ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਕਟਰਾਂ ਨੇ ਠੁਕਰਾਈ ਮਮਤਾ ਦੀ ਪੇਸਕਸ਼

ਡਾਕਟਰਾਂ ਨੇ ਠੁਕਰਾਈ ਮਮਤਾ ਦੀ ਪੇਸਕਸ਼

ਪੱਛਮੀ ਬੰਗਾਲ ਦੇ ਇਕ ਹਸਪਤਾਲ ਵਿਚ ਡਾਕਟਰਾਂ ਦੀ ਕੀਤੀ ਮਾਰਕੁੱਟ ਦੀ ਘਟਨਾ ਖਿਲਾਫ ਹੜਤਾਲ ਉਤੇ ਚਲ ਰਹੇ ਜੂਨੀਅਰ ਡਾਕਟਰਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਦਿੱਤੀ ਗਈ ਪੇਸ਼ਕਸ ਨੂੰ ਠੁਕਰਾ ਦਿੱਤਾ ਹੈ। ਮਮਤਾ ਬੈਨਰਜੀ ਨੇ ਮੀਟਿੰਗ ਲਈ ਪੇਸ਼ਕਸ਼ ਕੀਤੀ ਸੀ।

 

ਪੱਛਮੀ ਬੰਗਾਲ ਦੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਪੂਰੇ ਦੇਸ਼ ਵਿਚ ਫੈਲ੍ਹ ਗਿਆ ਹੈ। ਪੱਛਮੀ ਬੰਗਾਲ ਵਿਚ ਡਾਕਟਰਾਂ ਦੀ ਹੜਤਾਲ ਅੱਜ ਵੀ ਜਾਰੀ ਹੈ। ਡਾਕਟਰਾਂ ਨਾਲ ਮਾਰਕੁੱਟ ਦੇ ਬਾਅਦ ਸ਼ੁਰੂ ਹੋਈ ਹੜਤਾਲ ਦਾ ਅਸਰ ਬੰਗਾਲ ਤੋਂ ਲੈ ਕੇ ਦਿੱਲੀ ਤੱਕ ਦੇਖਣ ਨੂੰ ਮਿਲ ਰਿਹਾ ਹੈ।

 

ਦੇਸ਼ ਦੇ 19 ਤੋਂ ਜ਼ਿਆਦਾ ਸੂਬਿਆਂ ਦੇ ਡਾਕਟਰਾਂ ਨੇ ਹੜਤਾਲ ਦਾ ਖੁੱਲ੍ਹਕੇ ਸਮਰਥਨ ਕੀਤਾ ਹੈ। ਉਥੇ, ਦਿੱਲੀ ਵਿਚ ਅੱਜ ਵੀ AIIMS ਸਮੇਤ 18 ਤੋਂ ਜ਼ਿਆਦਾ ਵੱਡੇ ਹਸਪਤਾਲਾਂ ਦੇ ਲਗਭਗ 10 ਹਜ਼ਾਰ ਡਾਕਟਰਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਉਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸੋਮਵਾਰ ਨੂੰ ਡਾਕਟਰਾਂ ਤੋਂ ਰਾਸ਼ਟਰਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ।

 

ਦੂਜੇ ਪਾਸੇ ਏਮਜ਼ ਦੇ ਰੈਜੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ ਨੇ ਮਮਤਾ ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਪੂਰੀਆਂ ਨਾ ਹੋਣ ਉਤੇ ਏਮਜ਼ ਵਿਚ ਕਰੇਗੀ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ।

 

300 ਡਾਕਟਰਾਂ ਨੇ ਸੇਵਾ ਤੋਂ ਦਿੱਤਾ ਅਸਤੀਫਾ

 

ਪੱਛਮੀ ਬੰਗਾਲ ਵਿਚ ਐਨਆਰਐਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਹਿੰਸਾ ਖਿਲਾਫ ਜਾਰੀ ਡਾਕਟਰਾਂ ਦੇ ਅੰਦੋਲਨ ਵਿਚ ਸੂਬੇ ਦੇ ਵੱਖ–ਵੱਖ ਸਰਕਾਰੀ ਹਸਪਤਾਲਾਂ ਦੇ ਕਰੀਬ 300 ਡਾਕਟਰਾਂ ਨੇ ਸੇਵਾ ਤੋਂ ਅਸਤੀਫਾ ਦੇ ਦਿੱਤਾ ਹੈ। ਕੋਲਕਾਤਾ ਦੇ ਐਸਐਸਕੇਐਮ ਹਸਪਤਾਲ ਦੇ 175 ਡਾਕਟਰਾਂ ਨੇ ਸਮੂਹਿਕ ਤੌਰ ਉਤੇ ਅਸਤੀਫਾ ਦਿੱਤਾ ਹੈ।