ਨਕਲ ਕਰਨ ਤੋਂ ਰੋਕਣਾ ਅਤੇ ਪਰਚੀ ਫੜ੍ਹਨ ਦੇ ਵਿਰੋਧ ਚ ਕੁੱਝ ਵਿਦਿਆਰਥੀਆਂ ਨੇ ਸੁਭਾਰਤੀ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਮੰਗਲਵਾਰ ਦੁਪਿਹਰ ਸ਼ਰੇ੍ਹਆਮ ਹਮਲਾ ਕਰ ਦਿੱਤਾ।
ਵਾਰਦਾਰ ਮੇਰਠ ਦੇ ਲਾਲਕੁਰਤੀ ਇਲਾਕੇ ਚ ਵਾਪਰੀ ਜਿੱਥੇ ਕੁਝ ਨਕਾਬਪੋਸ਼ ਵਿਦਿਆਰਥੀਆਂ ਨੇ ਰੱਜ ਕੇ ਗਾਲਾਂ ਕੱਢਦਿਆਂ ਹਾਕੀ, ਬੇਸਬਾਲ ਦੇ ਡੰਡਿਆਂ ਨਾਲ ਮੋਟਰਸਾਈਕਲ ਸਵਾਰ ਪ੍ਰੋਫੈਸਰ ਦਾ ਕੁੱਟਾਪਾ ਚਾੜ੍ਹ ਦਿੱਤਾ। ਹੋਰ ਤਾਂ ਹੋਰ ਇਨ੍ਹਾਂ ਵਿਦਿਆਰਥੀਆਂ ਨੇ ਪ੍ਰੋਫੈਸਰ ਨੂੰ ਗੋਲੀ ਮਾਰਨ ਦੀ ਵੀ ਧਮਕੀ ਦੇ ਕੇ ਭੱਜ ਗਏ। ਬਾਈਕ ਸਵਾਰ ਪ੍ਰੋਫੈਸਰ ਨੇ ਹੈਲਮੇਟ ਪਾਇਆ ਹੋਇਆ ਸੀ ਜਿਸ ਕਾਰਨ ਉਹ ਜਿਉ਼ਦਾ ਬੱਚ ਗਿਆ।
ਇਸ ਦੌਰਾਨ ਇਸ ਸਾਰੀ ਘਟਨਾ ਇੱਕ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਕੇ ਦੇਰ ਰਾਤ ਤੱਕ ਤਿੰਨੇ ਆਰੋਪੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਦੱਸਿਆ ਕਿ ਸਥਾਨਕ ਪ੍ਰੀਖਿਆ ਦੌਰਾਨ ਇਨ੍ਹਾਂ ਹਮਲਾਵਰ ਵਿਦਿਆਰਥੀਆਂ ਨੂੰ ਪੀੜਤ ਪ੍ਰੋਫੈਸਰ ਨੇ ਨਕਲ ਕਰਦਿਆਂ ਫੜ੍ਹ ਲਿਆ ਸੀ ਜਿਸ ਕਾਰਨ ਇਨ੍ਹਾਂ ਵਿਦਿਆਰਥੀਆਂ ਪ੍ਰੋਫੈਸਰ ਤੋਂ ਬਦਲਾ ਲੈਣ ਦੀ ਸਕੀਮ ਬਣਾਈ ਅਤੇ ਮੌਕਾ ਦੇਖਦਿਆਂ ਕੁੱਟਮਾਰ ਕਰ ਦਿੱਤੀ। ਪੁਲਿਸ ਨੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।