ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦਿਆਰਥੀਆਂ ਦੀ ਕੰਪਨੀ ਰੇਲ ’ਚ ਦੇਵੇਗੀ 59 ਰੁਪਏ ਦੀਆਂ ਇਹ 8 ਵਸਤਾਂ

ਵਿਦਿਆਰਥੀਆਂ ਦੀ ਕੰਪਨੀ ਰੇਲ ’ਚ ਦੇਵੇਗੀ 59 ਰੁਪਏ ਦੀਆਂ ਇਹ 8 ਵਸਤਾਂ

ਅਗਲੇ ਮਹੀਨੇ ਤੋਂ ਪ੍ਰਯਾਗਰਾਜ ਐਕਸਪ੍ਰੈੱਸ ਦੇ ਸਲੀਪਰ ’ਚ ਵੀ ਕੰਬਲ, ਚਾਦਰ, ਤੌਲੀਆ ਤੇ ਸਿਰਹਾਣਾ ਮਿਲੇਗਾ। ਏਸੀ ਕੋਚ ਦੀ ਤਰਜ਼ ’ਤੇ ਸ਼ੁਰੂ ਕੀਤੀ ਜਾ ਰਹੀ ਇਸ ਸੇਵਾ ਵਿੱਚ ਯਾਤਰੀਆਂ ਨੂੰ ਪਾਣੀ ਦੀ ਬੋਤਲ, ਸੈਨੀਟਾਈਜ਼ਰ, ਬਿਸਕੁਟ ਦੇ ਇੱਕ ਪੈਕੇਟ ਦੇ ਨਾਲ ਹੀ ਇੱਕ ਹੈਂਡੀ ਡਸਟ–ਬਿਨ ਵੀ ਦਿੱਤਾ ਜਾਵੇਗਾ।

 

 

ਮੋਤੀ ਲਾਲ ਨਹਿਰੂ ਰਾਸ਼ਟਰੀ ਤਕਨਾਲੋਜੀ ਸੰਸਥਾਨ (MNNIT) ਤੋਂ ਬੀਟੈੱਕ ਕਰ ਰਹੇ ਵਿਦਿਆਰਥੀਆਂ ਦੀ ਸਟਾਰਟ–ਅੱਪ ਕੰਪਨੀ ਕਮਫ਼ੀ ਕਲੀਨ ਟੈੱਕ ਇਹ ਸਾਰੀ ਸਮੱਗਰੀ ਸਿਰਫ਼ 59 ਰੁਪਏ ਵਿੱਚ ਉਪਲਬਧ ਕਰਵਾਏਗੀ।

 

 

MNNIT ਦੇ ਡਾਇਰੈਕਟਰ ਪ੍ਰੋ. ਰਾਜੀਵ ਤ੍ਰਿਪਾਠੀ ਦੀ ਚਿੱਠੀ ਉੱਤੇ ਗ਼ੌਰ ਕਰਦਿਆਂ ਰੇਲਵੇ ਦੇ ਸੀਨੀਅਰ DME (ਕੈਰਿਜ ਐਂਡ ਵੈਗਨ) ਨੇ ਇਸ ਰਜਿਸਟਰਡ ਸਟਾਰਟ–ਅੱਪ ਨੂੰ ਦੋ ਮਹੀਨਿਆਂ ਦੇ ਪਰੀਖਣ ਲਈ ਮਨਜ਼ੂਰੀ ਦੇ ਦਿੱਤੀ ਹੈ। ਬੀਟੈੱਕ ਤੀਜੇ ਵਰ੍ਹੇ ਦਾ ਵਿਦਿਆਰਥੀ ਸੋਨੂੰ ਕੁਮਾਰ ਗੁਪਤਾ ਇਸ ਕੰਪਨੀ ਦਾ ਬਾਨੀ ਤੇ CEO ਵੀ ਹੈ।

 

 

ਸੋਨੂੰ ਦੇ ਨਾਲ ਬੀਟੈੱਕ ਤੀਜੇ ਵਰ੍ਹੇ ਦੇ ਸਿਵਲ ਇੰਜੀਨੀਅਰਿੰਗ ਦੇ ਆਕਾਸ਼ ਕੁਮਾਰ, ਰੌਨਕ ਗਾਜਵੀਏ, ਕੇਸਰੀ ਨਾਥ ਤਿਵਾੜੀ, ਸੰਜੇ ਕੁਮਾਰ ਤੇ ਦੂਜੇ ਵਰ੍ਹੇ ਦੇ ਡੇਵਿਡ, ਆਸ਼ੀਸ਼ ਅਤੇ ਹਿਮਾਂਸ਼ੂ ਕੁਮਾਰ ਇਸ ਸਟਾਰਟ–ਅੱਪ ਨਾਲ ਜੁੜੇ ਹੋਏ ਹਨ। ਇਹ ਸਭ ਸੰਸਥਾਨ ਦੇ ਅਧਿਆਪਕ ਡਾ. ਨੰਦ ਕੁਮਾਰ ਸਿੰਘ ਦੀ ਹਦਾਇਤਕਾਰੀ ਮੁਤਾਬਕ ਕੰਮ ਕਰ ਰਹੇ ਹਨ।

 

 

ਰੇਲ ਗੱਡੀ ਛੁੱਟਣ ਤੋਂ ਪਹਿਲਾਂ ਪਲੇਟਫ਼ਾਰਮ ਉੱਤੇ ਇਸ ਦੀ ਬੁਕਿੰਗ ਹੋਵੇਗੀ। ਫਿਰ ਯਾਤਰੀਆਂ ਨੂੰ ਉਨ੍ਹਾਂ ਦੀ ਸੀਟ ਉੱਤੇ ਇਹ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ। ਚੱਲਦੀ ਰੇਲ–ਗੱਡੀ ਵਿੱਚ ਵੀ ਯਾਤਰੀ ਇਸ ਸੇਵਾ ਦਾ ਲਾਭ ਉਠਾ ਸਕਣਗੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Students Company would provide these 8 items in 59 Rs in Rail