ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਤਲ ਦੇ ਮਾਮਲੇ 'ਚ 14 ਸਾਲ ਕੱਟੀ ਜੇਲ, ਦਿਨ-ਰਾਤ ਪੜ੍ਹਾਈ ਕਰਕੇ ਬਣਿਆ ਡਾਕਟਰ

ਕਹਿੰਦੇ ਨੇ ਜੇ ਹੌਸਲੇ ਬੁਲੰਦ ਹੋਣ ਤਾਂ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਇਸ ਦੀ ਮਿਸਾਲ ਕਰਨਾਟਕ ਦੇ ਕਲਬੁਰਗੀ ਸਥਿਤ ਅਫਜ਼ਲਪੁਰਾ 'ਚ ਵੇਖਣ ਨੂੰ ਮਿਲੀ ਹੈ। ਜਿੱਥੇ ਕਤਲ ਦੇ ਮਾਮਲੇ 'ਚ 14 ਸਾਲ ਜੇਲ 'ਚ ਬਿਤਾਉਣ ਤੋਂ ਬਾਅਦ ਇੱਕ ਵਿਅਕਤੀ ਨੇ ਆਪਣੇ ਬਚਪਨ ਦਾ ਸੁਪਨਾ ਪੂਰਾ ਕੀਤਾ ਅਤੇ ਹੁਣ ਉਹ ਡਾਕਟਰ ਬਣ ਗਿਆ ਹੈ।

 


 

ਇਹ ਕਹਾਣੀ ਹੈ 40 ਸਾਲਾ ਸੁਭਾਸ਼ ਪਾਟਿਲ ਦੀ, ਜਿਨ੍ਹਾਂ ਨੇ ਹਾਲਾਤਾਂ ਅੱਗੇ ਹਾਰ ਨਾ ਮੰਨਦਿਆਂ ਆਪਣੇ ਟੀਚੇ ਨੂੰ ਪ੍ਰਾਪਤ ਕੀਤਾ ਅਤੇ ਹੁਣ ਦੂਜਿਆਂ ਲਈ ਇੱਕ ਮਿਸਾਲ ਬਣ ਗਏ ਹਨ। ਅਫਜ਼ਲਪੁਰਾ 'ਚ ਰਹਿਣ ਵਾਲੇ ਸੁਭਾਸ਼ ਪਾਟਿਲ ਦਾ ਬਚਪਨ ਤੋਂ ਸੁਪਨਾ ਸੀ ਕਿ ਉਹ ਡਾਕਟਰ ਬਣਨਗੇ। ਇਸ ਦੇ ਲਈ ਉਨ੍ਹਾਂ ਨੇ ਸਖਤ ਮਿਹਨਤ ਕੀਤੀ ਅਤੇ ਐਮਬੀਬੀਐਸ ਵਿੱਚ ਦਾਖਲਾ ਲਿਆ। ਸੁਭਾਸ਼ ਪਾਟਿਲ ਜਦੋਂ 2002 'ਚ ਐਮਬੀਬੀਐਸ ਦੇ ਤੀਜੇ ਸਾਲ ਦੀ ਪੜ੍ਹਾਈ ਕਰ ਰਹੇ ਸਨ, ਉਦੋਂ ਉਨ੍ਹਾਂ 'ਤੇ ਕਤਲ ਦਾ ਦੋਸ਼ ਲੱਗਿਆ ਸੀ ਅਤੇ ਉਨ੍ਹਾਂ ਨੂੰ ਆਪਣੀ ਪੜ੍ਹਾਈ ਛੱਡ ਕੇ ਜੇਲ ਜਾਣਾ ਪਿਆ ਸੀ। ਇਸ ਮੁਸ਼ਕਲ ਹਾਲਾਤ 'ਚ ਵੀ ਉਨ੍ਹਾਂ ਨੇ ਹਾਰ ਨਾ ਮੰਨੀ ਅਤੇ ਆਪਣਾ ਸੁਪਨਾ ਜਿਉਂਦਾ ਰੱਖਿਆ।
 

 

 

