ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੇਪਰ ਦੀ ਟੈਂਸ਼ਨ ’ਚ ਵਿਦਿਆਰਥਣ ਨੇ ਲਿਆ ਫਾਹਾ, ਦੋਸਤ ਨੂੰ ਕਿਹਾ ‘ਸੋਰੀ’

ਯੂਪੀਐਸਸੀ ਦੀ ਤਿਆਰੀ ਕਰ ਰਹੀ 32 ਸਾਲਾ ਵਿਦਿਆਰਥਣ ਨੇ ਸਨਿੱਚਰਵਾਰ ਰਾਤ ਆਪਣੀ ਦੋਸਤ ਨੂੰ ਮੈਸਜ ਭੇਜ ਕੇ ਫਾਹਾ ਲਗਾ ਲਿਆ। ਮ੍ਰਿਤਕਾ ਦੀ ਪਛਾਣ ਤਾਮਿਲਨਾਡੂ ਨਿਵਾਸੀ ਸ਼੍ਰੀਮਾਥੀ ਵਜੋਂ ਹੋਈ ਹੈ। ਪੁਲਿਸ ਨੂੰ ਸ਼੍ਰੀਮਾਥੀ ਕੋਲੋਂ ਅੰਗ੍ਰੇਜ਼ੀ ਚ ਲਿਖਿਆ ਹੋਇਆ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿਚ ਉਸਨੇ ਮਾਪਿਆਂ ਨੂੰ ‘ਸੋਰੀ’ ਬੋਲਦਿਆਂ ਆਪਣੀ ਜਿ਼ੰਦਗੀ ਖ਼ਤਮ ਕਰਨ ਦੀ ਗੱਲ ਲਿਖੀ ਹੈ। ਮ੍ਰਿਤਕਾ ਨੇ ਮੌਤ ਲਈ ਕਿਸੇ ਨੂੰ ਜਿ਼ੰਮੇਦਾਰ ਨਹੀਂ ਦੱਸਿਆ ਹੈ।

 

ਮਾਮਲਾ ਦਿੱਲੀ ਦੇ ਕਰੋਲਬਾਗ ਦਾ ਹੈ ਜਿੱਥੇ ਸ਼੍ਰੀਮਾਥੀ ਕਰੋਲਬਾਗ ਦੇ ਨਾਈਵਾਲਾਨ ਇਲਾਕੇ ਚ ਕਿਰਾਏ ਤੇ ਰਹਿੰਦੀ ਸੀ। ਉਹ ਇਲਾਕੇ ਦੇ ਹੀ ਕੋਚਿੰਗ ਸੈਂਟਰ ਤੋਂ ਯੂਪੀਐਸਸੀ ਦੀ ਤਿਆਰੀ ਕਰ ਰਹੀ ਸੀ। ਉਸਨੇ ਤਾਮਿਲਨਾਡੂ ਤੋਂ ਹੀ ਗ੍ਰੇਜੂਏਸ਼ਨ ਦੀ ਪੜ੍ਹਾਈ ਕੀਤੀ ਸੀ। ਉਸਦੇ ਪਿਤਾ ਦਾ ਨਾਂ ਥੰਗਾ ਰਾਜਾ ਸੀ।

 

ਸ਼੍ਰੀਮਾਥੀ ਨੇ ਆਪਣੀ ਇੱਕ ਸਹੇਲੀ ਨਾਲ ਖਰੀਦਾਰੀ ਕਰਨ ਲਈ ਬਾਜ਼ਾਰ ਜਾਣਾ ਸੀ ਪਰ ਉਸਨੇ ਦੋਸਤ ਨੂੰ ਮੈਸਜ ਕਰਕੇ ਮਨ੍ਹਾਂ ਕਰ ਦਿੱਤਾ। ਜਿਸ ਕਾਰਨ ਸਹੇਲੀ ਇਕੱਲੀ ਹੀ ਖਰੀਦਾਰੀ ਕਰਨ ਬਾਜ਼ਾਰ ਚਲੀ ਗਈ। ਸ਼੍ਰੀਮਾਥੀ ਨੇ ਆਪਣੀ ਸਹੇਲੀ ਨੂੰ ਵੱਟਸਐਪ ਤੇ ਸੋਰੀ ਲਿਖਦਿਆਂ ਉਦਾਸੀ ਭਰਿਆ ਮੈਸੇਜ ਭੇਜਿਆ। ਜਿਸ ਮਗਰੋਂ ਦੁੱਖ ਜਾਣਨ ਲਈ ਉਸਦੀ ਸਹੇਲੀ ਨੇ ਉਸਨੂੰ ਫ਼ੋਨ ਕੀਤਾ ਪਰ ਕੋਈ ਜਵਾਬ ਨਾ ਮਿਲਿਆ। ਜਦੋਂ ਸਹੇਲੀ ਸ੍ਰੀਮਾਥੀ ਨੂੰ ਮਿਲਣ ਸ਼ਾਮੀ ਉਸਦੇ ਕਮਰੇ ਤੇ ਪੁੱਜੀ ਤਾਂ ਉਸਨੇ ਦੇਖਿਆ ਕਿ ਸ਼੍ਰੀਮਾਥੀ ਨੇ ਕਮਰੇ ਚ ਫਾਹਾ ਲਿਆ ਹੋਇਆ ਸੀ।

 

ਸ਼੍ਰੀਮਾਥੀੇ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਲਗਭਗ 6 ਮਹੀਨਿਆਂ ਤੋਂ ਯੂਪੀਐਸਸੀ ਦੀ ਤਿਆਰੀ ਕਰਨ ਲਈ ਦਿੱਲੀ ਆਈ ਹੋਈ ਸੀ ਤੇ ਕੁਝ ਦਿਨਾਂ ਮਗਰੋਂ ਹੀ ਉਸਦਾ ਪੇਪਰ ਸੀ। ਕਿਹਾ ਜਾ ਰਿਹਾ ਹੈ ਕਿ ਪੇਪਰ ਦੀ ਤਿਆਰੀ ਨੂੰ ਲੈ ਕੇ ਉਹ ਤਨਾਅ ਚ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:student kill herself could not take upsc exam stress