ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੜ ਗੋਲੀਬਾਰੀ ਤੋਂ ਬਾਅਦ ਜਾਮੀਆ ’ਚ ਵਿਦਿਆਰਥੀ ਅੰਦੋਲਨ ਹੋਰ ਭਖਿਆ

ਮੁੜ ਗੋਲੀਬਾਰੀ ਤੋਂ ਬਾਅਦ ਜਾਮੀਆ ’ਚ ਵਿਦਿਆਰਥੀ ਅੰਦੋਲਨ ਹੋਰ ਭਖਿਆ

ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ’ਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰਨ ਤੋਂ ਬਾਅਦ ਮੁਜ਼ਾਹਰਾਕਾਰੀ ਹੋਰ ਵੀ ਜ਼ਿਆਦਾ ਰੋਹ ’ਚ ਆ ਗੲਹੇ ਹਨ। ਇੰਝ ਵਿਦਿਆਰਥੀਆਂ ਦਾ ਇਹ ਅੰਦੋਲਨ ਹੁਣ ਹੋਰ ਵੀ ਭਖਦਾ ਜਾ ਰਿਹਾ ਹੈ। ਇੱਕ ਸਕੂਟੀ ਸਵਾਰ ਨੇ ਦੇਰ ਰਾਤੀਂ ਪ੍ਰਦਰਸ਼ਨ ਵਾਲੀ ਥਾਂ ’ਤੇ ਦੋ ਰਾਊਂਡ ਗੋਲੀਬਾਰੀ ਕੀਤੀ ਹੈ।

 

 

ਇਸ ਤੋਂ ਬਾਅਦ ਖੇਤਰ ਵਿੱਚ ਮਾਹੌਲ ਤਣਾਅ ਭਰਪੂਰ ਹੋ ਗਿਆ ਹੈ। ਪੁਲਿਸ ਤੁਰੰਤ ਮੌਕੇ ’ਤੇ ਪੁੱਜੀ। ਜਾਮੀਆ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਮੀਰਾਨ ਹੈਦਰ ਨੇ ਦੱਸਿਆ ਕਿ ਹੋਰ ਦਿਨਾਂ ਵਾਂਗ ਐਤਵਾਰ ਦੇਰ ਰਾਤ ਵੀ ਪ੍ਰਦਰਸ਼ਨ ਜਾਰੀ ਸੀ।

 

 

ਲਾਲ ਰੰਗ ਦੀ ਸਕੂਟੀ ’ਤੇ ਸਵਾਰ ਇੱਕ ਵਿਅਕਤੀ ਨੇ ਦੋ ਰਾਊਂਡ ਫ਼ਾਇਰਿੰਗ ਕੀਤੀ। ਇਸ ਤੋਂ ਬਾਅਦ ਹਮਲਾਵਰ ਉੱਥੋਂ ਭੱਜਣ ’ਚ ਸਫ਼ਲ ਰਿਹਾ। ਸ੍ਰੀ ਹੈਦਰ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ’ਚ ਕਿਸੇ ਨੂੰ ਕੋਈ ਸੱਟ–ਫੱਟ ਲੱਗ ਣ ਤੋਂ ਬਚਾਅ ਹੀ ਰਿਹਾ ਪਰ ਇਲਾਕੇ ਵਿੱਚ ਤਣਾਅ ਪੱਸਰ ਗਿਆ ਹੈ।

 

 

ਪੁਲਿਸ ਨੂੰ ਸਕੂਟੀ ਦਾ ਨੰਬਰ ਦੇ ਦਿੱਤਾ ਗਿਆ ਹੈ ਤੇ ਪੁਲਿਸ ਨੇ ਸ਼ਰਾਰਤੀ ਹਮਲਾਵਰ ਅਨਸਰ ਨੂੰ ਫੜਨ ਲਈ ਪ੍ਰਦਰਸ਼ਨਕਾਰੀਆਂ ਤੋਂ ਸਿਰਫ਼ ਦੋ ਘੰਟੇ ਮੰਗੇ। ਜਾਮੀਆ ਨਗਰ ਥਾਣੇ ’ਚ ਪ੍ਰਦਰਸ਼ਨ ਕਰਨ ਪੁੱਜੇ ਵਿਦਿਆਰਥੀ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਵੱਡੇ ਤੜਕੇ ਪਰਤੇ।

 

 

ਚੇਤੇ ਰਹੇ ਕਿ ਸਨਿੱਚਰਵਾਰ ਨੂੰ ਦਿੱਲੀ ਦੇ ਹੀ ਸ਼ਾਹੀਨ ਬਾਗ਼ ਇਲਾਕੇ ’ਚ ਵੀ ਇੰਝ ਹੀ ਹਵਾਈ ਫ਼ਾਇਰਿੰਗ ਕੀਤੀ ਗਈ ਸੀ। ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਤੇ 17 ਸਾਲਾਂ ਦੇ ਇੱਕ ਵਿਅਕਤੀ ਨੇ ਗੋਲ਼ੀ ਚਲਾ ਦਿੱਤੀ ਸੀ। ਉੱਥੇ ਇੱਕ ਵਿਦਿਆਰਥੀ ਜ਼ਖ਼ਮੀ ਹੋ ਗਿਆ ਸੀ।

 

 

ਉਹ ਹਮਲਾਵਰ ਗ੍ਰੇਟਰ ਨੌਇਡਾ ਦੇ ਜੇਵਰ ਦਾ ਰਹਿਣ ਵਾਲਾ ਸੀ। ਉਹ ਇੱਕ ਤੋਂ ਡੇਢ ਮਿੰਟ ਤੱਕ ਦੇਸੀ ਪਿਸਤੌਲ ਲਹਿਰਾਉਂਦਾ ਹੋਇਆ ਘੁੰਮਦਾ ਰਿਹਾ ਸੀ। ਪੁਲਿਸ ਨੇ ਉਸ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕਰ ਕੇ ਜਾਂਚ ਕ੍ਰਾਈਮ ਬ੍ਰਾਂਚ ਹਵਾਲੇ ਕਰ ਦਿੱਤੀ ਸੀ।

 

 

ਚੇਤੇ ਰਹੇ ਕਿ ਸ਼ਾਹੀਨ ਬਾਗ਼ ਇਲਾਕੇ ’ਚ ਪਿਛਲੇ 40 ਤੋਂ ਵੀ ਵੱਧ ਦਿਨਾਂ ਤੋਂ ਲੋਕ CAA ਅਤੇ NRC ਵਿਰੁੱਧ ਧਰਨੇ ’ਤੇ ਬੈਠੇ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Students Protest fueled at Jamia by second firing incident