ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦੀ ਫੇਰੀ ਤੋਂ ਪਹਿਲਾਂ ਅਹਿਮਦਾਬਾਦ ਦੇ ਅਵਾਰਾ ਕੁੱਤੇ ਕੀਤੇ ਗ਼ਾਇਬ, ਪਾਨ ਦੀਆਂ ਦੁਕਾਨਾਂ ਸੀਲ

ਟਰੰਪ ਦੀ ਫੇਰੀ ਤੋਂ ਪਹਿਲਾਂ ਅਹਿਮਦਾਬਾਦ ਦੇ ਅਵਾਰਾ ਕੁੱਤੇ ਕੀਤੇ ਗ਼ਾਇਬ, ਪਾਨ ਦੀਆਂ ਦੁਕਾਨਾਂ ਸੀਲ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆ ਨਾਲ ਦੋ ਦਿਨਾਂ ਦੇ ਭਾਰਤ ਦੌਰੇ ’ਤੇ ਆਉਣ ਵਾਲੇ ਹਨ। ਉਹ ਆਉਂਦੀ 24 ਫ਼ਰਵਰੀ ਨੂੰ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ’ਚ ਆਉਣਗੇ। ਉਨ੍ਹਾਂ ਦੀ ਆਮਦ ਤੋਂ ਪਹਿਲਾਂ ਅਹਿਮਦਾਬਾਦ ਨੂੰ ਹਰ ਪੱਖੋਂ ਸੋਹਣਾ ਬਣਾਉਣ ਦੇ ਜਤਨ ਇਸ ਵੇਲੇ ਚੱਲ ਰਹੇ ਹਨ।

 

 

ਪਹਿਲਾਂ ਇੱਥੇ ਕੁਝ ਝੁੱਗੀਆਂ ਲੁਕਾਉਣ ਲਈ ਕੰਧ ਬਣਾਉਣ ਦੀ ਖ਼ਬਰ ਆਈ ਸੀ; ਹੁਣ ਪਤਾ ਲੱਗਾ ਹੈ ਕਿ ਸ੍ਰੀ ਟਰੰਪ ਨੇ ਜਿਹੜੇ ਰਸਤਿਆਂ ਉੱਤੋਂ ਦੀ ਲੰਘਣਾ ਹੈ, ਉੱਥੋਂ ਸਾਰੇ ਅਵਾਰਾ ਕੁੱਤਿਆਂ ਅਤੇ ਨੀਲ–ਗਊਆਂ ਨੂੰ ਹਟਾ ਦਿੱਤਾ ਗਿਆ ਹੈ। ਪਾਨ ਦੀਆਂ ਵੀ ਸਾਰੀਆਂ ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ ਕਿ ਕਿਤੇ ਲੋਕ ਕੰਧਾਂ ਉੱਤੇ ਥੁੱਕ–ਥੁੱਕ ਕੇ ਉਨ੍ਹਾਂ ਨੂੰ ਲਾਲ ਨਾ ਕਰ ਦੇਣ।

 

 

ਸਾਲ 2015 ’ਚ ਜਦੋਂ ਅਮਰੀਕੀ ਵਿਦੇਸ਼ ਮੰਤਰੀ ਜੌਨ ਕੈਰੀ ਗਾਂਧੀ ਨਗਰ ’ਚ ‘ਵਾਇਬ੍ਰੈਂਟ ਗੁਜਰਾਤ ਗਲੋਬਲ ਬਿਜ਼ਨੇਸ’ ਨਾਂਅ ਦੇ ਵਪਾਰਕ ਸਿਖ਼ਰ ਸੰਮੇਲਨ ’ਚ ਭਾਗ ਲੈਣ ਲਈ ਹਵਾਈ ਅੱਡੇ ਵੱਲ ਜਾ ਰਹੇ ਸਨ; ਤਦ ਉਨ੍ਹਾਂ ਦੇ ਕਾਫ਼ਲੇ ਦੀ ਇੱਕ ਗੱਡੀ ਹੇਠਾਂ ਅਵਾਰਾ ਕੁੱਤਾ ਆ ਗਿਆ ਸੀ।

 

 

ਇਸ ਵਾਰ ਅਜਿਹਾ ਕੁਝ ਨਾ ਵਾਪਰੇ, ਇਸ ਲਈ ਨਗਰ ਨਿਗਮ ਕੁੱਤਿਆਂ ਨੂੰ ਫੜਨ ਲਈ ਅੱਜ ਸੋਮਵਾਰ ਨੂੰ ਵਿਸ਼ੇਸ਼ ਮੀਟਿੰਗ ਕਰੇਗਾ। ਹਵਾਈ ਅੱਡੇ ਤੇ ਮੋਟੇਰਾ ਸਟੇਡੀਅਮ ਦੇ ਇਲਾਕੇ ਵਿੱਚ ਨੀਲ–ਗਊਆਂ ਦੀ ਬਹੁਤਾਤ ਹੈ। ਉਨ੍ਹਾਂ ਨੂੰ ਵੀ ਹਟਾਉਣ ਲਈ ਖ਼ਾਸ ਟੀਮਾਂ ਬਣਾ ਦਿੱਤੀਆਂ ਗਈਆਂ ਹਨ।

 

 

ਬਾਕੀ ਦੇਸ਼ ਵਾਂਗ ਗੁਜਰਾਤ ਦੇ ਲੋਕ ਵੀ ਪਾਨ ਮਸਾਲਾ, ਪਾਨ ਖਾ ਕੇ ਸੜਕਾਂ ਉੱਤੇ ਥੁੱਕ ਕੇ ਉਸ ਨੂੰ ਲਾਲ ਕਰ ਦਿੰਦੇ ਹਨ। ਟਰੰਪ ਦੇ ਦੌਰੇ ਕਾਰਨ ਅਹਿਮਦਾਬਾਦ ’ਚ ਇੰਝ ਕਰਨਾ ਔਖਾ ਹੋਵੇਗਾ।

 

 

ਹਵਾਈ ਅੰਡੇ ਤੋਂ ਸਟੇਡੀਅਮ ਤੱਕ ਦੀਆਂ ਸੜਕਾਂ ਤੇ ਕੰਧਾਂ ਸਾਫ਼ ਰਹਿਣ, ਇਸ ਲਈ ਅਹਿਮਦਾਬਾਦ ਨਗਰ ਨਿਗਮ ਨੇ ਸ਼ੁੱਕਰਵਾਰ ਨੂੰ ਹਵਾਈ ਅੱਡਾ ਸਰਕਲ ’ਤੇ ਮੌਜੂਦ ਪਾਨ ਦੀਆਂ ਤਿੰਨ ਦੁਕਾਨਾਂ ਨੂੰ ਸੀਲ ਕਰ ਦਿੱਤਾ ਸੀ। ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਉਨ੍ਹਾਂ ਸੀਲ ਖੋਲ੍ਹੀ, ਤਾਂ ਉਨ੍ਹਾਂ ਵਿਰੁੱਧ ਵਾਜਬ ਕਾਰਵਾਈ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Stray dogs removed from Ahmedabad roads before Trump s visit Pan shops sealed