ਹਿੱਸਿਆ ਚ ਹਵਾ ਦੀ ਗੁਣਵੱਤਾ ਬੇਹਦ ਖਰਾਬ ਸ਼੍ਰੈਣੀ ਤੇ ਪੁੱਜ ਗਈ ਹੈ। ਪੰਜਾਬ ਅਤੇ ਹਰਿਆਣਾ ਦੇ ਖੇਤਾਂ ਚ ਸਾੜੀ ਜਾਣ ਵਾਲੀ ਪਰਾਲੀ ਦੇ ਧੂੰਏ ਦਾ ਅਸਰ ਹੁਣ ਦਿੱਲੀ ਦੇ ਅਸਮਾਨ ਤੇ ਦਿੱਖਣ ਲੱਗਿਆ ਹੈ।

 

 

 

ਪਰਾਲੀ ਸਾੜਣ ਨਾਲ ਧੂੰਏ ਅਤੇ ਧੂੜ ਦੇ ਕਣ ਮਿਲ ਜਾਂਦੇ ਹਨ। ਇਸ ਕਾਰਨ ਅਸਮਾਨ ਚ ਧੂੰਏ ਦੀ ਇੱਕ ਪਰਤ ਵਰਗੀ ਤਹਿ ਬਣ ਜਾਂਦੀ ਹੈ। ਮਾਹਰਾਂ ਮੁਤਾਬਕ ਆਉਣ ਵਾਲੇ ਦਿਨਾਂ ਚ ਪ੍ਰਦੂਸ਼ਣ ਦੀ ਇਸ ਪਰਤ ਚ ਹੋਰ ਵਾਧਾ ਹੋ ਸਕਦਾ ਹੈ। ਦਿੱਲੀ ਦੇ ਕਈ ਹਿੱਸਿਆਂ ਚ ਇੱਕ ਵਾਰ ਮੁੜ ਹਵਾ ਦੀ ਗੁਣਵੱਤਾ ਦਾ ਪੱਧਰ ਬੇਹੱਦ ਖਰਾਬ ਸ਼ੈਣੀ ਚ ਪੁੱਜ ਗਿਆ ਹੈ।

 

ਐਤਵਾਰ ਨੂੰ ਹਵਾ ਦੀ ਗੁਣਵੱਤਾ ਚ ਮਾਮੂਲੀ ਸੁਧਾਰ ਦੇਖਿਆ ਗਿਆ ਸੀ ਪਰ ਸੋਮਵਾਰ ਨੂੰ ਦਫਤਰਾਂ ਦੇ ਖੁੱਲ੍ਹਣ, ਹਵਾ ਦੀ ਰਫਤਾਰ ਘੱਟ ਹੋਣ ਅਤੇ ਅਸਮਾਨ ਚ ਵੱਗ ਗਏ ਧੂੰਏ ਤੋਂ ਹਵਾ ਦੀ ਗੁਣਵੱਤਾ ਮੁੜ ਤੋਂ ਖਰਾਬ ਹੋ ਗਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Straw burnings in the fields of Punjab and Haryana and dejected sigh Delhi