ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਾਲਸਾ ਕਾਲਜਾਂ ’ਚ ਹਰੇਕ ਵਿਦਿਆਰਥੀ ਨੂੰ ਲਗਾਉਣੇ ਹੋਣਗੇ 10 ਬੂਟੇ, ਪ੍ਰੀਖਿਆ ’ਚ ਮਿਲਣਗੇ ਅੰਕ

ਰਾਜਧਾਨੀ ਚ ਦਿੱਲੀ ’ਵਰਸਿਟੀ ਅਤੇ ਇੰਦਰਪ੍ਰਸਥ ’ਵਰਸਿਟੀ ਦੇ ਅਧੀਨ ਆਉਣ ਵਾਲੇ ਸਾਰੇ 9 ਖਾਲਸਾ ਕਾਲਜਾਂ ਨੂੰ ਇਸ ਸਾਲ ਦਾਖਲਾ ਲੈਣ ਵਾਲੇ ਹਰੇਕ ਵਿਦਿਆਰਥੀ ਨੂੰ ਵਾਤਾਵਰਣ ਦੀ ਸੰਭਾਲ ਚ ਯੋਗਦਾਨ ਦੇਣ ਲਈ ਘੱਟੋ ਘੱਟ 10 ਬੂਟੇ ਲਗਾਉਣੇ ਪੈਣਗੇ ਤੇ ਮੀਂਹ ਦੇ ਪਾਣੀ ਦੀ ਸੰਭਾਲ ਦੇ ਹੱਲ ਕਰਨੇ ਹੋਣਗੇ। ਉਨ੍ਹਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਬਦਲੇ ਸਾਲਾਨਾ ਪ੍ਰੀਖਿਆ ਚ ਅੰਕ ਦਿੱਤੇ ਜਾਣਗੇ।

 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਸਮਰਪਤ ਕੌਮੀ ਰਾਜਧਾਨੀ ਦਿੱਲੀ ਦੇ ਲੋਕਾਂ ਨੂੰ ਕੁਦਰਤ ਨਾਲ ਜੋੜਨ, ਵਾਤਾਵਰਣ ਦੀ ਸੰਭਾਲ ਅਤੇ ਹਵਾ-ਪਾਣੀ ਦੀ ਗੁਣਵੱਤਾ ਚ ਸੁਧਾਰ ਲਿਆਉਣ ਲਈ ਇਕ ਵੱਡਾ ਬੂਟਾ ਲਾਓ ਮੁਹਿੰਮ ਚਲਾਈ ਜਾ ਰਹੀ ਹੈ।

 

ਉਨ੍ਹਾਂ ਦਸਿਆ ਕਿ ਇਸੇ ਮੁਹਿੰਮ ਤਹਿਤ ਦਿੱਲੀ ਦੇ ਸਾਰੇ ਇਤਿਹਾਸਿਕ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਦੀਆਂ ਇਮਾਰਤਾਂ ਚ ਸਾਵਨ ਦੇ ਇਸ ਮੌਸਮ ਚ ਨਿੰਮ, ਬੇਰ, ਜਾਮਣ ਆਦਿ ਦੇ ਇਕ ਲੱਖ ਬੂਟੇ ਲਗਾਏ ਜਾਣਗੇ। ਇਸੇ ਲੜੀ ਚ ਦਿੱਲੀ ਵਰਸਿਟੀ ਅਤੇ ਇੰਦਰਪ੍ਰਸਥ ਵਰਸਿਟੀ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਵਾਲੇ 9 ਕਾਲਜਾਂ ਚ ਚਾਲੂ ਸਿੱਖਿਅਕ ਸੈਸ਼ਨ ਚ ਦਾਖਲਾ ਲੈਣ ਵਾਲੇ ਪਹਿਲੇ ਸਾਲ ਦੇ ਸਾਰੇ 5,500 ਵਿਦਿਆਰਥੀਆਂ ਨੂੰ ਹਰੇਕ ਸਾਲ 10 ਬੂਟੇ ਲਗਾਉਣ ਦਾ ਹੁਕਮ ਦਿੱਤਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਪਾਣੀ ਬਚਾਉਣ ਦਾ ਹੱਲ ਅਤੇ ਮੀਂਹ ਦੇ ਪਾਣੀ ਨੂੰ ਜਮ੍ਹਾਂ ਵੀ ਕਰਨਾ ਹੋਵੇਗਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:students plant 10 plants in Khalsa colleges marks annual examination