ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਜ਼ ਰਫਤਾਰ ਟਰੱਕ ਦੀ ਰਾਜਧਾਨੀ ਐਕਸਪ੍ਰੈੱਸ ਨਾਲ ਜ਼ੋਰਦਾਰ ਟੱਕਰ

ਮੱਧ ਪ੍ਰਦੇਸ਼ 'ਚ ਗੋਧਰਾ ਅਤੇ ਰਤਲਾਮ 'ਚ ਵੀਰਵਾਰ ਨੂੰ ਸਵੇਰੇ ਇਕ ਤੇਜ਼ ਰਫਤਾਰ ਟਰੱਕ ਦੀ ਤ੍ਰਿਵੇਂਦਰਮ ਰਾਜਧਾਨੀ ਐਕਸਪ੍ਰੈਸ ਨਾਲ ਜ਼ੋਰਦਾਰ ਟੱਕਰ ਹੋ ਗਈ ਜਿਸ ਤੋਂ ਬਾਅਦ ਰੇਲ ਦੇ ਦੋ ਡੱਬੇ ਪਟੜੀ ਤੋਂ ਹੇਠਾਂ ਉੱਤਰ ਗਏ। ਦੂਜੇ ਪਾਸੇ ਟੱਕਰ ਮਗਰੋਂ ਟਰੱਕ ਦੇ ਪਰਖੱਚੇ ਉੱਡ ਗਏ।

 

ਮੌਕੇ 'ਤੇ ਪਹੁੰਚੀ ਪੁਲਿਸ ਨੇ ਦੱਸਿਆ ਹੈ ਕਿ ਹਾਦਸੇ 'ਚ ਟਰੱਕ ਡਰਾਈਵਰ ਦੀ ਮੌਤ ਹੋ ਗਈ ਜਦਕਿ ਰੇਲ ਗੱਡੀ 'ਚ ਸਵਾਰ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗ ਗਈਆਂ। ਇਹ ਹਾਦਸਾ ਸਵੇਰੇ 6.45 ਵਜੇ ਵਾਪਰਿਆ ਸੀ।


 

 

ਪੁਲਿਸ ਮੁਤਾਬਕ ਹਾਦਸੇ ਦੀ ਟੱਕਰ ਦਾ ਕਾਰਨ ਟਰੱਕ ਦੀ ਤੇਜ਼ ਰਫਤਾਰ ਹੋਣਾ ਦੱਸੀ ਗਈ ਹੈ। ਹਾਦਸੇ ਦੌਰਾਨ ਟਰੱਕ ਦੀ ਰਫਤਾਰ ਇਨੀ ਦੱਸੀ ਜਾਂਦੀ ਹੈ ਕਿ ਬੇਲਗਾਮ ਟਰੱਕ ਥਾਂਦਲਾ ਸਟੇਸ਼ਨ ਦੇ ਨੇੜੇ ਰੇਲਵੇ ਕ੍ਰਾਂਸਿੰਗ ਫਾਟਕ ਨੰਬਰ 61 ਦੇ ਬੂਮ ਨੂੰ ਤੋੜ ਕੇ ਗੱਡੀ ਨੰਬਰ 12431 (ਤ੍ਰਿਵੇਂਦਰਮ-ਨਿਜ਼ਾਮੁਦੀਨ) ਰਾਜਧਾਨੀ ਐਕਸਪ੍ਰੈਸ ਨਾਲ ਜਾ ਟਕਰਾਇਆ ਅਤੇ ਇਹ ਹਾਦਸਾ ਹੋ ਗਿਆ। ਇਸ ਹਾਦਸੇ 'ਚ ਜਿੱਥੇ ਐਕਸਪ੍ਰੈਸ ਦੇ ਦੋ ਡੱਬੇ (ਬੀ7 ਅਤੇ ਬੀ8) ਪਟਰੀ ਤੋਂ ਉਤਰ ਗਏ ਅਤੇ ਦੂਜੇ ਪਾਸੇ ਟਰੱਕ ਹਵਾ 'ਚ ਉੱਡ ਕੇ ਦੂਰ ਜਾ ਡਿੱਗਿਆ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Strong collision with the fastest-speed truck rajdhani express