ਸਬਰੀਮਾਲਾ ਮੰਦਰ ਚ ਬੁੱਧਵਾਰ ਤੜਕੇ 50 ਸਾਲ ਤੋਂ ਘੱਅ ਉਮਰ ਦੀਆਂ ਦੋ ਔਰਤਾਂ ਦੇ ਦਾਖਲ ਹੋਣ ਦੇ ਵਿਰੋਧ ਨੂੰ ਲੈ ਕੇ ਸ਼ੁਰੂ ਹੋਇਆ ਅੰਦੋਲਨ ਹੁਣ ਹਿੰਸਕ ਰੂਪ ਧਾਰ ਚੁੱਕਿਆ ਹੈ।
ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਵਲੋਂ ਸ਼ਾਂਤੀਪੂਰਨ ਹੜਤਾਲ ਤੋਂ ਸ਼ੁਰੂ ਹੋਇਆ ਅੰਦੋਲਨ ਹੁਣ ਦੱਖਣਪੰਥੀ ਅਤੇ ਖੱਬੇਪੱਖੀ ਪਾਰਟੀਆਂ ਵਿਚਾਲੇ ਅਗਜਨੀ ਅਤੇ ਬੰਬ ਧਮਾਕਿਆਂ ਸਮੇਤ ਹਿੰਸਕ ਝੜਪਾਂ ਚ ਤਬਦੀਲ ਹੋ ਚੁੱਕਾ ਹੈ। ਕੇਰਲ ਚ ਹੁਣ ਤੱਕ ਦਰਜ ਹੋਏ 801 ਮਾਮਲਿਆਂ ਚ 1369 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ 717 ਲੋਕਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਇਸ ਦੌਰਾਨ ਕਈ ਸਥਾਨਾਂ ਤੇ ਪੁਲਿਸ ਨੇ ਸਖਤੀ ਵੀ ਵਰਤੀ ਹੈ। ਸੂਬੇ ਚ ਸੱਤਾਧਾਰੀ ਮਾਕਸਵਾਦੀ ਕਮਿਊਨੀਸਟ ਪਾਰਟੀ (ਮਾਕਪਾ) ਅਤੇ ਭਾਜਪਾ ਦਫਤਰਾਂ ਤੇ ਹਮਲੇ ਕਾਰਨ ਸੂਬੇ ਦੇ ਕਈ ਹਿੱਸੇ ਜੰਗ ਦਾ ਮੈਦਾਨ ਬਣ ਚੁੱਕੇ ਹਨ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਸੂਬੇ ਦੇ ਕਈ ਖੇਤਰਾਂ ਚ ਖਾਸਕਰ ਤਿਰੁਵਨੰਤਪੁਰਮ ਜਿ਼ਲ੍ਹੇ ਦੇ ਕਈ ਅਹਿਮ ਇਲਾਕਿਆਂ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਮਾਕਪਾ ਤੇ ਭਾਜਪਾ ਵਰਕਰਾਂ ਨੇ ਇੱਕ ਦੂਜੇ ਤੇ ਦੇਸੀ ਬੰਬ ਸੁੱਟੇ।
ਦੱਸਣਯੋਗ ਹੈ ਕਿ ਸਬਰੀਮਾਲਾ ਕਰਮ ਕਮੇਟੀ ਨੇ ਵੀਰਵਾਰ ਨੂੰ ਔਰਤਾਂ ਦੇ ਮੰਦਰ ਚ ਦਾਖਲੇ ਦੇ ਵਿਰੋਧ ਚ ਹੜਤਾਲ ਦਾ ਸੱਦਾ ਦਿੱਤਾ ਸੀ।
#Kerala: 1369 people have been arrested, 717 taken into preventive detention & 801 cases registered till today morning in connection with hartal related violence. #SabarimalaTemple
— ANI (@ANI) January 4, 2019
/