ਅਦਾਲਤ ਨੇ ਸਾਲ 2006 'ਚ ਕਤਲ ਦੇ ਦੋਸ਼ ਵਿੱਚ ਸੁਭਾਸ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਆਪਣੀ ਪਿਛਲੀ ਜ਼ਿੰਦਗੀ ਬਾਰੇ ਗੱਲ ਕਰਦਿਆਂ ਸੁਭਾਸ਼ ਨੇ ਕਿਹਾ, "ਮੈਂ 1997 ਵਿੱਚ ਐਮਬੀਬੀਐਸ 'ਚ ਦਾਖਲਾ ਲਿਆ ਸੀ। ਮੇਰਾ ਸੁਪਨਾ ਸੀ ਕਿ ਮੈਂ ਇੱਕ ਵੱਡਾ ਡਾਕਟਰ ਬਣਨਾ ਹੈ। ਪਰ ਸਾਲ 2002 'ਚ ਮੈਨੂੰ ਇਸ ਕਤਲ ਕੇਸ ਵਿੱਚ ਜੇਲ ਜਾਣਾ ਪਿਆ ਅਤੇ ਮੈਂ ਉੱਥੇ ਜੇਲ੍ਹ ਦੀ ਓਪੀਡੀ 'ਚ ਕੰਮ ਕੀਤਾ। ਮੇਰੇ ਚੰਗੇ ਵਤੀਰੇ ਨੂੰ ਵੇਖਦਿਆਂ ਅਦਾਲਤ ਨੇ ਮੈਨੂੰ ਸਾਲ 2016 'ਚ ਰਿਹਾਅ ਕਰ ਦਿੱਤਾ।

 


 

ਸੁਭਾਸ਼ ਪਾਟਿਲ ਨੇ ਦੱਸਿਆ ਕਿ ਜੇਲ ਤੋਂ ਬਾਹਰ ਆਉਣ ਤੋਂ ਬਾਅਦ 2019 ਵਿੱਚ ਉਨ੍ਹਾਂ ਨੇ ਆਪਣੀ ਐਮਬੀਬੀਐਸ ਪੂਰੀ ਕੀਤੀ। ਜ਼ਿਕਰਯੋਗ ਹੈ ਕਿ ਐਮਬੀਬੀਐਸ ਦੀ ਡਿਗਰੀ ਪ੍ਰਾਪਤ ਕਰਨ ਲਈ ਇੱਕ ਸਾਲ ਦੀ ਇੰਟਰਨਸ਼ਿਪ ਕਰਨਾ ਲਾਜ਼ਮੀ ਹੈ। ਸੁਭਾਸ਼ ਨੇ ਦੱਸਿਆ ਕਿ ਉਨ੍ਹਾਂ ਨੇ ਫਰਵਰੀ ਮਹੀਨੇ ਵਿੱਚ ਹੀ ਆਪਣੀ ਇੰਟਰਨਸ਼ਿਪ ਪੂਰੀ ਕੀਤੀ ਹੈ। ਜੇਲ 'ਚ ਰਹਿਣ ਦੌਰਾਨ ਉਹ ਓਪੀਡੀ ਵਿੱਚ ਕੰਮ ਕਰਦੇ ਸਨ ਅਤੇ ਦੂਜੇ ਮੁਲਜ਼ਮਾਂ ਦਾ ਇਲਾਜ ਵੀ ਕਰਦੇ ਸਨ।

 

ਸੁਭਾਸ਼ ਪਾਟਿਲ ਨੇ ਕਤਲ ਮਾਮਲੇ ਵਿੱਚ 14 ਸਾਲ ਜੇਲ 'ਚ ਬਿਤਾਏ, ਪਰ ਇਸ ਦੌਰਾਨ ਉਨ੍ਹਾਂ ਨੇ ਆਪਣੀ ਪ੍ਰੈਕਟਿਸ ਜਾਰੀ ਰੱਖੀ। ਜੇਲ 'ਚ ਉਨ੍ਹਾਂ ਦੇ ਚੰਗੇ ਵਿਵਹਾਰ ਨੂੰ ਵੇਖਦੇ ਹੋਏ ਸਾਲ 2016 ਵਿੱਚ ਸੁਤੰਤਰਤਾ ਦਿਵਸ ਮੌਕੇ ਰਿਹਾਅ ਕਰ ਦਿੱਤਾ ਗਿਆ ਸੀ। ਸੁਭਾਸ਼ ਪਾਟਿਲ ਨੇ ਦੱਸਿਆ ਕਿ ਉਹ ਆਪਣੇ ਸੁਪਨੇ ਨੂੰ ਪੂਰਾ ਕਰਕੇ ਬਹੁਤ ਖੁਸ਼ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Subhash Patil accomplishing his dream of becoming a doctor after 14 years of jail time