ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲ ਰੋਕ ਕੇ ਲੀਡਰ ਬਣਨ ਦੀ ਸੋਚੀ ਤਾਂ ਖ਼ੈਰ ਨਹੀਂ, ਮਿਲੇਗੀ ਇਹ ਸਖ਼ਤ ਸਜ਼ਾ

ਰੇਲ ਰੋਕ ਕੇ ਲੀਡਰ ਬਣਨ ਦੀ ਸੋਚੀ ਤਾਂ ਖ਼ੈਰ ਨਹੀਂ, ਮਿਲੇਗੀ ਇਹ ਸਖ਼ਤ ਸਜ਼ਾ

ਹੁਣ ਰੇਲ ਗੱਡੀ ਰੋਕ ਕੇ ਜਾਂ ਰੇਲਵੇ ਦੀ ਸੰਪਤੀ ਨੂੰ ਨੁਕਸਾਨ ਪਹੁੰਚਾ ਕੇ ਲੀਡਰ ਬਣਨਾ ਬਹੁਤ ਔਖਾ ਹੋਣ ਵਾਲਾ ਹੈ। ਹਾਲੇ ਇਹ ਨਿਯਮ ਪੂਰਬੀ-ਮੱਧ ਰੇਲਵੇ `ਚ ਲਾਗੂ ਹੋਣ ਜਾ ਰਿਹਾ ਹੈ ਪਰ ਛੇਤੀ ਹੀ ਇਹੋ ਕਾਨੂੰਨ ਸਮੁੱਚੇ ਦੇਸ਼ `ਚ ਲਾਗੂ ਹੋ ਜਾਵੇਗਾ। ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਰੇਲ ਗੱਡੀ ਰੋਕਣ ਵਾਲਿਆਂ `ਤੇ ਰੇਲਵੇ ਐਕਟ 174 ਅਧੀਨ ਸਖ਼ਤ ਕਾਰਵਾਈ ਕੀਤੀ ਜਾਇਆ ਕਰੇਗੀ; ਜਿਸ ਅਧੀਨ ਉਹ ਸਾਰਾ ਜੀਵਨ ਕਦੇ ਵੀ ਚੋਣ ਨਹੀਂ ਲੜ ਸਕਣਗੇ।


ਇਹ ਜਾਣਕਾਰੀ ਆਰਪੀਐੱਫ਼ (ਰੇਲਵੇ ਪ੍ਰੋਟੈਕਸ਼ਨ ਫ਼ੋਰਸ) ਦੇ ਡੀਜੀ ਅਰੁਣ ਕੁਮਾਰ ਨੇ ਪਟਨਾ ਸਥਿਤ ਰੇਲਵੇ ਦੇ ਮਹੇਂਦਰੂ ਹਾਲ `ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਰੇਲਵੇ ਕਾਨੂੰਨ ਦੀ ਧਾਰਾ 174 ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ ਸੀ; ਇਸੇ ਲਈ ਦੇਸ਼ ਦੇ ਇਸ ਖਿ਼ੱਤੇ ਵਿੱਚ ਰੇਲ ਰੋਕਣ ਦੀਆਂ ਘਟਨਾਵਾਂ ਸਭ ਤੋਂ ਵੱਧ ਹੁੰਦੀਆਂ ਹਨ।


ਮੁੰਬਈ ਰੇਲਵੇ ਪਹਿਲਾਂ ਹੀ ਰੇਲ ਰੋਕਣ `ਤੇ ਮੁਕੰਮਲ ਪਾਬੰਦੀ ਲਾ ਚੁੱਕਾ ਹੈ। ਰੇਲ ਰੋਕਣ ਵਾਲਿਆਂ ਦੀ ਸ਼ਨਾਖ਼ਤ ਲਈ ਆਰਪੀਐੱਫ਼ ਨੂੰ ਉਨ੍ਹਾਂ ਦੀ ਵਿਡੀਓਗ੍ਰਾਫ਼ੀ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ।


ਚੋਣ ਕਮਿਸ਼ਨ ਨੇ ਧਾਰਾ 174 ਅਧੀਨ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਦੇ ਚੋਣ ਲੜਨ `ਤੇ ਮੁਕੰਮਲ ਰੋਕ ਲਾਈ ਹੈ। ਅਜਿਹੇ ਵਿਅਕਤੀ ਹੁਣ ਭਾਰਤ `ਚ ਕਦੇ ਵੀ ਚੋਣ ਨਹੀਂ ਲੜ ਸਕਣਗੇ। ਸਿਰਫ਼ ਵਿਡੀਓਗ੍ਰਾਫ਼ੀ ਤੋਂ ਪਛਾਣ ਹੋਣ `ਤੇ ਹੀ ਉਸ ਨੂੰ ਸਬੂਤ ਵਜੋਂ ਇਸਤੇਮਾਲ ਕੀਤਾ ਜਾ ਸਕੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:strict action for Rail Roko election contesting prohibited