ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਰ੍ਹਦੇ ਮੀਂਹ ’ਚ ਵੀ ਸੰਘਰਸ਼ ’ਤੇ ਡੱਟੀਆਂ ਨਰਸਾਂ ਦੀ ਸਿਹਤ ਵਿਗੜੀ

ਸਿਹਤ ਵਿਗੜਨ ਉਤੇ ਪ੍ਰਦਰਸ਼ਨਕਾਰੀ ਛੱਤ ਤੋਂ ਉਤਾਰਦੇ ਹੋਏ।

1 / 2ਸਿਹਤ ਵਿਗੜਨ ਉਤੇ ਪ੍ਰਦਰਸ਼ਨਕਾਰੀ ਛੱਤ ਤੋਂ ਉਤਾਰਦੇ ਹੋਏ। ਫੋਟੋ : ਭਾਰਤ ਭੂਸ਼ਣ

ਹਸਪਾਤਲ 'ਚ ਦਾਖਲ ਕਰਵਾਈ ਗਈ ਪ੍ਰਦਰਸ਼ਨਕਾਰੀ ਨਰਸ।

2 / 2ਹਸਪਾਤਲ 'ਚ ਦਾਖਲ ਕਰਵਾਈ ਗਈ ਪ੍ਰਦਰਸ਼ਨਕਾਰੀ ਨਰਸ। ਫੋਟੋ : ਭਾਰਤ ਭੂਸ਼ਣ

PreviousNext

ਬੀਤੇ ਦਿਨਾਂ ਤੋਂ ਆਪਣੀਆਂ ਨੌਕਰੀਆਂ ਪੱਕੀਆਂ ਕਰਵਾਉਣ ਦੀ ਮੰਗ ਨੂੰ ਲੈ ਕੇ ਸਰਕਾਰੀ ਰਾਜਿੰਦਰ ਹਸਪਤਾਲ ਸਥਿਤ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਦੀ ਇਮਾਰਤ ਉਤੇ ਚੜ੍ਹੀਆਂ ਨਰਸਾਂ ਦਾ ਅੱਜ ਵਰ੍ਹਦੇ ਮੀਂਹ ਦੇ ਬਾਵਜੂਦ ਹੱਡਚੀਰਵੀਂ ਠੰਢ ਵਿਚ ਸੰਘਰਸ਼ ਉਤੇ ਡੱਟੀਆਂ ਰਹੀਆਂ। 

 

ਇਸ ਦੌਰਾਨ ਇਕ ਧਰਨਾਕਾਰੀ ਗੁਰਮੀਤ ਕੌਰ ਦੀ ਸਹਿਤ ਖਰਾਬ ਹੋ ਗਈ, ਜਿਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ।

 

ਯੂਨੀਅਨ ਆਗੂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ, ਪਰ ਪੰਜਾਬ ਦੀ ਸਰਕਾਰ ਗੱਲ ਕਰਨ ਨੂੰ ਤਿਆਰ ਨਹੀਂ ਹੈ। ਆਗੂ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਦੇ ਅਧਿਕਾਰੀ ਗੱਲ ਕਰਨ ਦੀ ਬਜਾਏ ਆਪਣੇ ਗਰਮ ਕਮਰਿਆਂ ਦਾ ਆਨੰਦ ਲੈ ਰਹੇ ਹਨ। 

 

ਜ਼ਿਕਰਯੋਗ ਹੈ ਕਿ ਸਰਕਾਰੀ ਰਾਜਿੰਦਰਾ ਹਸਪਤਾਲ, ਮੈਡੀਕਲ ਕਾਲਜ ਅਤੇ ਟੀਬੀ ਹਸਪਤਾਲ ਪਟਿਆਲਾ ਸਮੇਤ ਗੁਰੂ ਨਾਨਕ ਹਸਪਤਾਲ ਤੇ ਮੈਡੀਕਲ ਕਾਲਜ ਅੰਮ੍ਰਿਤਸਰ ਠੇਕੇ ਉਤੇ ਕੰਮ ਕਰਦੀਆਂ ਨਰਸਾਂ, ਐਨਸਿਲਰੀ ਅਤੇ ਚੌਥਾ ਦਰਜਾ ਸਟਾਫ ਵੱਲੋਂ ਸੇਵਾਵਾਂ ਪੱਕੀਆਂ ਕਰਵਾਉਣ ਲਈ ਹੜਤਾਲ ਕੀਤੀ ਜਾ ਰਹੀ।

 

ਇਸ ਸੰਘਰਸ਼ ਦੇ ਚੱਲਦਿਆਂ ਬੀਤੇ ਦਿਨ ਨਰਸਿਜ਼ ਅਤੇ ਐਨਸਿਲਰੀ ਸਟਾਫ ਐਸੋਸੀਏਸ਼ਨ ਦੀ ਚੇਅਰਪ੍ਰਸਨ ਸੰਦੀਪ ਕੌਰ ਬਰਨਾਲ਼ਾ ਸਣੇ ਰੁਪਿੰਦਰ ਕੌਰ ਬੁਢਲਾਡਾ, ਮਨਪ੍ਰੀਤ ਕੌਰ ਸਿੱਧੂ, ਬਲਜੀਤ ਕੌਰ ਖ਼ਾਲਸਾ, ਗੁਰਮੀਤ ਕੌਰ ਰਾਏਕੋਟ ਤੇ ਗੁਰਪ੍ਰੀਤ ਕੌਰ ਜਸਧੌਰ ਸਰਕਾਰੀ ਰਾਜਿੰਦਰਾ ਹਸਪਤਾਲ ਸਥਿਤ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਦੀ ਇਮਾਰਤ ਦੇ ਸਿਖ਼ਰ ਤੇ ਜਾ ਬੈਠੀਆਂ ਸਨ ਅਤੇ ਬਾਕੀ ਸਾਥੀਆਂ ਵੱਲੋਂ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Struggling nurses health worsen in rainy season