ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NEET-2019 ਲਈ ਸਖ਼ਤ ਡ੍ਰੈੱਸ ਕੋਡ

NEET-2019 ਲਈ ਸਖ਼ਤ ਡ੍ਰੈੱਸ ਕੋਡ

ਭਾਰਤ ਦੇ ਮੈਡੀਕਲ ਕਾਲਜਾਂ ਵਿੱਚ ਐੱਮਬੀਬੀਐੱਸ ਤੇ ਬੀਡੀਐੱਸ ਵਿੱਚ ਦਾਖ਼ਲੇ ਲਈ 5 ਮਈ ਨੂੰ ਨੀਟ (NEET – National Eligibility-cum-Entrance Test – ਨੈਸ਼ਨਲ ਇਲਿਜੀਬਿਲਿਟੀ–ਕਮ–ਐਂਟਰੈਂਸ ਟੈਸਟ) ਪ੍ਰੀਖਿਆ ਹੋਵੇਗੀ। ਪ੍ਰੀਖਿਆ ਦੁਪਹਿਰੇ 2 ਵਜੇ ਤੋਂ ਸ਼ਾਮੀਂ 5 ਵਜੇ ਤੱਕ ਪੈੱਨ–ਪੇਪਰ ਮੋਡ (ਆਫ਼ਲਾਈਨ ਮੋਡ) ਵਿੱਚ ਹੋਵੇਗੀ।

 

 

ਉਮੀਦਵਾਰ ਆਪਣਾ ਐਡਮਿਟ ਕਾਰਡ ਅਧਿਕਾਰਤ ਵੈੱਬਸਾਈਟ ntaneet.nic.in ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਵਾਰ ਟੈਸਟ ਲਈ ਸਖ਼ਤ ਡ੍ਰੈੱਸ ਕੋਡ ਜਾਰੀ ਕੀਤਾ ਗਿਆ ਹੈ। ਪ੍ਰੀਖਿਆ ਹਾਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਉਮੀਦਵਾਰ ਦੀ ਮੈਟਲ ਡਿਟੈਕਟਰ ਨਾਲ ਤਲਾਸ਼ੀ ਹੋਵੇਗੀ।

 

 

ਅੱਧੀ ਬਾਂਹ ਵਾਲੇ ਹਲਕੇ ਕੱਪੜੇ ਪਹਿਨਣੇ ਹੋਣਗੇ। ਘੱਟ ਅੱਡੀ ਵਾਲਾ ਸੈਂਡਲ ਜਾਂ ਚੱਪਲ ਪਾਉਣੀ ਹੋਵੇਗੀ। ਜੁੱਤੀਆਂ ਨਹੀਂ ਪਹਿਨ ਸਕਦੇ। ਨੀਟ ਦੇਣ ਜਾ ਰਹੇ ਵਿਦਿਆਰਥੀਆਂ ਤੇ ਵਿਦਿਅਰਾਥਣਾਂ ਦੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣ ਉੱਤੇ ਵੀ ਰੋਕ ਹੈ।

 

 

ਮੁਸਲਿਮ ਬੁਰਕਾਧਾਰੀ ਔਰਤਾਂ ਤੇ ਦਸਤਾਰਧਾਰੀ ਸਿੱਖ ਉਮੀਦਵਾਰਾਂ ਨੂੰ ਪ੍ਰੀਖਿਆ ਹਾਲ ਵਿੱਚ ਜਾਣ ਤੋਂ ਨਹੀਂ ਰੋਕਿਆ ਜਾਵੇਗਾ। ਸਾਰੇ ਉਮੀਦਵਾਰ ਪ੍ਰੀਖਿਆ ਦੇ ਸਮੇਂ ਤੋਂ ਡੇਢ ਘੰਟਾ ਪਹਿਲਾਂ ਭਾਵ ਦੁਪਹਿਰ 12:30 ਵਜੇ ਕੇਂਦਰ ਉੱਤੇ ਪੁੱਜਣਗੇ।

 

NEET-2019 ਲਈ ਉਮੀਦਵਾਰਾਂ ’ਤੇ ਹੋਣਗੀਆਂ ਕਈ ਪਾਬੰਦੀਆਂ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Strict Dress Code for NEET 2009