ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਸਦ ’ਚ ਹੰਗਾਮਾਕਾਰੀ ਚਾਰ ਕਾਂਗਰਸੀ ਮੈਂਬਰਾਂ ਵਿਰੁੱਧ ਹੋ ਸਕਦੀ ਹੈ ਸਖ਼ਤ ਕਾਰਵਾਈ

ਸੰਸਦ ’ਚ ਹੰਗਾਮਾਕਾਰੀ ਚਾਰ ਕਾਂਗਰਸੀ ਮੈਂਬਰਾਂ ਵਿਰੁੱਧ ਹੋ ਸਕਦੀ ਹੈ ਸਖ਼ਤ ਕਾਰਵਾਈ

ਦਿੱਲੀ ਹਿੰਸਾ ਦੇ ਮੁੱਦੇ ’ਤੇ ਸੰਸਦ ਦੇ ਦੋਵੇਂ ਸਦਨਾਂ ’ਚ ਅੱਜ ਵੀ ਹੰਗਾਮਾ ਹੋਣ ਦੇ ਆਸਾਰ ਹਨ। ਕੱਲ੍ਹ ਸਾਰਾ ਦਿਨ ਸੰਸਦ ’ਚ ਇਸ ਮਾਮਲੇ ਨੂੰ ਲੈ ਕੇ ਹੰਗਾਮਾ ਹੁੰਦਾ ਰਿਹਾ ਸੀ। ਕਾਂਗਰਸ ਪਾਰਟੀ ਸਮੇਤ ਸਮੁੱਚੀ ਵਿਰੋਧੀ ਧਿਰ ਨੇ ਦਿੱਲੀ ’ਚ ਹਿੰਸਕ ਘਟਨਾਵਾਂ ਉੱਤੇ ਚਿੰਤਾ ਪ੍ਰਗਟਾਉਂਦਿਆਂ ਹੰਗਾਮਾ ਕੀਤਾ ਸੀ।

 

 

ਵਿਰੋਧੀ ਧਿਰ ਇਸ ਵੇਲੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਕੱਲ੍ਹ ਭਾਜਪਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਹੂਰੋ–ਮੁੱਕੀ ਵੀ ਹੋਏ ਸਨ। ਹੁਣ ਸਰਕਾਰ ਧੱਕਾ–ਮੁੱਕੀ ਕਰਨ ਵਾਲੇ ਸੰਸਦ ਮੈਂਬਰਾਂ ਵਿਰੁੱਧ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਹੀ ਹੈ।

 

 

ਸੂਤਰਾਂ ਮੁਤਾਬਕ ਸਰਕਾਰ ਸਦਨ ’ਚ ਹੰਗਾਮਾ ਕਰਨ ਵਾਲੇ ਚਾਰ ਕਾਂਗਰਸੀ ਸੰਸਦ ਮੈਂਬਰਾਂ – ਗੌਰਵ ਗੋਗੋਈ, ਰਵਨੀਤੀ ਸਿੰਘ, ਈਬੀ ਹਿਡੇਨ ਤੇ ਇੱਕ ਮਹਿਲਾ ਮੈਂਬਰ ਵਿਰੁੱਧ ਪ੍ਰਸਤਾਵ ਲਿਆ ਸਕਦੀ ਹੈ। ਲੋਕ ਸਭਾ ਦੇ ਨਿਯਮ 374–ਏ ਅਧੀਨ ਇਹ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ।

 

 

ਇਸ ਪ੍ਰਸਤਾਵ ਅਧੀਨ ਇਨ੍ਹਾਂ ਸੰਸਦ ਮੈਂਬਰਾਂ ਵਿਰੁੱਧ ਸਖ਼ਤ ਕਾਰਵਾਈ  ਦੀ ਮੰਗ ਹੋਵੇਗੀ ਤੇ ਸਮੁੱਚੇ ਸੈਸ਼ਨ ਲਈ ਇਨ੍ਹਾਂ ਨੂੰ ਮੁਅੱਤਲ ਵੀ ਕੀਤਾ ਜਾ ਸਕਦਾ ਹੈ।

 

 

ਕੱਲ੍ਹ ਸੋਮਵਾਰ ਨੂੰ ਵਿਰੋਧੀ ਧਿਰ ਵੱਲੋਂ ਦਿੱਲੀ ਹਿੰਸਾ ਦਾ ਮੁੱਦਾ ਉਠਾਇਆ ਗਿਆ, ਤਦ ਸੰਸਦ ਮੈਂਬਰਾਂ ਨੇ ‘ਅਮਿਤ ਸ਼ਾਹ ਅਸਤੀਫ਼ਾ ਦੇਵੋ’ ਦੇ ਨਾਅਰੇ ਲਾਏ। ਇਸੇ ਦੌਰਾਨ ਕਾਂਗਰਸੀ ਸੰਸਦ ਮੈਂਬਰ ਸਦਨ ਦੇ ਐਨ ਵਿਚਕਾਰ ਆ ਗਏ ਤੇ ਨਾਅਰੇਬਾਜ਼ੀ ਕਰਨ ਲੱਗੇ। ਉਸ ਤੋਂ ਬਾਅਦ ਉਨ੍ਹਾਂ ਭਾਜਪਾ ਦੇ ਸੰਸਦ ਮੈਂਬਰਾਂ ਨਾਲ ਧੱਕਾ–ਮੁੱਕੀ ਵੀ ਕੀਤੀ।

 

 

ਕੁਝ ਸੰਸਦ ਮੈਂਬਰਾਂ ਨੇ ਟ੍ਰੈਜ਼ਰੀ ਬੈਂਚ ਵੱਲ ਆਉਣ ਵਾਲੇ ਸੰਸਦ ਮੈਂਬਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

 

 

ਹੰਗਾਮਾ ਵਧਦਾ ਵੇਖ ਕੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਾਰਵਾਈ ਮੁਲਤਵੀ ਕਰ ਦਿੱਤੀ ਪਰ ਸੰਸਦ ਮੈਂਬਰਾਂ ਵਿਚਾਲੇ ਤਕਰਾਰ ਜਾਰੀ ਰਹੀ। ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ, ਸਮ੍ਰਿਤੀ ਈਰਾਨੀ ਸਮੇਤ ਹੋਰ ਆਗੂਆਂ ਨੇ ਮਾਹੌਲ ਸ਼ਾਂਤ ਕਰਵਾਇਆ। ਉਸ ਵੇਲੇ ਕਾਂਗਰਸ ਦੇ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਵੀ ਸਦਨ ’ਚ ਮੌਜੂਦ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Strict Action likely against four agitated Congress MPs due to ruckus in Parliament