ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

12ਵੀਂ ਵਿੱਚ ਤੀਜੀ ਵਾਰ ਫ਼ੇਲ੍ਹ ਹੋਣ ਉੱਤੇ ਵਿਦਿਆਰਥਣ ਨੇ ਚੁੱਕਿਆ ਇਹ ਕਦਮ

ਉੱਤਰ-ਪੂਰਬੀ ਦਿੱਲੀ ਦੇ ਮੰਡੋਲੀ ਵਿੱਚ ਰਹਿਣ ਵਾਲੀ ਇੱਕ ਵਿਦਿਆਰਥਣ ਸ਼ਿਵਾਨੀ (18) ਨੇ 12ਵੀਂ ਵਿੱਚ ਲਗਾਤਾਰ ਤੀਜੀ ਵਾਰ ਫ਼ੇਲ੍ਹ ਹੋਣ ਉੱਤੇ ਹੋਣ ਸ਼ੁੱਕਰਵਾਰ ਨੂੰ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ।

 

ਪੁਲਿਸ ਅਧਿਕਾਰੀਆਂ ਅਨੁਸਾਰ ਬੀਤੀ 2 ਮਈ ਨੂੰ ਨਤੀਜੇ ਐਲਾਣਨ ਤੋਂ ਬਾਅਦ ਸ਼ੁੱਕਰਵਾਰ ਨੂੰ ਵਿਦਿਆਰਥਣ ਮਾਂ ਨਾਲ ਪ੍ਰੀਤ ਵਿਹਾਰ ਸਥਿਤ ਸੀਬੀਐਸਈ ਦੇ ਮੁੱਖ ਦਫ਼ਤਰ ਵੀ ਗਈ ਸੀ। ਉਥੇ ਵੀ ਫ਼ੇਲ੍ਹ ਹੋਣ ਬਾਰੇ ਪਤਾ ਲੱਗਣ ਉੱਤੇ ਘਰ ਪੁੱਜ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

 

ਪੁਲਿਸ ਮੁਤਾਬਕ ਸ਼ਿਵਾਨੀ ਪਰਿਵਾਰ ਨਾਲ ਮੰਡੋਲੀ ਵਿੱਚ ਰਹਿੰਦੀ ਸੀ। ਉਹ ਮੰਡੋਲੀ ਰੋਡ ਸਥਿਤ ਸਰਕਾਰੀ ਕੰਨਿਆ ਵਿਦਿਆਲਯ ਵਿੱਚ 12ਵੀਂ ਕਲਾਸ ਦੀ ਵਿਦਿਆਰਥਣ ਸੀ। ਉਸ ਦੇ ਪਰਿਵਾਰ ਵਿੱਚ ਪਿਤਾ ਸ਼ਿਵ ਕੁਮਾਰ, ਮਾਂ, ਦੋ ਛੋਟੇ ਭਰਾ ਅਤੇ ਭੈਣ ਹੈ। ਸ਼ਿਵ ਕੁਮਾਰ ਪਾਕਰਿੰਗ ਵਿੱਚ ਪਰਚੀ ਕੱਟਣ ਦਾ ਕੰਮ ਕਰਦਾ ਹੈ।

ਸ਼ਿਵ ਕੁਮਾਰ ਨੇ ਦੱਸਿਆ ਕਿ 2 ਮਈ ਨੂੰ ਸੀਬੀਐਸਈ ਨੇ 12ਵੀਂ ਦਾ ਨਤੀਜਾ ਐਲਾਨਿਆ ਸੀ। ਸ਼ਿਵਾਨੀ ਨੇ ਇੰਟਰਨੈੱਟ ਉੱਤੇ ਆਪਣਾ ਨਤੀਜਾ ਵੇਖਿਆ। ਪਰ ਉਸ ਨੇ ਦੱਸਿਆ ਕਿ ਉਸ ਦਾ ਨਤੀਜਾ ਦਿਖ ਨਹੀਂ ਰਿਹਾ ਹੈ।

 

 ਮਾਂ ਨੂੰ ਬਾਹਰ ਹੀ ਰੋਕ ਦਿੱਤਾ

ਸ਼ੁੱਕਰਵਾਰ ਨੂੰ ਉਹ ਮਾਂ ਨਾਲ ਨਤੀਜਾ ਵੇਖਣ ਪ੍ਰੀਤ ਵਿਹਾਰ ਸਥਿਤ ਸੀਬੀਐਸਈ ਦਫ਼ਤਰ ਗਈ। ਉਥੇ, ਸੁਰੱਖਿਆ ਕਰਮੀਆਂ ਨੇ ਸਿਰਫ਼ ਸ਼ਿਵਾਨੀ ਨੂੰ ਹੀ ਅੰਦਰ ਜਾਣ ਦਿੱਤਾ ਜਦਕਿ ਉਸ ਦੀ ਮਾਂ ਨੂੰ ਬਾਹਰ ਹੀ ਰੋਕ ਦਿੱਤਾ ਗਿਆ। ਥੋੜੀ ਦੇਰ ਬਾਅਦ ਸ਼ਿਵਾਨੀ ਰੋਦੀ ਹੋਈ ਨਿਕਲੀ ਅਤੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਫ਼ੇਲ੍ਹ ਹੋ ਗਈ ਹੈ। ਘਰ ਪਹੁੰਚਣ ਉੱਤੇ ਰੋਟੀ ਖਾਣ ਤੋਂ ਬਾਅਦ ਉਹ ਉਪਰ ਆਪਣੇ ਕਮਰੇ ਵਿੱਚ ਚਲੀ ਗਈ।

 

ਦੇਰ ਰਾਤ ਆਵਾਜ਼ ਲਗਾਉਣ ਤੋਂ ਬਾਅਦ ਜਦ ਕੋਈ ਜਵਾਬ ਨਹੀਂ ਆਇਆ ਤਾਂ ਭਰਾ ਨੇ ਖਿੜਕੀ ਤੋਂ ਵੇਖਿਆ ਕਿ ਸ਼ਿਵਾਨੀ ਪੱਖੇ ਨਾਲ ਫਾਂਸੀ ਦਾ ਫੰਦਾ ਲਗਾ ਕੇ ਲਟਕ ਰਹੀ ਸੀ।

ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸ਼ਿਵਾਨੀ  ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:student failed third time in 12th class committed suicide