ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਐਚਯੂ 'ਚ ਸੰਸਕ੍ਰਿਤ ਦੇ ਪ੍ਰੋਫ਼ੈਸਰ ਫਿਰੋਜ਼ ਦੀ ਨਿਯੁਕਤੀ ਵਿਰੁਧ ਵਿਦਿਆਰਥੀਆਂ ਦਾ ਧਰਨਾ ਖ਼ਤਮ

ਬੀਐੱਚਯੂ ਸੰਸਕ੍ਰਿਤ ਵਿਦਿਆ ਧਰਮ ਵਿਗਿਆਨ ਚ ਅਸਿਸਟੈਂਟ ਪ੍ਰੋਫ਼ੈਸਰ ਫਿਰੋਜ਼ ਖ਼ਾਨ ਦੀ ਨਿਯੁਕਤੀ ਵਿਰੁਧ ਲਗਭਗ 13 ਦਿਨਾਂ ਤੋਂ ਚੱਲ ਰਿਹਾ ਧਰਨਾ ਸ਼ੁੱਕਰਵਾਰ ਦੇਰ ਰਾਤ ਖ਼ਤਮ ਹੋ ਗਿਆ। ਸੰਸਕ੍ਰਿਤ ਵਿਦਿਆ ਧਰਮ ਵਿਭਾਗ ਦੇ ਡੀਨ ਦੇ ਨਾਲ ਬੈਠਕ ਤੋਂ ਬਾਅਦ ਵਿਦਿਆਰਥੀਆਂ ਨੇ ਇਹ ਫ਼ੈਸਲਾ ਲਿਆ।

 

ਦੱਸਣਯੋਗ ਹੈ ਕਿ ਬੀਐੱਚਯੂ ਦੇ ਵਿਦਿਆਰਥੀ ਇੱਕ ਮੁਸਲਮਾਨ ਪ੍ਰੋਫੈਸਰ ਦੀ ਸੰਸਕ੍ਰਿਤ ਪੜ੍ਹਾਉਣ ਲਈ ਨਿਯੁਕਤੀ ਦਾ ਵਿਰੋਧ ਕਰ ਰਹੇ ਹਨ।

 

ਵਿਦਿਆਰਥੀਆਂ ਨੇ ਫਿਰੋਜ਼ ਖ਼ਾਨ ਦੀ ਨਿਯੁਕਤੀ ਵਿਰੁੱਧ ਅੰਦੋਲਨ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ, ਸ਼ਨਿਚਰਵਾਰ ਨੂੰ ਵਾਰਾਣਸੀ ਸਥਿਤ ਪ੍ਰਧਾਨ ਮੰਤਰੀ ਦਫ਼ਤਰ ਵਿਖੇ ਪਰਚਾ ਦੇਣ ਦਾ ਵੀ ਫ਼ੈਸਲਾ ਲਿਆ ਗਿਆ ਹੈ।

 

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅੰਦੋਲਨ ਨੂੰ ਨਵੇਂ ਤਰੀਕੇ ਨਾਲ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਆਰਐਸਐਸ ਵੱਲੋਂ ਵੀ ਇਸ ਮਾਮਲੇ ਉੱਤੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਗਈ। ਸੰਘ ਨੇ ਫਿਰੋਜ਼ ਖ਼ਾਨ ਦਾ ਸਮਰੱਥਨ ਅਤੇ ਨਿਯੁਕਤੀ ਦੇ ਵਿਰੋਧ ਨੂੰ ਗ਼ਲਤ ਦੱਸਿਆ। 

 

ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀ ਫਿਰੋਜ਼ ਖ਼ਾਨ ਦੇ ਹੱਕ ਵਿੱਚ ਸੜਕ ‘ਤੇ ਉਤਰ ਆਏ। ਵਿਦਿਆਰਥੀਆਂ ਨੇ ਫਿਰੋਜ਼ ਖ਼ਾਨ ਦੀ ਹਮਾਇਤ ਵਿੱਚ ਬੈਨਰ ਪੋਸਟਰ ਲਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ।

 

ਵਿਦਿਆਰਥੀਆਂ ਨੇ ਕਿਹਾ ਕਿ ਮਹਾਮਨਾ ਦੀ ਬਗੀਆ ਬੀ.ਐੱਚ.ਯੂ ਵਿੱਚ ਹਰ ਧਰਮ ਅਤੇ ਜਾਤੀ ਦੇ ਲੋਕਾਂ ਦੇ ਬਰਾਬਰ ਅਧਿਕਾਰ ਹਨ। ਧਰਮ ਦੇ ਆਧਾਰ 'ਤੇ ਕਿਸੇ ਦੀ ਨਿਯੁਕਤੀ ਦਾ ਵਿਰੋਧ ਨਹੀਂ ਕੀਤਾ ਜਾ ਸਕਦਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Students protest against appointment of Sanskrit professor Feroz at BHU