ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਲਾਸ 'ਚ 10 ਮਿੰਟ ਦੇਰੀ ਨਾਲ ਪਹੁੰਚਣ ਦੀ ਅਧਿਆਪਕ ਨੇ ਦਿੱਤੀ ਇਹ ਸਜ਼ਾ, ਕੰਬ ਜਾਓਗੇ ਤੁਸੀਂ 

ਇਕ ਅਧਿਆਪਕ ਨੇ ਉਸ ਸਮੇਂ ਇੱਕ ਵਿਦਿਆਰਥੀ ਨੂੰ ਕੁੱਟਿਆ ਜਦੋਂ ਉਹ 10 ਮਿੰਟ ਦੇਰੀ ਨਾਲ ਦਿੱਲੀ ਦੇ ਰਾਜੌਰੀ ਗਾਰਡਨ ਵਿੱਚ ਇੱਕ ਸਰਕਾਰੀ ਸਕੂਲ ਵਿੱਚ ਪਹੁੰਚਿਆ। ਅਧਿਆਪਕ ਦੀ ਕੁੱਟਮਾਰ ਨੇ ਬੱਚੇ ਦੇ ਕੰਨ ਦਾ ਪਰਦਾ ਪਾੜ ਦਿੱਤਾ।  ਵਿਦਿਆਰਥੀ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਰਾਜੌਰੀ ਗਾਰਡਨ ਥਾਣਾ ਪੁਲਿਸ ਨੇ ਅਧਿਆਪਕ ਵਿਰੁਧ ਹਮਲਾ ਕਰਨ ਅਤੇ ਜੁਬੇਨਾਇਲ ਜਸਟਿਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਬੱਚਾ ਰਘੁਵੀਰ ਨਗਰ ਵਿੱਚ ਰਹਿੰਦਾ ਹੈ। ਉਹ ਇਕ ਸਰਕਾਰੀ ਸਕੂਲ ਵਿੱਚ ਦਸਵੀਂ ਜਮਾਤ ਦਾ ਵਿਦਿਆਰਥੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਲੜਕੇ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ 22 ਜਨਵਰੀ ਨੂੰ ਦਸ ਮਿੰਟ ਦੇਰ ਨਾਲ ਸਕੂਲ ਪਹੁੰਚਿਆ ਸੀ। ਸਕੂਲ ਦੇਰ ਨਾਲ ਆਉਣ ਕਾਰਨ ਅਧਿਆਪਕ ਨੇ ਉਸ ਨੂੰ ਕਲਾਸਰੂਮ ਵਿੱਚ ਮੁਰਗਾ ਬਣਨ ਲਈ ਕਿਹਾ। ਇਸ ਤੋਂ ਬਾਅਦ ਅਧਿਆਪਕ ਨੇ ਵਿਦਿਆਰਥੀ ਨੂੰ ਕੁੱਟਿਆ।

 

ਅਧਿਆਪਕ ਦੇ ਥੱਪੜ ਮਾਰਨ ਨਾਲ ਵਿਦਿਆਰਥੀ ਦੇ ਕੰਨ ਵਿੱਚ ਦਰਦ ਹੋਣ ਲੱਗਾ।  ਕੁਝ ਸਮੇਂ ਬਾਅਦ ਉਹ ਸਕੂਲ ਤੋਂ ਭੱਜ ਕੇ ਘਰ ਵਾਪਸ ਆਇਆ। ਉਸ ਤੋਂ ਬਾਅਦ ਅਧਿਆਪਕ ਇਕ ਹੋਰ ਅਧਿਆਪਕ ਨੂੰ ਲੈ ਕੇ ਪੀੜਤ ਦੇ ਘਰ ਪਹੁੰਚਿਆ ਅਤੇ ਵਿਦਿਆਰਥੀ ਨੂੰ ਆਪਣੇ ਨਾਲ ਸਕੂਲ ਲੈ ਗਿਆ।
 

ਰਸਤੇ ਵਿੱਚ ਅਧਿਆਪਕਾਂ ਨੇ ਵਿਦਿਆਰਥੀ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਸ਼ਿਕਾਇਤ ਕਰਨ ਤੋਂ ਬਾਅਦ ਕਲਾਸ ਵਿੱਚ ਫ਼ੇਲ੍ਹ ਹੋ ਜਾਵੇਗਾ। ਸਕੂਲ ਤੋਂ ਆਉਣ ਤੋਂ ਬਾਅਦ ਉਸ ਨੂੰ ਵਧੇਰੇ ਤਕਲੀਫ਼ ਹੋਣ 'ਤੇ ਪਰਿਵਾਰ ਉਸ ਨੂੰ ਨੇੜਲੇ ਹਸਪਤਾਲ ਲੈ ਗਿਆ। ਉਥੇ ਹੀ, ਜਾਂਚ ਦੌਰਾਨ ਪਤਾ ਲੱਗਿਆ ਕਿ ਵਿਦਿਆਰਥੀ ਦੇ ਕੰਨ ਦਾ ਪਰਦਾ ਫਟ ਗਿਆ ਹੈ  ਅਤੇ ਸੁਣਨਾ ਬੰਦ ਹੋ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਨੋਟਿਸ ਭੇਜ ਕੇ ਅਧਿਆਪਕ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Student came 10 minutes late in class teacher gave such a punishment tremble if you will know