ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੜਤਾਲੀ ਡਾਕਟਰ ਮੀਡੀਆ ਦੀ ਮੌਜੂਦਗੀ ’ਚ ਮਮਤਾ ਬੈਨਰਜੀ ਨਾਲ ਮਿਲਣ ਨੂੰ ਰਾਜ਼ੀ

ਪੱਛਮੀ ਬੰਗਾਲ ਦੇ ਹੜਤਾਲੀ ਡਾਕਟਰਾਂ ਨੇ ਐਤਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲਬਾਤ ਜ਼ਰੀਏ ਚੱਲ ਰਹੇ ਤਣਾਅ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਪਰ ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦੀ ਖਰਾਬੀ ਤੋਂ ਬਚਣ ਲਈ ਗੱਲਬਾਤ ਦੀ ਮੀਡੀਆ ਕਵਰੇਜ ਹੋਣਾ ਜ਼ਰੂਰੀ ਹੈ।

 

ਹੜਤਾਲ ਦੇ 6ਵੇਂ ਦਿਨ ਜਨਰਲ ਬਾਡੀ ਦੀ ਬੈਠਕ ਮਗਰੋਂ ਐਨਆਰਐਸ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿਰੋਧ ਕਰ ਰਹੇ ਡਾਕਟਰਾਂ ਦੇ ਇਕ ਬੁਲਾਰੇ ਨੇ ਕਿਹਾ ਕਿ ਸਾਡੀ ਮੁੱਖ ਮੰਤਰੀ ਦਾ ਆਖਰੀ ਪ੍ਰੈਸ ਬਿਆਨ ਖ਼ਰਾਬੀਆਂ ਨਾਲ ਭਰਿਆ ਹੋਇਆ ਹੈ, ਜਿਸ ਕਾਰਨ ਸਾਡੇ ਵਿਰੋਧ ਪ੍ਰਦਰਸ਼ਨ ਤੇ ਸਰਕਾਰ ਦੇ ਇਸ ਮੁੱਦੇ ਤੇ ਪ੍ਰਤੀਕਿਰਿਆ ਪਿਛੇ ਗਲਤ ਟੀਚਾ ਦਸਿਆ ਗਿਆ। ਇਸ ਲਈ ਸਪਸ਼ਟੀਕਰਨ ਦੀ ਲੋੜ ਹੈ।

 

ਇਸ ਹੜਤਾਲ ਚ ਹਿੱਸਾ ਲੈ ਰਹੇ ਹੋਰਨਾਂ ਹਸਪਤਾਲਾਂ ਦੇ ਡਾਕਟਰਾਂ ਦੇ ਬੁਲਾਰਿਆਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਨਾਲ ਗੱਲਬਾਤ ਰਾਹੀਂ ਇਸ ਤਣਾਅ ਨੂੰ ਤੁਰੰਤ ਖ਼ਤਮ ਕਰਨਾ ਚਾਹੁੰਦੇ ਹਾਂ, ਜਿਹੜਾ ਕਿ ਪਾਰਦਰਸ਼ੀ ਬਣਾਏ ਰੱਖਣ ਲਈ ਬੰਦ ਦਰਵਾਜਿਆਂ ਪਿੱਛੇ ਨਹੀਂ ਹੋਣਾ ਚਾਹੀਦਾ। ਮੁੱਖ ਮੰਤਰੀ ਸਥਾਨ ਚੁਣ ਸਕਦੀ ਹਨ ਪਰ ਉਸ ਥਾਂ ਤੇ ਸਾਡੇ ਮੈਡੀਕਲ ਕਾਲਜਾਂ ਦੇ ਪ੍ਰਤੀਨਿਧੀ ਤੇ ਕੌਮੀ ਮੀਡੀਆ ਨੂੰ ਇਕੱਠਾ ਕਰਨ ਦੀ ਸਮਰਾਥਾ ਹੋਣੀ ਚਾਹੀਦੀ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Striking doctor ready to talk to Mamata condition meet in front of media